ਪਿੰਡ ਜਵਾਹਰਕੇ ਪਹੁੰਚੇ ਮੂਸੇਵਾਲਾ ਦੀ ਮਾਤਾ, ਗੋਲੀਆਂ ਦੇ ਨਿਸ਼ਾਨ ਦੇਖ ਕੇ ਰੋਏ ਫੁੱਟ-ਫੁੱਟ

By : GAGANDEEP

Published : May 28, 2023, 9:04 pm IST
Updated : May 28, 2023, 9:04 pm IST
SHARE ARTICLE
photo
photo

ਸਿੱਧੂ ਦੀ ਬਰਸੀ ਮੌਕੇ ਥਾਂ-ਥਾਂ ਲਗਾਈਆਂ ਜਾਣਗੀਆਂ ਛਬੀਲਾਂ

 

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਸੋਮਵਾਰ ਨੂੰ ਇਕ ਸਾਲ ਪੂਰਾ ਹੋਣ ਜਾ ਰਿਹਾ ਹੈ। ਪਹਿਲੀ ਬਰਸੀ ਤੋਂ ਪਹਿਲਾਂ ਐਤਵਾਰ ਨੂੰ ਮੂਸੇਵਾਲਾ ਦੀ ਮਾਤਾ ਚਰਨ ਕੌਰ ਪਿੰਡ ਜਵਾਹਰਕੇ ਪਹੁੰਚੀ, ਜਿਥੇ ਸਿੱਧੂ ਨੂੰ ਗੋਲੀਆਂ  ਮਾਰੀਆਂ ਗਈਆਂ ਸਨ। ਕੰਧ 'ਤੇ ਗੋਲੀਆਂ ਦੇ ਨਿਸ਼ਾਨ ਦੇਖ ਕੇ ਮਾਤਾ ਫੁੱਟ-ਫੁੱਟ ਕੇ ਰੋ ਪਏ। ਇਸ ਦੇ ਨਾਲ ਹੀ ਉਨ੍ਹਾਂ ਨੇ ਉਥੇ ਕਰਵਾਏ ਜਾ ਰਹੇ ਸੁਖਮਨੀ ਸਾਹਿਬ ਦੇ ਪਾਠ ਵਿਚ ਵੀ ਮੱਥਾ ਟੇਕਿਆ।

ਇਹ ਵੀ ਪੜ੍ਹੋ: ਅੰਮ੍ਰਿਤਸਰ ਪੁਲਿਸ ਨੇ 24 ਘੰਟਿਆਂ 'ਚ 2 ਲੁਟੇਰਿਆਂ ਨੂੰ ਕੀਤਾ ਕਾਬੂ, ਖੋਹਿਆ ਮੋਬਾਈਲ ਕੀਤਾ ਬਰਾਮਦ 

ਪੰਚਾਇਤ ਵਲੋਂ ਇਥੇ ਮੂਸੇਵਾਲਾ ਦਾ ਬੁੱਤ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਪੂਰੇ ਪਿੰਡ ਨੂੰ ਸਿੱਧੂ ਦੀ ਫੋਟੋ ਨਾਲ ਸਜਾਇਆ ਗਿਆ ਹੈ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਪਿੰਡ ਅਤਲਾ ਕਲਾਂ, ਮਾਨਸਾ ਅਤੇ ਹੋਰ ਥਾਵਾਂ ’ਤੇ ਛਬੀਲਾਂ ਵੀ ਲਗਾਈਆਂ ਗਈਆਂ। ਪਿੰਡ ਦੇ ਸਰਪੰਚ ਤਰਲੋਚਨ ਸਿੰਘ ਅਤੇ ਸਾਬਕਾ ਸਰਪੰਚ ਰਜਿੰਦਰ ਸਿੰਘ ਨੇ ਦਸਿਆ ਕਿ ਸਾਰਾ ਪਿੰਡ ਮੂਸੇਵਾਲਾ ਦੀ ਬਰਸੀ ਦੀਆਂ ਤਿਆਰੀਆਂ 'ਚ ਲੱਗਾ ਹੈ। ਸਾਰਾ ਪਿੰਡ ਮੂਸੇਵਾਲਾ ਪਰਿਵਾਰ ਦੇ ਨਾਲ ਖੜ੍ਹਾ ਹੈ।

ਇਹ ਵੀ ਪੜ੍ਹੋ: ਚਾਹ, ਕੌਫੀ, ਸੈਂਡਵਿਚ ਜੋ ਮਰਜ਼ੀ ਆਰਡਰ ਕਰੋ, ਮਿੰਟਾਂ ‘ਚ ਹਾਜ਼ਰ ਕਰਨਗੇ ਇਹ ਮੰਦਬੁਧੀ ਬੱਚੇ 

ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਦਸਿਆ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਪਿੰਡ ਮੂਸੇਵਾਲਾ ਦੇ ਗੁਰਦੁਆਰਾ ਸਾਹਿਬ ਵਿਚ ਛਬੀਲਾਂ ਲਗਾਈਆਂ ਜਾਣਗੀਆਂ। ਉਥੇ ਸੰਗਤਾਂ ਵੱਡੀ ਗਿਣਤੀ ਵਿਚ ਪੁੱਜਣਗੀਆਂ ਅਤੇ ਸ਼ਾਮ ਨੂੰ ਮਾਨਸਾ ਦੇ ਗੁਰਦੁਆਰਾ ਸਿੰਘ ਸਭਾ ਤੋਂ ਬੱਸ ਸਟੈਂਡ ਤੱਕ ਇਨਸਾਫ਼ ਮਾਰਚ ਕੱਢਿਆ ਜਾਵੇਗਾ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM

ਮਹਿਲਾ ਅਧਿਆਪਕਾ ਨੇ ਜੜ 'ਤਾ ਪ੍ਰਿੰਸੀਪਲ ਦੇ ਥੱ.ਪੜ, ਮੌਕੇ ਤੇ ਪੈ ਗਿਆ ਭੜਥੂ ! CCTV ਆਈ ਬਾਹਰ

16 Jul 2025 4:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM
Advertisement