
ਅਸੀਂ ਦਿਨ-ਰਾਤ ਮਿਹਨਤ ਕਰ ਕੇ ਗੈਰ-ਕਾਨੂੰਨੀ ਮਾਈਨਿੰਗ ਖ਼ਤਮ ਕਰ ਦਿੱਤੀ ਹੈ।
ਮੁਹਾਲੀ - ਸੂਬੇ ਦੇ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ 'ਚੋਂ ਗੈਰ-ਕਾਨੂੰਨੀ ਮਾਈਨਿੰਗ ਖ਼ਤਮ ਹੋ ਗਈ ਹੈ। ਇਸ ਕਾਰਨ ਕਾਨੂੰਨੀ ਮਾਈਨਿੰਗ ਵਿਚ ਭਾਰੀ ਵਾਧਾ ਹੋਇਆ ਹੈ। ਇਸ ਵਾਰ ਇਕੱਲੇ ਮਈ ਮਹੀਨੇ ਵਿਚ ਹੀ 1 ਲੱਖ ਮੀਟ੍ਰਿਕ ਟਨ ਤੋਂ ਵੱਧ ਰੇਤਾ ਅਤੇ ਬਜਰੀ ਦੀ ਨਿਕਾਸੀ ਕੀਤੀ ਜਾ ਚੁੱਕੀ ਹੈ। ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ 'ਚੋਂ ਗੈਰ-ਕਾਨੂੰਨੀ ਮਾਈਨਿੰਗ ਖ਼ਤਮ ਹੋ ਚੁੱਕੀ ਹੈ। ਜੇਕਰ ਕਿਤੇ ਵੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਤੁਰੰਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ।
ਮਾਈਨਿੰਗ ਮੰਤਰੀ ਬੈਂਸ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਮਾਈਨਿੰਗ ਲਈ ਟੈਂਡਰ ਦਿੱਤੇ ਹਨ। ਜੋ ਮਾਰਚ 2023 ਤੱਕ ਹੈ। ਉਕਤ ਠੇਕੇਦਾਰਾਂ 'ਤੇ ਸ਼ਿਕੰਜਾ ਕੱਸ ਕੇ ਕਾਨੂੰਨੀ ਮਾਈਨਿੰਗ ਕੀਤੀ ਗਈ। ਪਿਛਲੇ ਸਾਲ ਮਈ ਮਹੀਨੇ ਵਿਚ ਰੋਜ਼ਾਨਾ ਸਿਰਫ਼ 35 ਤੋਂ 40 ਹਜ਼ਾਰ ਮੀਟ੍ਰਿਕ ਟਨ ਰੇਤ ਦੀ ਨਿਕਾਸੀ ਹੋਈ ਸੀ। ਅਸੀਂ ਇਸ ਵਿੱਚੋਂ 1 ਲੱਖ ਮੀਟ੍ਰਿਕ ਟਨ ਤੋਂ ਵੱਧ ਨੂੰ ਤਬਦੀਲ ਕੀਤਾ ਹੈ।
Harjot Bains
ਬੈਂਸ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪਿਛਲੇ ਸਾਲ ਮਈ ਮਹੀਨੇ ਵਿਚ ਸਿਰਫ਼ 8 ਲੱਖ ਮੀਟ੍ਰਿਕ ਟਨ ਕਾਨੂੰਨੀ ਮਾਈਨਿੰਗ ਹੋਈ ਸੀ। ਇਸ ਸਾਲ ਮਈ ਮਹੀਨੇ ਵਿਚ ਅਸੀਂ ਸਾਢੇ 18 ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਲਿਆ ਹੈ। ਇਸ ਦਾ ਮਤਲਬ ਹੈ ਕਿ ਪਿਛਲੀਆਂ ਸਰਕਾਰਾਂ ਨੇ ਨਾਜਾਇਜ਼ ਮਾਈਨਿੰਗ ਕਰਵਾਈ ਸੀ। ਰੇਤ ਚੋਰੀ ਹੁੰਦੀ ਸੀ। ਪੰਜਾਬ ਵਿਚ ਮਾਫੀਆ ਚੱਲਦਾ ਸੀ। ਪਿਛਲੇ ਸਾਲ 7 ਵਿੱਚੋਂ 6 ਬਲਾਕ ਚੱਲ ਰਹੇ ਸਨ। ਇਸ ਵਾਰ 4 ਬਲਾਕ ਚੱਲ ਰਹੇ ਹਨ। ਫਿਰ ਵੀ ਰਿਕਾਰਡ ਤੋੜ ਕਾਨੂੰਨੀ ਮਾਈਨਿੰਗ ਹੋਈ ਹੈ।
Illegal Mining
ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਪੰਜਾਬ ਵਿਚ ਕੱਟੜ ਇਮਾਨਦਾਰ ਸਰਕਾਰ ਆਈ ਹੈ ਤੇ ਅਸੀਂ ਦਿਨ-ਰਾਤ ਮਿਹਨਤ ਕਰ ਕੇ ਗੈਰ-ਕਾਨੂੰਨੀ ਮਾਈਨਿੰਗ ਖ਼ਤਮ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਜੋ ਵੀ ਰੇਤੇ ਦਾ ਟਿੱਪਰ ਲੈ ਕੇ ਜਾ ਰਿਹਾ ਹੈ ਕਿ ਉਸ ਕੋਲ ਲੀਗਲ ਸਲਿੱਪ ਹੋਵੇਗੀ ਤੇ ਜਿੰਨੇ ਵੀ ਭ੍ਰਿਸ਼ਟ ਮੰਤਰੀ ਸਨ ਉਹਨਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ।