Khanna News: CID ਸੀਰੀਅਲ ਦੀ ਨਕਲ ਕਰਦਿਆਂ 13 ਸਾਲਾ ਬੱਚੀ ਦੀ ਮੌਤ
Published : May 28, 2025, 10:53 am IST
Updated : May 28, 2025, 10:53 am IST
SHARE ARTICLE
13-year-old girl dies while copying CID serial
13-year-old girl dies while copying CID serial

8ਵੀਂ ਜਮਾਤ ਦੀ ਵਿਦਿਆਰਥਣ ਸੀ ਅਨੀਤਾ 

13-year-old girl dies while copying CID serial: ਦੋਰਾਹਾ ਵਿਖੇ ਇੱਕ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ, ਜਿੱਥੇ ਸੀਆਈਡੀ ਨਾਂ ਦੇ ਟੀਵੀ ਅਪਰਾਧਕ ਨਾਟਕ ਦੀ ਨਕਲ ਕਰਦਿਆਂ 13 ਸਾਲਾ ਅਨੀਤਾ ਨਾਮਕ ਕੁੜੀ ਆਪਣੀ ਜਾਨ ਗੁਆ ਬੈਠੀ। ਅਨੀਤਾ ਅੱਠਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਉਸ ਦਾ ਪਰਿਵਾਰ ਮੂਲ ਰੂਪ ਵਿੱਚ ਬਿਹਾਰ ਤੋਂ ਆਇਆ ਹੋਇਆ ਹੈ ਜੋ ਇਸ ਸਮੇਂ ਦੋਰਾਹਾ ਵਿਖੇ ਵਸਦਾ ਹੈ।

ਇਹ ਹਾਦਸਾ ਐਤਵਾਰ ਦੀ ਸ਼ਾਮ ਨੂੰ ਵਾਪਰਿਆ ਅਨੀਤਾ ਆਪਣੇ ਭਰਾ ਅਤੇ ਕੁਝ ਹੋਰ ਗੁਆਂਢ ਦੇ ਬੱਚਿਆਂ ਨਾਲ ਘਰ ਵਿਚ ਬੈਠੀ ਸੀਆਈਡੀ ਨਾਟਕ ਦੇਖ ਰਹੀ ਸੀ। ਨਾਟਕ ਦੌਰਾਨ ਉਹ ਨਕਲ ਕਰਦਿਆਂ ਇੱਕ ਖਤਰਨਾਕ ਦ੍ਰਿਸ਼ ਦੁਹਰਾਉਣ ਲੱਗ ਪਈ।  ਉਸ ਨੇ ਇਕ ਤਾਰ ਲੈ ਕੇ ਆਪਣੀ ਗਰਦਨ ਵਿਚ ਪਾ ਲਈ ਅਤੇ ਫਾਂਸੀ ਲੈਣ ਵਾਲੀ ਨਕਲ ਕਰਦਿਆਂ ਮੇਜ਼ ’ਤੇ ਚੜ੍ਹ ਗਈ। ਅਚਾਨਕ ਮੇਜ਼ ਟੁੱਟ ਗਿਆ ਅਤੇ ਅਨੀਤਾ ਦਾ ਸੰਤੁਲਨ ਵਿਗੜ ਗਿਆ। ਉਹ ਤਾਰ ਨਾਲ ਲਟਕ ਗਈ ਤੇ ਉਸ ਦੀ ਮੌਤ ਹੋ ਗਈ।

ਬਾਕੀ ਬੱਚੇ ਇਹ ਦ੍ਰਿਸ਼ ਵੇਖ ਕੇ ਡਰ ਗਏ ਅਤੇ ਉਨ੍ਹਾਂ ਨੇ ਗਲੀ ’ਚ ਜਾ ਕੇ ਰੌਲਾ ਪਾਇਆ। ਆਸ-ਪਾਸ ਦੇ ਲੋਕ ਮੌਕੇ ’ਤੇ ਪਹੁੰਚੇ ਤੇ ਅਨੀਤਾ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। 

ਅਨੀਤਾ ਦੇ ਪਿਤਾ ਰਾਜ ਬਲਵ ਨੇ ਦੱਸਿਆ ਕਿ ਇਹ ਸਾਰਾ ਕੁਝ ਬਿਲਕੁਲ ਖੇਡ ਵਾਂਗ ਹੋਇਆ ਸੀ। ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਟੀਵੀ ਨਾਟਕ ਦੀ ਨਕਲ ਕਰਦਿਆਂ ਉਨ੍ਹਾਂ ਦੀ ਧੀ ਦੀ ਜ਼ਿੰਦਗੀ ਖ਼ਤਮ ਹੋ ਜਾਵੇਗੀ।

ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਐਸਐਚਓ ਅਕਾਸ਼ ਦੱਤ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਏ ਜਾਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।

ਇਹ ਹਾਦਸਾ ਸਮਾਜ ’ਚ ਇੱਕ ਵੱਡਾ ਸੰਦੇਸ਼ ਦੇ ਰਿਹਾ ਹੈ ਕਿ ਬੱਚਿਆਂ ਵੱਲੋਂ ਦੇਖੇ ਜਾਂਦੇ ਟੀਵੀ ਕਾਰਜਕ੍ਰਮਾਂ ਤੇ ਨਾਟਕਾਂ ਉੱਤੇ ਮਾਪਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਕਈ ਵਾਰ ਅਜਿਹੇ ਦ੍ਰਿਸ਼ ਮਾਸੂਮ ਜ਼ਿੰਦਗੀਆਂ ਲਈ ਖਤਰਨਾਕ ਸਾਬਤ ਹੋ ਸਕਦੇ ਹਨ।

SHARE ARTICLE

ਏਜੰਸੀ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement