
ਆਰ ਟੀ ਏ ਨੇ ਬਠਿੰਡਾ ਦੇ 72 ਦੀ ਥਾਂ 121 ਪਰਮਿਟ ਜਾਰੀ ਕੀਤੇ : ਲਾਲਜੀਤ ਭੁੱਲਰ
ਪੱਟੀ, 28 ਮਈ (ਅਜੀਤ ਸਿੰਘ ਘਰਿਆਲਾ/ਪ੍ਰਦੀਪ) : ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫ਼ਰੰਸ ਕਰ ਕੇ ਦਸਿਆ ਕਿ ਆਰਟੀਏ ਬਠਿੰਡਾ ਨੇ ਆਪਣੇ ਦੀ ਦੁਰਵਰਤੋਂ ਕਰਦਿਆਂ ਪੰਜਾਬ ਸਰਕਾਰ ਵਲੋਂ ਪੰਜਾਬ ਰੋਵਡੇਜ਼ ਤੇ ਪੀਆਰਟੀਸੀ ਅਤੇ ਪ੍ਰਾਈਵੇਟ ਬੱਸਾਂ ਨੂੰ ਜਾਰੀ ਕਰਨ 72 ਪਰਮਿਟ ਜਾਰੀ ਕੀਤੇ ਸਨ ਜਿਨ੍ਹਾਂ ਨੇ 72 ਦੀ ਥਾਂ ਤੇ 49 ਹੋਰ ਵਾਧੂ ਪਰਮਿਟ ਜਾਰੀ ਕੀਤੇ ਸਨ। ਹੋਰ ਵੀ ਸ਼ਿਕਾਇਤਾਂ ਮਿਲੀਆਂ ਸਨ ਕਿ ਸਰਕਾਰੀ ਦਫਤਰਾਂ ਵਿਚ ਨਿੱਜੀ ਬੱਸਾਂ ਦੇ ਕਰਿੰਦੇ ਬੈਠ ਕੇ ਮਰਜ਼ੀ ਨਾਲ ਟਾਇਮ ਟੇਬਲ ਬਣਾਉਂਦੇ ਹਨ। ਅਚਨਚੇਤ ਚੈਕਿੰਗ ਕੀਤੀ ਤਾਂ ਪਾਇਆ ਗਿਆ ਕਿ ਨਿੱਜੀ ਬੱਸਾਂ ਨਿਊ ਦੀਪ ਅਤੇ ਆਰਬਿਟ ਬੱਸਾਂ ਦੇ ਕਰਿੰਦੇ ਬੈਠ ਕੇ ਟਾਇਮ ਟੇਬਲ ਬਣਾ ਰਹੇ ਸਨ। ਇਸ ਦੇ ਨਾਲ ਹੀ 72 ਦੀ ਥਾਂ 121 ਬੱਸ ਪਰਮਿਟ ਵੱਧ ਜਾਰੀ ਕੀਤੇ ਗਏ ਸਨ। ਆਰ ਟੀ ਏ ਨੂੰ ਆਪਣੀ ਕੁਰਸੀ ਦੇ ਅਧਿਕਾਰਾਂ ਦੀ ਦੁਰਵਰਤੋਂ ਕਰਨ ’ਤੇ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਹੈ।
ਇਸ ਮੌਕੇ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਦੇ 11 ਆਰ ਟੀ ਏ ਹਨ ਜਿਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਬੱਸਾਂ ਦੇ ਟਾਇਮ ਟੇਬਲ ਸਹੀ ਤਰੀਕੇ ਨਾਲ ਬਣਾਏ ਜਾਣ, ਕੁਤਾਹੀ ਬਰਦਾਸ਼ਤ ਨਹੀਂ ਹੈ। ਇਸ ਮੌਕੇ ਟਰਾਂਸਪੋਰਟ ਮੰਤਰੀ ਭੁੱਲਰ ਨੇ ਪ੍ਰਾਈਵੇਟ ਬੱਸ ਚਾਲਕਾਂ ਨੂੰ ਅਪਣੇ ਟਾਇਮ ਉਪਰ ਹੀ ਚੱਲਣ ਹਰੇਕ ਟਰਾਂਸਪੋਰਟ ਨੂੰ ਬਣਦਾ ਟਾਇਮ ਮਿਲੇਗਾ। ਇਸ ਮੌਕੇ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਾਡੇ ਡੇਅਰੀ ਮਾਲਕ ਮਹਿੰਗੇ ਭਾਅ ਦੀ ਤੂੜੀ ਖਰੀਦ ਕੇ ਵਰਤ ਰਹੇ ਹਨ ਪਰ ਸਾਡੀ ਤਰਾਸਦੀ ਹੈ ਕਿ ਦੁੱਧ ਦੀ ਲਾਗਤ ਕਈ ਗੁਣਾ ਹੈ ਪਰ ਨਕਲੀ ਦੁੱਧ ਬਣ ਕੇ ਤਿਆਰ ਹੁੰਦਾ ਹੈ ਜੋ ਸਾਡੀ ਸਿਹਤ ਨਾਲ ਖਿਲਵਾੜ ਹੈ ਅਤੇ ਤੂੜੀ ਦੀ ਕਾਲਾ ਬਜਾਰੀ ਹੋ ਰਹੀ ਹੈ। ਦੂਜੇ ਸੂਬਿਆ ਜਾਂ ਸਾਡੇ ਸੂਬੇ ਵਿਚ ਤੂੜੀ ਨੂੰ ਮਿੱਲਾਂ ਵਿਚ ਬਾਲਣ ਲਈ ਜਾਂਦੇ ਹਨ ਜੋ ਕਿ ਬਰਦਾਸ਼ਤ ਨਹੀ ਹੈ।
ਇਸ ਮੌਕੇ ਟਰਾਂਸਪੋਰਟ ਮੰਤਰੀ ਭੁੱਲਰ ਨੇ ਕਿਹਾ ਕਿ ਤਿੰਨ ਮਹੀਨਿਆਂ ਵਿਚ ਟਰਾਂਸਪੋਰਟ ਤੋਂ ਸਰਕਾਰ ਨੂੰ ਵਾਧਾ ਹੋਇਆ ਹੈ। ਬੀਤੇ ਦਿਨੀਂ ਬੱਸ ਅੱਡਾਂ ਅੰਮ੍ਰਿਤਸਰ ਦੀ ਬੋਲੀ 62 ਲੱਖ ਰੁਪਏ ਵਿਚ ਗਈ ਹੈ। ਇਸ ਮੌਕੇ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਗਲਤ ਬੰਦੇ ਨੂੰ ਕਦੀ ਵੀ ਕਲੀਨ ਚਿੱਟ ਨਹੀਂ ਦਿਤੀ ਜਾਵੇਗੀ। ਜਿਸ ਦੀ ਮਿਸਾਲ ਤੁਹਾਡੇ ਸਾਹਮਣੇ ਹੈ ਕਿ ਮੁੱਖ ਮੰਤਰੀ ਮਾਨ ਨੇ ਸਿਹਤ ਮੰਤਰੀ ਦੀ ਛੁੱਟੀ ਕੀਤੀ ਹੈ। ਇਸ ਮੌਕੇ ਹੀਰਾ ਭੁੱਲਰ, ਗੁਰਰਿੰਦਰ ਸਿੰਘ ਉੱਪਲ, ਗੁਰਬਿੰਦਰ ਸਿੰਘ ਕਾਲੇਕੇ, ਹਰਜਿੰਦਰ ਸਿੰਘ ਮੀਡੀਆ ਇੰਚਾਰਜ ਹਾਜ਼ਰ ਸਨ।
28-01