ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਤੋਂ ਉਮੀਦਵਾਰ ਡਾ: ਬਲਬੀਰ ਸਿੰਘ ਲਈ ਕੀਤਾ ਚੋਣ ਪ੍ਰਚਾਰ, ਪਾਤੜਾਂ ਵਿੱਚ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨ
Published : May 28, 2024, 9:28 pm IST
Updated : May 28, 2024, 9:28 pm IST
SHARE ARTICLE
CM Bhagwant Mann
CM Bhagwant Mann

ਭਗਵੰਤ ਮਾਨ ਨੇ ਕਿਹਾ, ਤੁਹਾਡੇ ਉਮੀਦਵਾਰ ਡਾ. ਬਲਬੀਰ ਇੱਕ ਇਮਾਨਦਾਰ ਅਤੇ ਤਜਰਬੇਕਾਰ ਆਗੂ ਹਨ

Patiala News : ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਪਾਤੜਾਂ 'ਚ ਪਟਿਆਲਾ ਤੋਂ 'ਆਪ' ਉਮੀਦਵਾਰ ਡਾ. ਬਲਬੀਰ ਸਿੰਘ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਇੱਕ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਲੋਕਾਂ ਤੋਂ ਆਪ' ਉਮੀਦਵਾਰ ਨੂੰ 13-0 ਨਾਲ ਜਿੱਤਾਉਣ ਦੀ ਅਪੀਲ ਕੀਤੀ ਅਤੇ ਵਾਅਦਾ ਕੀਤਾ ਕਿ ਉਹ ਅਗਲੇ ਤਿੰਨ ਸਾਲਾਂ ਵਿੱਚ ਪੰਜਾਬ ਨੂੰ ਮੁੜ 'ਸੋਨ ਦੀ ਚਿੜੀ' ਬਣਾਉਣਗੇ। ਮਾਨ ਨੇ ਆਪਣੇ ਭਾਸ਼ਣ 'ਚ ਭਾਜਪਾ, ਕੈਪਟਨ, ਸੁਖਬੀਰ ਬਾਦਲ ਅਤੇ ਕਾਂਗਰਸ 'ਤੇ ਹਮਲਾ ਬੋਲਿਆ। ਮਾਨ ਨੇ ਪਾਤੜਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਬਾਰੇ ਵੀ ਗੱਲਬਾਤ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤਕ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਵਿਧਾਇਕ ਦੇਵ ਮਾਨ ਨਾਲ ਨਾਭਾ ਵਿਖੇ ਰੋਡ ਸ਼ੋਅ ਵੀ ਕੀਤਾ ਅਤੇ ਲੋਕਾਂ ਨੂੰ ਡਾ. ਬਲਬੀਰ ਸਿੰਘ ਨੂੰ ਵੋਟ ਪਾ ਕੇ ਪਟਿਆਲਾ ਲੋਕ ਸਭਾ ਸੀਟ ਤੋਂ ਜਿਤਾਉਣ ਦੀ ਅਪੀਲ ਕੀਤੀ।

ਤੁਹਾਡੇ ਉਮੀਦਵਾਰ ਡਾ.ਬਲਬੀਰ ਇੱਕ ਇਮਾਨਦਾਰ ਅਤੇ ਤਜਰਬੇਕਾਰ ਆਗੂ ਹਨ: ਭਗਵੰਤ ਮਾਨ

ਮਾਨ ਨੇ ਕਿਹਾ ਕਿ ਡਾ. ਬਲਬੀਰ ਸਿੰਘ ਪਟਿਆਲਾ ਲੋਕ ਸਭਾ ਤੋਂ ਆਪ ਦੇ ਉਮੀਦਵਾਰ ਹਨ ਅਤੇ ਉਹ ਪੰਜਾਬ ਦੇ ਸਿਹਤ ਮੰਤਰੀ ਵੀ ਹਨ। ਉਨ੍ਹਾਂ ਕੋਲ ਕੰਮ ਕਰਨ ਦੇ ਨਾਲ-ਨਾਲ ਅਫਸਰਾਂ ਤੋਂ ਕੰਮ ਕਰਵਾਉਣ ਦਾ ਤਜਰਬਾ ਅਤੇ ਲੋਕਾਂ ਦੇ ਮਸਲੇ ਉਠਾਉਣ ਅਤੇ ਬੋਲਣ ਦਾ ਵੀ ਚੰਗਾ ਤਜਰਬਾ ਹੈ। ਮਾਨ ਨੇ ਕਿਹਾ ਕਿ ਪੋਲਿੰਗ ਮਸ਼ੀਨ 'ਤੇ 'ਝਾੜੂ' ਦਾ ਬਟਨ 5 ਨੰਬਰ 'ਤੇ ਹੋਵੇਗਾ ਪਰ 4 ਜੂਨ ਨੂੰ ਇਹ ਯਕੀਨੀ ਬਣਾਓ ਕਿ ਇਹ ਪਹਿਲੇ ਨੰਬਰ ਉੱਤੇ ਆਵੇ।

ਮੈਂ ਤੁਹਾਡੀਆਂ ਸਮੱਸਿਆਵਾਂ ਅਤੇ ਮੰਗਾਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ, ਅਸੀਂ ਆਮ ਆਦਮੀ ਕਲੀਨਿਕ ਖੋਲ੍ਹ ਰਹੇ ਹਾਂ ਅਤੇ ਸਰਕਾਰੀ ਹਸਪਤਾਲਾਂ ਨੂੰ ਸੁਧਾਰ ਰਹੇ ਹਾਂ: ਭਗਵੰਤ ਮਾਨ

ਮਾਨ ਨੇ ਪਾਤੜਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਇਲਾਕੇ ਦੇ ਹਸਪਤਾਲ ਦੇ ਮੁੱਦੇ ਨੂੰ ਬਾਰੀਕੀ ਨਾਲ ਦੇਖ ਰਹੇ ਹਨ। ਮੈਨੂੰ ਪਤਾ ਹੈ ਕਿ ਲੋਕਾਂ ਨੂੰ ਆਪਣੇ ਇਲਾਜ ਲਈ ਰਜਿੰਦਰਾ ਹਸਪਤਾਲ ਜਾਂ ਪੀ.ਜੀ.ਆਈ.ਜਾਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਵਿੱਚ ਨਵਾਂ ਪੀ.ਜੀ.ਆਈ ਹਸਪਤਾਲ ਖੁੱਲ੍ਹ ਗਿਆ ਹੈ ਅਤੇ ਤਹਿਸੀਲ ਦੇ ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ ਐਕਸਰੇ ਮਸ਼ੀਨਾਂ, ਐਮ.ਆਰ.ਆਈ., ਅਲਟਰਾਸਾਊਂਡ ਲਿਆਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਡਾਕਟਰਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਬਾਹਰੋਂ ਕੋਈ ਵੀ ਦਵਾਈ ਨਾ ਲਿਖ ਕੇ ਦੇਣ। ਦਵਾਈਆਂ ਹਸਪਤਾਲ ਦੇ ਅੰਦਰ ਉਪਲਬਧ ਹੋਣੀਆਂ ਚਾਹੀਦੀਆਂ ਹਨ ਅਤੇ ਜੇਕਰ ਕੋਈ ਦਵਾਈ ਬਾਹਰੋਂ ਮੰਗਵਾਉਣੀ ਪਵੇ ਤਾਂ ਡਾਕਟਰ ਖੁਦ ਬਾਹਰ ਜਾਵੇਗਾ, ਮਰੀਜ਼ ਦਵਾਈ ਲੈਣ ਲਈ ਬਾਹਰ ਨਹੀਂ ਜਾਵੇਗਾ।

ਭਗਵੰਤ ਮਾਨ ਨੇ ਪਾਤੜਾਂ ਕਸਬੇ ਦੇ ਵਿਚਕਾਰ ਮੰਡੀ ਹੋਣ ਦੇ ਮੁੱਦੇ ਨੂੰ ਵੀ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਈ ਕਸਬਿਆਂ ਅਤੇ ਸ਼ਹਿਰਾਂ ਦੀ ਸਮੱਸਿਆ ਹੈ। ਕਸਬੇ ਦੇ ਵਿਚਕਾਰ ਮੰਡੀ ਆਵਾਜਾਈ ਅਤੇ ਭੀੜ-ਭੜੱਕੇ ਦਾ ਕਾਰਨ ਬਣਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਸਬੇ ਤੋਂ ਬਾਹਰ ਜ਼ਮੀਨ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਅਸੀਂ ਨੌਜਵਾਨ ਅਤੇ ਉਭਰਦੇ ਖਿਡਾਰੀਆਂ ਅਤੇ ਐਥਲੀਟਾਂ ਨੂੰ ਵਜ਼ੀਫੇ ਦੇ ਰਹੇ ਹਾਂ: ਭਗਵੰਤ ਮਾਨ

ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨ, ਉਭਰਦੇ ਖਿਡਾਰੀਆਂ ਅਤੇ ਐਥਲੀਟਾਂ ਨੂੰ ਵਜ਼ੀਫੇ ਦੇ ਰਹੇ ਹਾਂ। ਮੈਂ ਖੇਡ ਵਿਭਾਗ ਨੂੰ ਕਿਹਾ ਕਿ ਅਸੀਂ ਆਪਣੇ ਖਿਡਾਰੀਆਂ ਦੇ ਮੈਡਲ ਜਿੱਤਣ ਤੋਂ ਬਾਅਦ ਪੈਸੇ ਦਿੰਦੇ ਹਾਂ ਪਰ ਪਹਿਲਾਂ ਉਨ੍ਹਾਂ ਨੂੰ ਜਿੱਤਣ ਦੇ ਯੋਗ ਬਣਾਓ। ਇਸ ਲਈ ਅਸੀਂ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੀ ਤਿਆਰੀ ਅਤੇ ਸਿਖਲਾਈ ਲਈ 8-10 ਲੱਖ ਰੁਪਏ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ  ਜੇ ਨੀਅਤ ਚੰਗੀ ਹੋਵੇ ਤਾਂ ਸਭ ਕੁਝ ਸੰਭਵ ਹੈ।

ਆੜ੍ਹਤੀਆ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ, ਇਹ ਕਿਸਾਨ, ਮਜ਼ਦੂਰ ਅਤੇ ਉਦਯੋਗਪਤੀ ਜਿੰਨੇ ਹੀ ਮਹੱਤਵਪੂਰਨ ਹਨ: ਮਾਨ

ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਕਮਿਸ਼ਨ ਏਜੰਟ (ਆੜ੍ਹਤੀਆ) ਨੂੰ ਵਿਚੋਲੇ ਕਹਿੰਦੇ ਹਨ। ਪਰ ਅਸੀਂ ਤੁਹਾਨੂੰ ਆਪਣੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨਦੇ ਹਾਂ। ਜਿਸ ਤਰ੍ਹਾਂ ਦੇਸ਼ ਦੇ ਵਿਕਾਸ ਲਈ ਕਿਸਾਨ ਅਤੇ ਮਜ਼ਦੂਰ ਜ਼ਰੂਰੀ ਹਨ, ਉਸੇ ਤਰ੍ਹਾਂ ਵਪਾਰੀ,ਕਾਰੋਬਾਰੀ, ਆੜ੍ਹਤੀਆ ਅਤੇ ਉਦਯੋਗਪਤੀ ਵੀ ਜ਼ਰੂਰੀ ਹਨ। ਪੰਜਾਬ ਦੀ ਆਰਥਿਕਤਾ ਅਤੇ ਕਿਸਾਨਾਂ ਦੀ ਆਰਥਿਕ ਸਥਿਤੀ ਆੜ੍ਹਤੀਆਂ 'ਤੇ ਕਾਫੀ ਨਿਰਭਰ ਹੈ।  ਮਾਨ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਨਫ਼ਰਤ ਦੇ ਬੀਜ ਬੀਜਣਾ ਚਾਹੁੰਦੀ ਹੈ ਅਤੇ ਤੁਹਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੀ ਹੈ।

ਮਾਨ ਨੇ ਲੋਕਾਂ ਦੇ ਪਿਆਰ ਅਤੇ ਸਮਰਥਨ ਲਈ ਕੀਤਾ ਧੰਨਵਾਦ, ਸੁਖਬੀਰ ਬਾਦਲ 'ਤੇ ਬੋਲਿਆ ਹਮਲਾ

ਮਾਨ ਨੇ ਪਾਤੜਾਂ ਵਾਸੀਆਂ ਦਾ ਕੜਕਦੀ ਗਰਮੀ ਵਿੱਚ ਘਰਾਂ ਤੋਂ ਬਾਹਰ ਨਿਕਲਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਪਿਆਰ ਅਤੇ ਨਿਰੰਤਰ ਸਮਰਥਨ ਲਈ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵਰਗੇ ਲੋਕਾਂ ਦੀ ਗੱਲ ਸੁਣਨ ਲਈ ਲੋਕ ਬਾਹਰ ਨਹੀਂ ਆਉਂਦੇ। ਮਾਨ ਨੇ ਸੁਖਬੀਰ ਬਾਦਲ 'ਤੇ ਵੀ ਵਿਅੰਗ ਕੱਸਦਿਆਂ ਕਿਹਾ ਕਿ ਉਹ ਆਪਣੇ ਮਹਿਲਾਂ 'ਚੋਂ ਤਾਪਮਾਨ ਪੁੱਛ ਕੇ ਨਿਕਲਦੇ ਹਨ। ਉਹ ਪੰਜਾਬ ਨੂੰ ਬਚਾਉਣ ਲਈ 30 ਡਿਗਰੀ ਸੈਲਸੀਅਸ ਵਿੱਚ ਇੱਕ ਘੰਟੇ ਲਈ ਬਾਹਰ ਨਿਕਲਦੇ ਹਨ। ਮਾਨ ਨੇ ਕਿਹਾ ਕਿ ਇਸ ਸਮੇਂ ਵੀ ਉਨ੍ਹਾਂ ਦਾ ਰੋਡ ਸ਼ੋਅ ਲੋਕਾਂ ਨਾਲ ਭਰਿਆ ਹੋਇਆ ਹੈ, ਉਹ ਇਸ ਪਿਆਰ ਦਾ ਕਰਜ਼ ਕਦੇ ਵੀ ਨਹੀਂ ਚੁਕਾ ਸਕਦੇ। ਦੂਜੇ ਪਾਸੇ ਲੋਕ ਸੁਖਬੀਰ ਬਾਦਲ ਨੂੰ ਦਿਨੇ ਵੀ ਸੁਣਨ ਲਈ ਬਾਹਰ ਨਹੀਂ ਆਉਂਦੇ।

ਮੁੱਖ ਮੰਤਰੀ ਮਾਨ ਨੇ ਪਟਿਆਲਾ 'ਚ ਕਾਂਗਰਸ, ਬੀਜੇਪੀ ਤੇ ਕੈਪਟਨ 'ਤੇ ਸਾਧਿਆ ਨਿਸ਼ਾਨਾ

ਮਾਨ ਨੇ ਪੰਜਾਬ 'ਚ ਕਾਂਗਰਸ ਦੀ ਹਾਲਤ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਨਹੀਂ ਜਾਣਦੇ ਕਿ ਉਹ ਕਿਸ ਲਈ ਲੜ ਰਹੇ ਹਨ ਜਾਂ ਕਿਸ ਦੇ ਖਿਲਾਫ ਲੜ ਰਹੇ ਹਨ। ਮਾਨ ਨੇ ਕਿਹਾ ਕਿ ਕੈਪਟਨ ਅਤੇ ਉਸ ਦਾ ਪਰਿਵਾਰ ਕਦੇ ਵੀ ਲੋਕਾਂ ਦੇ ਨਾਲ ਨਹੀਂ ਖੜਿਆ, ਮੁਗਲ ਸਾਮਰਾਜ ਸਮੇਂ ਉਹ ਮੁਗਲਾਂ ਦੇ ਨਾਲ ਸਨ, ਅੰਗਰੇਜ਼ਾਂ ਦੇ ਰਾਜ ਦੌਰਾਨ ਉਹ ਅੰਗਰੇਜ਼ਾਂ ਦੇ ਨਾਲ ਸਨ, ਅਕਾਲੀ ਰਾਜ ਦੌਰਾਨ ਉਹ ਅਕਾਲੀ ਦਲ ਦੇ ਨਾਲ ਸਨ, ਕਾਂਗਰਸ ਦੀ ਸਰਕਾਰ ਵੇਲੇ ਉਹ ਕਾਂਗਰਸੀ ਸਨ ਅਤੇ ਹੁਣ ਉਹ ਭਾਜਪਾ ਨਾਲ ਹਨ। ਮਾਨ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਗੱਲ ਸੁਣਨ ਲਈ ਲੋਕ ਬਾਹਰ ਨਹੀਂ ਨਿਕਲੇ, ਇਸ ਲਈ ਪਟਿਆਲਾ ਦੀ ਭਾਜਪਾ ਲੀਡਰਸ਼ਿਪ ਨੇ ਰੈਲੀ ਵਿੱਚ ਦਿਹਾੜੀ ਤੇ ਲੋਕਾਂ ਨੂੰ ਲਿਆਂਦਾ। ਭਾਜਪਾ ਵਾਲਿਆਂ ਨੇ ਉਨ੍ਹਾਂ ਨੂੰ 400 ਰੁਪਏ ਦਿਹਾੜੀ ਦੇਣ ਦਾ ਵਾਅਦਾ ਕੀਤਾ ਪਰ ਬਾਅਦ ਵਿੱਚ ਉਹ ਵੀ ਦੇਣ ਤੋਂ ਇਨਕਾਰ ਕਰ ਦਿੱਤਾ।

4 ਜੂਨ ਨੂੰ 13-0 ਕਰੋ ਅਤੇ ਅਗਲੇ 3 ਸਾਲਾਂ ਵਿੱਚ ਮੈਂ ਪੰਜਾਬ ਨੂੰ 'ਸੋਨ ਦੀ ਚਿੜੀ' ਬਣਾਵਾਂਗਾ: ਭਗਵੰਤ ਮਾਨ

ਸੀਐਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਘਰ ਘਰ ਬਿਜਲੀ ਮੁਫ਼ਤ ਹੈ। ਪੰਜਾਬ ਦੇ 90% ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆਉਂਦਾ ਹੈ।  ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਲਈ ਦਿਨ ਵੇਲੇ ਲੋੜੀਂਦੀ ਬਿਜਲੀ ਵੀ ਮਿਲ ਰਹੀ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇੱਕ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖਰੀਦ ਕੇ ਇਸ ਦਾ ਨਾਮ ਗੁਰੂ ਅਮਰਦਾਸ ਜੀ ਦੇ ਨਾਂ 'ਤੇ ਰੱਖਿਆ ਹੈ। ਪਹਿਲਾਂ ਝੋਨੇ ਦੇ ਸੀਜ਼ਨ ਦੌਰਾਨ ਖ਼ਬਰਾਂ ਆਉਂਦੀਆਂ ਸਨ- ਪੰਜਾਬ ਕੋਲ ਸਿਰਫ਼ ਇੱਕ-ਦੋ ਦਿਨਾਂ ਲਈ ਕੋਲਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਥਰਮਲ ਪਲਾਂਟਾਂ ਕੋਲ 22 ਤੋਂ 28 ਦਿਨਾਂ ਦਾ ਕੋਲਾ ਭੰਡਾਰ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰ ਸਰਕਾਰ ਨਾਲ ਸਭ ਕੁਝ ਸੰਭਵ ਹੈ। ਮਾਨ ਨੇ ਕਿਹਾ ਕਿ 'ਆਪ' ਸਰਕਾਰ ਤੋਂ ਪਹਿਲਾਂ ਸਿਰਫ 21 ਫੀਸਦੀ ਖੇਤਾਂ ਨੂੰ ਹੀ ਨਹਿਰੀ ਪਾਣੀ ਮਿਲਦਾ ਸੀ।  ਹੁਣ 60% ਤੋਂ ਵੱਧ ਖੇਤਾਂ ਨੂੰ ਨਹਿਰੀ ਪਾਣੀ ਮਿਲ ਰਿਹਾ ਹੈ, ਉਨਾਂ ਦਾ ਉਦੇਸ਼ ਹੈ ਕਿ ਪੰਜਾਬ ਦੇ ਹਰ ਖੇਤ ਨੂੰ ਸਿੰਚਾਈ ਲਈ ਨਹਿਰੀ ਪਾਣੀ ਮਿਲੇ। ਇਸ ਤਰ੍ਹਾਂ ਪੰਜਾਬ 'ਚ 5 ਤੋਂ 6 ਲੱਖ ਟਿਊਬਵੈੱਲ ਬੰਦ ਹੋ ਜਾਣਗੇ, ਉਨ੍ਹਾਂ ਦੀ ਲੋੜ ਨਹੀਂ ਹੋਵੇਗੀ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਿਜਲੀ ਸਬਸਿਡੀ ਤੋਂ 6000-7000 ਕਰੋੜ ਰੁਪਏ ਬਚਾਏਗੀ। ਇਸ ਪੈਸੇ ਨਾਲ ਉਹ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣਾ ਸ਼ੁਰੂ ਕਰਨਗੇ। ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਲਈ ਸਿਰਫ 5500 ਕਰੋੜ ਦੀ ਲੋੜ ਹੈ, ਅਸੀਂ ਇਸ ਤੋਂ ਜ਼ਿਆਦਾ ਬੱਚਤ ਕਰ ਰਹੇ ਹਾਂ। ਮਾਨ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਮਾਵਾਂ-ਭੈਣਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੀ ਬਜਾਏ 1100 ਰੁਪਏ ਪ੍ਰਤੀ ਮਹੀਨਾ ਮਿਲਣਗੇ। ਮਾਨ ਨੇ ਲੋਕਾਂ ਨੂੰ 4 ਜੂਨ ਨੂੰ 13-0 ਨਾਲ ਜਿੱਤ ਦਰਜ ਕਰਨ ਦੀ ਅਪੀਲ ਕਰਦਿਆਂ ਵਾਅਦਾ ਕੀਤਾ ਕਿ ਅਗਲੇ ਤਿੰਨ ਸਾਲਾਂ ਵਿੱਚ ਉਹ ਪੰਜਾਬ ਨੂੰ ਮੁੜ ‘ਸੋਨ ਦੀ ਚਿੜੀ’ਬਣਾ ਦੇਣਗੇ।

ਅਸੀਂ ਭ੍ਰਿਸ਼ਟਾਚਾਰ ਬੰਦ ਕੀਤਾ, ਹੁਣ ਜਨਤਾ ਦੇ ਪੈਸੇ ਨਾਲ ਆਮ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਹਨ, ਮੈਂ ਦੋ ਸਾਲਾਂ 'ਚ ਕਦੇ ਨਹੀਂ ਕਿਹਾ ਕਿ 'ਖਜ਼ਾਨਾ ਖਾਲੀ ਹੈ': ਮਾਨ

ਮਾਨ ਨੇ ਕਿਹਾ ਕਿ ਮੈਂ ਦੋ ਸਾਲਾਂ ਵਿੱਚ ਕਦੇ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਅਤੇ ਪਿਛਲੇ ਮੰਤਰੀਆਂ ਨੇ ਕਦੇ ਇਹ ਨਹੀਂ ਕਿਹਾ ਕਿ ਖਜ਼ਾਨੇ ਵਿੱਚ ਆਮ ਲੋਕਾਂ ਲਈ ਕੋਈ ਪੈਸਾ ਹੈ। ਮੈਂ 43000 ਸਰਕਾਰੀ ਨੌਕਰੀਆਂ ਦਿੱਤੀਆਂ, ਤੁਹਾਡੇ ਬੱਚੇ ਪਟਵਾਰੀ, ਐਸਡੀਓ, ਜੱਜ, ਇੰਸਪੈਕਟਰ ਬਣ ਰਹੇ ਹਨ। ਤੁਹਾਡੇ ਘਰਾਂ ਦੀ ਗਰੀਬੀ ਕੋਈ ਸਰਕਾਰ ਨਹੀਂ, ਤੁਹਾਡੇ ਧੀ-ਪੁੱਤ ਹੀ ਦੂਰ ਕਰ ਸਕਦੇ ਹਨ। ਤੁਸੀਂ ਪੜ੍ਹ-ਲਿਖੇ ਬੱਚੇ ਅਫਸਰ ਬਣੋਗੇ ਅਤੇ ਆਪਣੇ ਘਰ ਦੀ ਗਰੀਬੀ ਦੂਰ ਕਰੋਗੇ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਈ ਹੈ। ਬਿਨਾਂ ਪੈਸਿਆਂ ਤੋਂ ਰਜਿਸਟਰੀਆਂ ਹੋ ਰਹੀਆਂ ਹਨ ਅਤੇ ਜੇਕਰ ਕੋਈ ਤਹਿਸੀਲਦਾਰ ਪੈਸੇ ਮੰਗਦਾ ਹੈ ਤਾਂ ਅਸੀਂ ਉਸ ਵਿਰੁੱਧ ਕਾਰਵਾਈ ਕਰਦੇ ਹਾਂ।

ਅਸੀਂ ਤੁਹਾਡੇ ਲਈ ਪਾਰਲੀਮੈਂਟ ਵਿਚ ਲੜਾਂਗੇ, ਫਿਰ ਤੁਹਾਨੂੰ ਆਪਣੇ ਹੱਕਾਂ ਲਈ ਸੜਕਾਂ 'ਤੇ ਨਹੀਂ ਲੜਨਾ ਪਵੇਗਾ: ਡਾ ਬਲਬੀਰ ਸਿੰਘ

ਰੈਲੀ ਨੂੰ ਸੰਬੋਧਨ ਕਰਦਿਆਂ 'ਆਪ' ਉਮੀਦਵਾਰ ਦੇ ਬਲਬੀਰ ਸਿੰਘ ਨੇ ਕਿਹਾ ਕਿ ਅਸੀਂ ਤੁਹਾਡੇ ਲਈ ਸੰਸਦ 'ਚ ਲੜਾਂਗੇ, ਫਿਰ ਤੁਹਾਨੂੰ ਸੜਕਾਂ 'ਤੇ ਆਪਣੇ ਹੱਕਾਂ ਲਈ ਲੜਨ ਦੀ ਲੋੜ ਨਹੀਂ ਪਵੇਗੀ। ਡਾ. ਬਲਬੀਰ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਦੇ ਫੰਡ ਰੋਕ ਦਿੱਤੇ ਹਨ। ਉਨ੍ਹਾਂ ਪੰਜਾਬ ਦੇ ਪੇਂਡੂ ਵਿਕਾਸ ਫੰਡ ਅਤੇ ਸਿਹਤ ਮਿਸ਼ਨ ਫੰਡ ਨੂੰ ਰੋਕ ਦਿੱਤਾ ਹੈ। ਮੈਨੂੰ ਪਟਿਆਲਾ ਦੇ ਨੁਮਾਇੰਦੇ ਵਜੋਂ ਅਤੇ ਪੰਜਾਬ ਦੇ ਸਿਹਤ ਮੰਤਰੀ ਵਜੋਂ ਜਿੰਮੇਵਾਰੀ ਦਿੱਤੀ ਗਈ ਸੀ, ਮੈਂ ਉਨ੍ਹਾਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ। ਹੁਣ ਮੈਨੂੰ ਪੰਜਾਬ ਦੇ ਫੰਡ ਲਿਆਉਣ ਦੀ ਜ਼ਿੰਮੇਵਾਰੀ ਦਿਓ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੁਧਿਆਣਾ ਵਿੱਚ ਕਿਹਾ ਕਿ ਉਹ 4 ਜੂਨ ਨੂੰ ਮਾਨ ਸਰਕਾਰ ਨੂੰ ਬਰਖਾਸਤ ਕਰ ਦੇਣਗੇ, ਜਿਸ ਨੂੰ ਪੰਜਾਬ ਦੇ ਤਿੰਨ ਕਰੋੜ ਲੋਕਾਂ ਵੱਲੋਂ ਚੁਣਿਆ ਗਿਆ ਹੈ। ਬਲਬੀਰ ਸਿੰਘ ਨੇ ਲੋਕਾਂ ਨੂੰ ਤਾਨਾਸ਼ਾਹੀ ਭਾਜਪਾ ਨੂੰ ਹਰਾਉਣ ਦੀ ਅਪੀਲ ਕੀਤੀ।

ਲੋਕ ਉਨ੍ਹਾਂ ਨੂੰ ਕੋਈ ਪੈਸੇ ਲੈ ਕੇ ਵੀ ਸੁਣਨ ਨੂੰ ਤਿਆਰ ਨਹੀਂ, ਅਤੇ ਇੱਥੇ ਤੁਹਾਡਾ ਪਿਆਰ ਮੈਨੂੰ ਥੱਕਣ ਨਹੀਂ ਦਿੰਦਾ: ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਨਾਭਾ ਤੋਂ ਵਿਧਾਇਕ ਦੇਵ ਮਾਨ ਨਾਲ ਨਾਭਾ ਵਿੱਚ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਡਾ. ਬਲਬੀਰ ਸਿੰਘ ਨੂੰ ਵੋਟ ਪਾ ਕੇ ਪਟਿਆਲਾ ਲੋਕ ਸਭਾ ਸੀਟ ਤੋਂ ਜਿਤਾਉਣ ਦੀ ਅਪੀਲ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਬਾਕੀ ਪਾਰਟੀਆਂ ਨੂੰ ਤਾਂ ਆਪਣੇ ਰੋਡ ਸ਼ੋਅ ਅਤੇ ਰੈਲੀਆਂ ਲਈ ਪੈਸੇ ਦੇ ਕੇ ਵੀ ਲੋਕ ਨਹੀਂ ਮਿਲ ਰਹੇ ਹਨ। ਪੈਸੇ ਲੈ ਕੇ ਵੀ ਲੋਕ ਉਨ੍ਹਾਂ ਦੀ ਗੱਲ ਨਹੀਂ ਸੁਣਦੇ। ਮਾਨ ਨੇ ਕਿਹਾ ਕਿ ਦੂਜੇ ਪਾਸੇ ਤੁਹਾਡਾ ਪਿਆਰ ਅਤੇ ਸਮਰਥਨ ਪਾ ਕੇ ਮੈਂ ਖੁਸ਼ ਹਾਂ, ਮੈਂ ਤੁਹਾਡੇ ਪਿਆਰ ਦਾ ਕਰਜ਼ ਨਹੀਂ ਚੁਕਾ ਸਕਦਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement