ਰੂਪਨਗਰ : 8 ਸਾਲਾ ਸਾਨਵੀ ਨੇ ਸਰ ਕੀਤੀ ਆਸਟ੍ਰੇਲੀਆ ਦੀ Mount Kosciuszko ਚੋਟੀ, 2283 ਮੀ. ਉੱਚੀ ਚੋਟੀ ’ਤੇ ਲਹਿਰਾਇਆ ਤਿਰੰਗਾ
Published : May 28, 2023, 2:53 pm IST
Updated : May 28, 2023, 2:53 pm IST
SHARE ARTICLE
photo
photo

ਹੁਣ ਤਕ ਦੁਨੀਆਂ ਦੀਆਂ 7 ਚੋਟੀਆਂ ’ਤੇ ਚੜ੍ਹ ਚੁੱਕੀ ਹੈ ਸਾਨਵੀ

 

ਰੂਪਨਗਰ : ਰੋਪੜ ਸ਼ਹਿਰ ਦੀ ਸਾਨਵੀ ਸੂਦ ਆਸਟ੍ਰੇਲੀਆ ਦੀ ਚੋਟੀ 'ਤੇ ਚੜ੍ਹ ਕੇ ਦੁਨੀਆਂ ਦੀ ਸਭ ਤੋਂ ਘੱਟ ਉਮਰ ਦੇ ਪਰਬਤਾਰੋਹੀਆਂ ਦੀ ਸੂਚੀ 'ਚ ਸ਼ਾਮਲ ਹੋ ਗਈ ਹੈ, ਜਿਸ ਨੇ ਹੁਣ ਤਕ ਦੁਨੀਆਂ ਦੀਆਂ 7 ਚੋਟੀਆਂ ਨੂੰ ਫਤਿਹ ਕਰ ਲਿਆ ਹੈ। ਇਸ ਵਾਰ ਉਸ ਨੇ ਆਸਟ੍ਰੇਲੀਆ ਦੀ ਮਾਊਂਟ ਕੋਸੀਸਜ਼ਕੋ ਚੋਟੀ 'ਤੇ 26 ਮਈ ਨੂੰ ਚੜ੍ਹਨ ’ਚ ਸਫ਼ਲਤਾ ਪ੍ਰਾਪਤ ਕੀਤੀ ਅਤੇ ਤਿਰੰਗਾ ਲਹਿਰਾਇਆ। ਉਸ ਦੇ ਨਾਲ ਉਸ ਦੇ ਪਿਤਾ ਦੀਪਕ ਸੂਦ ਵੀ ਸਨ। 

ਸਾਨਵੀ ਸੂਦ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀ ਮੰਜਾਰੋ ’ਤੇ ਵੀ ਸਫ਼ਲਤਾ ਹਾਸਲ ਕਰ ਚੁਕੀ ਹੈ। ਸਾਨਵੀ ਸੂਦ ਨੇ ਦਸਿਆ ਕਿ ਉਹ ਇਹ ਸਿਲਸਿਲਾ ਭਵਿੱਖ ’ਚ ਵੀ ਜਾਰੀ ਰਹੇਗਾ।

ਇਸੇ ਦੌਰਾਨ ਉਨ੍ਹਾਂ ਦੇ ਪਿਤਾ ਦੀਪਕ ਸੂਦ ਨੇ ਦਸਿਆ ਕਿ ਭਾਵੇਂ ਆਸਟ੍ਰੇਲੀਆ ਦੀ ਚੋਟੀ ਮਾਊਂਟ ਕੋਸੀਸਜ਼ਕੋ ਦੀ ਉੱਚਾਈ 2283 ਮੀ. ਹੈ ਪਰ ਇਸ ’ਤੇ ਚੜ੍ਹਨਾ ਖ਼ਤਰੇ ਤੋਂ ਖਾਲੀ ਨਹੀਂ ਕਿਉਂਕਿ ਇਸ ਚੋਟੀ ’ਤੇ ਬਹੁਤ ਸਰਦੀ ’ਤੇ ਬਰਫ਼ ਪੈਂਦੀ ਹੈ। ਇੱਥੇ ਪਾਰਾ ਮਨਫੀ 12 ਡਿਗਰੀ ਸੈਲਸੀਅਸ ਹੈ। ਇਸ ਚੋਟੀ ਨੂੰ ਜਿੱਤਣ ਮਗਰੋਂ ਸਾਨਵੀ ਸੂਦ ਵਲੋਂ ਦੁਨੀਆਂ ਦੀਆਂ 7 ਪਰਬਤਾਂ ਦੀਆਂ ਚੋਟੀਆਂ ਨੂੰ ਚੜ੍ਹਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਸਾਨਵੀ ਸੂਦ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਸ ਕਾਰਜ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰ ਚੁੱਕੇ ਹਨ।

SHARE ARTICLE

ਏਜੰਸੀ

Advertisement

ਹਰਿਆਣਾ 'ਚ ਵੋਟਾਂ ਵਿਚਾਲੇ ਸਾਬਕਾ MLA ਦੇ ਪਾੜੇ ਕੱਪੜੇ, ਸਾਥੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ

05 Oct 2024 1:20 PM

ਹਰਿਆਣਾ 'ਚ ਵੋਟਾਂ ਵਿਚਾਲੇ ਸਾਬਕਾ MLA ਦੇ ਪਾੜੇ ਕੱਪੜੇ, ਸਾਥੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ

05 Oct 2024 1:18 PM

Polling booth ਦੇ ਬਾਹਰ ਮਿਲੀ ਸ਼ੱਕੀ ਗੱਡੀ, ਜਦੋਂ Police ਨੇ ਕੀਤੀ ਤਾਂ ਨਿਕਲੇ ਹਥਿਆਰ, ਦੇਖੋ ਤਸਵੀਰਾਂ

05 Oct 2024 1:15 PM

'ਆਪਣੇ ਖਾਸ ਬੰਦਿਆਂ ਨੂੰ ਦਿੱਤੀਆਂ ਜਾ ਰਹੀਆਂ NOC' ਲੋਕਾਂ ਨੇ BDPO Office 'ਚ ਕੀਤਾ Hungama ਭਖ ਗਿਆ ਮਾਹੌਲ

04 Oct 2024 12:25 PM

Canada ਚੋਂ 1 Lakh ਤੋਂ ਵੱਧ Students December 'ਚ ਹੋ ਸਕਦੇ ਨੇ Deport- ਸਖ਼ਤੀ ਕਰਕੇ ਨਹੀਂ ਮਿਲ ਰਿਹਾ Work Visa

04 Oct 2024 12:18 PM
Advertisement