
ਆਰ.ਬੀ.ਆਈ ਨੇ ਨਾਨ-ਬੈਂਕ ਭਾਰਤ ਬਿੱਲ ਪੇਮੈਂਟ ਯੂਨਿਟਸ ਲਈ ਨੈੱਟ ਵਰਥ ਘਟਾਇਆ
ਨਵੀਂ ਦਿੱਲੀ, 27 ਮਈ : ਭਾਰਤੀ ਰਿਜ਼ਰਵ ਬੈਂਕ ਨੇ ਗ਼ੈਰ-ਬੈਂਕ ਇਕਾਈਆਂ ਲਈ ਭਾਰਤ ਬਿੱਲ ਭੁਗਤਾਨ ਸੰਚਾਲਨ ਯੂਨਿਟਸ ਦੀ ਸਥਾਪਨਾ ਲਈ ਨਿਯਮਾਂ ਵਿਚ ਢਿੱਲ ਦਿਤੀ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕਿਹਾ ਕਿ ਭਾਰਤ ਬਿੱਲ ਭੁਗਤਾਨ ਸੰਚਾਲਨ ਯੂਨਿਟ ਸਥਾਪਤ ਕਰਨ ਲਈ ਗ਼ੈਰ-ਬੈਂਕ ਇਕਾਈਆਂ ਲਈ ਨਿਯਮਾਂ ਵਿੱਚ ਢਿੱਲ ਦਿਤੀ ਜਾ ਰਹੀ ਹੈ।
ਕੇਂਦਰੀ ਬੈਂਕ ਨੇ ਕਿਹਾ ਕਿ ਇਸ ਖੇਤਰ ਵਿਚ ਹੋਰ ਕੰਪਨੀਆਂ ਨੂੰ ਆਕਰਸ਼ਿਤ ਕਰਨ ਲਈ ਸ਼ੁੱਧ ਮੁੱਲ ਦੀ ਲੋੜ ਨੂੰ ਘਟਾ ਕੇ 25 ਕਰੋੜ ਰੁਪਏ ਕਰ ਦਿਤਾ ਗਿਆ ਹੈ। ਵਰਤਮਾਨ ਵਿਚ ਭਾਰਤ ਬਿੱਲ ਭੁਗਤਾਨ ਸੰਚਾਲਨ ਯੂਨਿਟ ਸਥਾਪਤ ਕਰਨ ਲਈ ਕਿਸੇ ਵੀ ਗ਼ੈਰ-ਬੈਂਕ ਇਕਾਈਆਂ ਲਈ ਕੁੱਲ ਕੀਮਤ ਦੀ ਸੀਮਾ 100 ਕਰੋੜ ਰੁਪਏ ਹੈ। ਭਾਰਤ ਬਿੱਲ ਭੁਗਤਾਨ ਪ੍ਰਣਾਲੀ ਬਿਲ ਭੁਗਤਾਨਾਂ ਲਈ ਇਕ ਇੰਟਰਓਪਰੇਬਲ ਪਲੇਟਫ਼ਾਰਮ ਹੈ। (ਏਜੰਸੀ)