ਸੰਗਰੂਰ ਲੋਕ ਸਭਾ ਚੋਣਾਂ: BJP ਢੀਂਡਸਾ ਪਰਿਵਾਰ 'ਤੇ ਖੇਡਣ ਜਾ ਰਹੀ ਦਾਅ
Published : May 28, 2022, 2:23 pm IST
Updated : May 28, 2022, 2:23 pm IST
SHARE ARTICLE
parminder dhindsa
parminder dhindsa

ਪਰਮਿੰਦਰ ਸਿੰਘ ਢੀਂਡਸਾ ਦੇਣਗੇ ਵਿਰੋਧੀਆਂ ਨੂੰ ਟੱਕਰ!

 

ਸੰਗਰੂਰ: ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ 'ਚ ਢੀਂਡਸਾ ਪਰਿਵਾਰ 'ਤੇ ਭਾਜਪਾ ਦਾਅ ਖੇਡੇਗੀ। ਸਾਬਕਾ ਸੰਸਦ ਮੈਂਬਰ ਸੁਖਦੇਵ ਢੀਂਡਸਾ ਦੇ ਪੁੱਤਰ ਪਰਮਿੰਦਰ ਢੀਂਡਸਾ ਇੱਥੋਂ ਚੋਣ ਲੜ ਸਕਦੇ ਹਨ। ਭਾਜਪਾ ਨੇ ਉਨ੍ਹਾਂ ਨੂੰ ਸੀਟ ਦੀ ਪੇਸ਼ਕਸ਼ ਕੀਤੀ ਹੈ। ਉਹ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ 'ਤੇ ਚੋਣ ਮੈਦਾਨ 'ਚ ਉਤਰ ਸਕਦੇ ਹਨ। ਇਸ ਸਬੰਧੀ ਚੰਡੀਗੜ੍ਹ ਵਿੱਚ ਭਾਜਪਾ ਆਗੂਆਂ ਵਿੱਚ ਮੰਥਨ ਵੀ ਹੋਇਆ ਹੈ। ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਇਸ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ।

parminder dhindsaparminder dhindsa

 

ਸੰਗਰੂਰ ਸੀਟ ਅਕਾਲੀ ਦਲ ਦਾ ਗੜ੍ਹ ਰਹੀ ਹੈ। ਢੀਂਡਸਾ ਪਰਿਵਾਰ ਦਾ ਇੱਥੇ ਚੰਗਾ ਆਧਾਰ ਹੈ। 2014 ਵਿੱਚ ਭਗਵੰਤ ਮਾਨ ਨੇ ਸੁਖਦੇਵ ਢੀਂਡਸਾ ਨੂੰ ਹਰਾ ਕੇ ਪਹਿਲੀ ਵਾਰ ਇਹ ਸੀਟ ਜਿੱਤੀ ਸੀ। ਹਾਲਾਂਕਿ ਦੂਸਰੀ ਵਾਰ ਵੀ ਢੀਂਡਸਾ ਪਰਿਵਾਰ ਮਾਨ ਦੇ ਸਾਹਮਣੇ ਨਹੀਂ ਟਿਕਿਆ। ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਢੀਂਡਸਾ ਲਹਿਰਾਗਾਗਾ ਤੋਂ ਹਾਰ ਗਏ ਸਨ। ਇਸ ਤੋਂ ਪਹਿਲਾਂ ਉਹ ਲਗਾਤਾਰ ਪੰਜ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ।

parminder dhindsaparminder dhindsa

ਸੰਗਰੂਰ ਸੀਟ ਤੋਂ ਪਹਿਲਾਂ ਅਰਵਿੰਦ ਖੰਨਾ ਦਾ ਨਾਮ ਚਰਚਾ ਵਿੱਚ ਸੀ। ਹਾਲਾਂਕਿ ਹੁਣ ਇਸਨੂੰ ਛੱਡ ਦਿੱਤਾ ਗਿਆ ਹੈ। ਭਾਜਪਾ ਢੀਂਡਸਾ ਪਰਿਵਾਰ ਰਾਹੀਂ ਲੋਕਲ ਨੂੰ ਜੋੜਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਢੀਂਡਸਾ ਵੀ ਪਰਿਵਾਰਕ ਆਧਾਰ ਦੇ ਬਹਾਨੇ ਆਪਣਾ ਵੋਟ ਬੈਂਕ ਬਰਕਰਾਰ ਰੱਖਣਾ ਚਾਹੁੰਦੇ ਹਨ। ਜਿੱਤ ਜਾਂ ਹਾਰ ਤੋਂ ਵੱਧ ਭਾਜਪਾ ਇਸ ਉਪ ਚੋਣ ਰਾਹੀਂ ਪੰਜਾਬ ਵਿੱਚ ਆਪਣੀ ਸਿਆਸੀ ਸਥਿਤੀ ਦਾ ਜ਼ਮੀਨੀ ਪੱਧਰ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement