ਪੁਸਤਕ ਰਾਹੀਂ ਪਤੀ ਨੂੰ ਮਾਰਨ ਦਾ ਤਰੀਕਾ ਦੱਸਣ ਵਾਲੀ ਲੇਖਿਕਾ ਨੇ ਕੀਤਾ ਅਪਣੇ ਪਤੀ ਦਾ ਕਤਲ, ਦੋਸ਼ੀ ਕਰਾਰ
Published : May 28, 2022, 12:02 am IST
Updated : May 28, 2022, 12:02 am IST
SHARE ARTICLE
image
image

ਪੁਸਤਕ ਰਾਹੀਂ ਪਤੀ ਨੂੰ ਮਾਰਨ ਦਾ ਤਰੀਕਾ ਦੱਸਣ ਵਾਲੀ ਲੇਖਿਕਾ ਨੇ ਕੀਤਾ ਅਪਣੇ ਪਤੀ ਦਾ ਕਤਲ, ਦੋਸ਼ੀ ਕਰਾਰ

ਪੋਰਟਲੈਂਡ, 27 ਮਈ : ਅਮਰੀਕਾ ਦੇ ਸ਼ਹਿਰ ਪੋਰਟਲੈਂਡ ਵਿਚ ਇਕ ਜਿਊਰੀ ਨੇ ‘ਹਾਊ ਟੂ ਮਰਡਰ ਯੂਅਰ ਹਸਬੈਂਡ’ ਨਾਮਕ ਕਿਤਾਬ ਲਿਖਣ ਵਾਲੀ 71 ਸਾਲਾ ਨਾਵਲਕਾਰ ਨੈਨਸੀ ਕ੍ਰੈਂਪਟਨ-ਬ੍ਰੋਫ਼ੀ, ਨੂੰ ਅਪਣੇ ਪਤੀ ਦੇ ਕਤਲ ਦਾ ਦੋਸ਼ੀ ਠਹਿਰਾਇਆ ਹੈ। ਦਿ ਗਾਰਡੀਅਨ ਦੀ ਰਿਪੋਰਟ ਅਨੁਸਾਰ 12 ਵਿਅਕਤੀਆਂ ਦੀ ਜਿਊਰੀ ਨੇ 63 ਸਾਲਾ ਸ਼ੈਫ਼ ਡੈਨੀਅਲ ਬ੍ਰੋਫ਼ੀ ਦੀ ਮੌਤ ’ਤੇ 2 ਦਿਨਾਂ ਤਕ ਵਿਚਾਰ-ਵਟਾਂਦਰੇ ਤੋਂ ਬਾਅਦ ਨੈਨਸੀ ਕ੍ਰੈਂਪਟਨ-ਬ੍ਰੋਫ਼ੀ ਨੂੰ ਦੂਜੇ ਦਰਜੇ ਦਾ ਦੋਸ਼ੀ ਪਾਇਆ। ਸ਼ੈਫ਼ ਡੈਨੀਅਲ ਬ੍ਰੋਫ਼ੀ ਜੂਨ 2018 ਵਿਚ ਅਮਰੀਕਾ ਦੇ ਓਰੇਗਨ ਕਿਉਲਿਨਰੀ ਇੰਸਟੀਚਿਊਟ ਦੇ ਅੰਦਰ ਮ੍ਰਿਤਕ ਪਾਏ ਗਏ ਸੀ, ਜਿਥੇ ਉਹ ਕੰਮ ਕਰਦੇ ਸਨ। 
ਵਕੀਲਾਂ ਨੇ ਜਿਊਰੀ ਮੈਂਬਰਾਂ ਨੂੰ ਦਸਿਆ ਕਿ ਨੈਨਸੀ ਪੈਸੇ ਅਤੇ ਜੀਵਨ ਬੀਮਾ ਪਾਲਿਸੀ ਤੋਂ ਪ੍ਰੇਰਿਤ ਸੀ। ਹਾਲਾਂਕਿ ਨੈਨਸੀ ਨੇ ਅਪਣੇ ਪਤੀ ਦੇ ਕਤਲ ਪਿਛੇ ਕੋਈ ਕਾਰਨ ਹੋਣ ਤੋਂ ਇਨਕਾਰ ਕੀਤਾ ਹੈ। ਉਸ ਦਾ ਕਹਿਣਾ ਸੀ ਕਿ ਮਿਸਟਰ ਬ੍ਰੌਫ਼ੀ ਦੀ ਰਿਟਾਇਰਮੈਂਟ ਬੱਚਤ ਦੇ ਇਕ ਹਿੱਸੇ ਨੂੰ ਕੈਸ਼ ਇਨ ਕਰਨ ਨਾਲ ਉਸ ਦੀਆਂ ਵਿੱਤੀ ਸਮੱਸਿਆਵਾਂ ਦਾ ਕਾਫ਼ੀ ਹੱਦ ਤਕ ਹੱਲ ਹੋ ਗਿਆ ਸੀ। ਵਕੀਲਾਂ ਨੇ ਕਿਹਾ ਕਿ ਨੈਨਸੀ ਕੋਲ ਬੰਦੂਕ ਦਾ ਉਹੀ ਮੇਕ ਅਤੇ ਮਾਡਲ ਸੀ, ਜੋ ਉਸ ਦੇ ਪਤੀ ਨੂੰ ਮਾਰਨ ਲਈ ਵਰਤੀ ਗਈ ਸੀ। ਉਸ ਨੂੰ ਨਿਗਰਾਨੀ ਕੈਮਰੇ ਦੀ ਫ਼ੁਟੇਜ ਵਿਚ ਓਰੇਗਨ ਕਲਿਨਰੀ ਇੰਸਟੀਚਿਊਟ ਤੋਂ ਆਉਂਦੇ ਅਤੇ ਜਾਂਦੇ ਵੀ ਦੇਖਿਆ ਗਿਆ ਸੀ। (ਏਜੰਸੀ)
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement