ਪੰਜਾਬ ਕਾਂਗਰਸ ਨੇ ਸੰਵਿਧਾਨ ਬਚਾਓ ਮੁਹਿੰਮ ਤਹਿਤ ਮਾਨਸਾ ’ਚ ਕੀਤਾ ਇਕੱਠ

By : JUJHAR

Published : May 28, 2025, 1:12 pm IST
Updated : May 28, 2025, 1:12 pm IST
SHARE ARTICLE
Punjab Congress holds rally in Mansa under Save Constitution campaign
Punjab Congress holds rally in Mansa under Save Constitution campaign

ਸੰਵਿਧਾਨ ਮੁਤਾਬਕ ਹਰ ਕੋਈ ਆਪਣੇ ਹੱਕਾਂ ਲਈ ਲੜ ਸਕਦੈ : ਰਾਜਾ ਵੜਿੰਗ

ਮਾਨਸਾ ’ਚ ਪੰਜਾਬ ਕਾਂਗਰਸ ਨੇ ਸੰਵਿਧਾਨ ਬਚਾਓ ਮੁਹਿੰਮ ਤਹਿਤ ਇਕੱਠ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸੰਵਿਧਾਨ ਨੇ ਕਿਹਾ ਕਿ ਮੈਂ ਇਥੇ ਪਹੁੰਚੀ ਕਾਂਗਰਸ ਲੀਡਰਸ਼ਿਪ ਤੇ ਮੈਂਬਰਾਂ ਦਾ ਧਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਵੀ ਕਾਂਗਰਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ। ਉਨ੍ਹਾਂ ਕਿਹਾ ਕਿ ਅੱਜ ਜਵਾਹਰ ਲਾਲ ਨਹਿਰੂ ਜੀ ਦੀ ਬਰਸੀ ਹੈ। ਜਦੋਂ ਜਵਾਹਰ ਲਾਲ ਨਹਿਰੂ ਜੀ ਪ੍ਰਧਾਨ ਮੰਤਰੀ ਬਣੇ ਸੀ ਉਦੋਂ 26 ਨਵੰਬਰ 1949 ਨੂੰ ਸੰਵਿਧਾਨ ਬਣਾਇਆ ਗਿਆ ਸੀ ਤੇ ਅੱਜ ਸੰਵਿਧਾਨ ਦੀਆਂ ਧਜੀਆਂ ਉਡਾਈਆਂ ਜਾ ਰਹੀ ਹਨ।

ਉਨ੍ਹਾਂ ਕਿਹਾ ਕਿ ਜੇ ਸੰਵਿਧਾਨ ਨਾ ਹੁੰਦਾ ਤਾਂ ਸਾਇਦ ਅੱਜ ਅਸੀਂ ਆਪਣੇ ਹੱਕਾਂ ਲਈ ਨਹੀਂ ਲੜ ਸਕਦੇ ਸੀ, ਆਪਣੀ ਆਵਾਜ਼ ਨਹੀਂ ਚੁੱਕ ਸਕਦੇ ਸੀ। ਇਸੇ ਕਰ ਕੇ ਰਾਹੁਲ ਗਾਂਧੀ ਨੇ ਮੈਨੂੰ ਕਿਹਾ ਹੈ ਕਿ ਸੰਵਿਧਾਨ ਦੀ ਪੰਜਾਬ ਦੇ ਕੋਨੇ-ਕੋਨੇ ਵਿਚ ਜਾ ਕੇ ਵਿਆਖਿਆ ਕਰਨੀ ਹੈ। ਆਰਐਸਐਸ 1925 ਵਿਚ ਹੋਂਦ ਵਿਚ ਆਈ ਸੀ ਤੇ ਹੁਣ ਬੀਜੇਪੀ ਨੂੰ ਵੀ ਆਰਐਸਐਸ ਹੀ ਚਲਾਉਂਦੀ ਹੈ। ਕਾਂਗਰਸ ਨੇ ਦਸੰਬਰ 1925 ਨੂੰ ਇਕ ਔਰਤ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਲਗਾਇਆ ਜਿਸ ਦਾ ਨਾਮ ਸਰੋਜਨੀ ਨਾਇਡੂ ਸੀ।

photophoto

ਕਿਉਂ ਕਿ ਕਾਂਗਰਸ ਹੀ ਸਮਝਦੀ ਹੈ  ਕਿ ਇਕ ਔਰਤ ਹੀ ਹੈ ਜਿਸ ਨੇ ਇਹ ਸ੍ਰਿਸ਼ਟੀ ਰਚੀ ਹੈ ਤੇ ਔਰਤ ਤੋਂ ਬਿਨਾਂ ਇਹ ਦੁਨੀਆਂ ਅਧੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਸੰਵਿਧਾਨ ਮੁਤਾਬਕ ਹਰ ਕੋਈ ਆਪਣੇ ਹੱਕਾਂ ਲਈ ਲੜ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਨਾ ਦੇ ਕੇ ਉਨ੍ਹਾਂ ਦੀ ਸਾਹ ਨਾੜੀ ਬੰਦ ਕਰਨਾ ਚਾਹੁੰਦੀ ਹੈ। ਪੰਜਾਬ ’ਚ ਹਰ ਸਾਲ ਸੈਂਟਰ ਬੋਰਡ ਤੋਂ 80 ਤੋਂ 85 ਹਜ਼ਾਰ ਕਰੋੜ ਰੁਪਏ ਆਉਂਦੇ ਹਨ। ਜੇ ਇਹ ਪੈਸੇ ਆਉਣੇ ਬੰਦ ਹੋ ਗਏ ਤਾਂ ਤੁਹਾਡੇ ਝੋਨਾ ਜਿਵੇਂ ਯੂਪੀ ਵਿਚ ਅਡਾਨੀ ਅੰਬਾਨੀ ਖ਼ਰੀਦੇ ਹਨ ਉਦਾਂ ਵਿਕਿਆ ਕਰੇਗਾ।

ਇਸੇ ਕਰ ਕੇ ਨਰਿੰਦਰ ਮੋਦੀ ਪੰਜਾਬ ਦੀ ਐਮਐਸਪੀ ਰੋਕ ਕੇ ਕਿਸਾਨਾਂ ਤੇ ਪੰਜਾਬ ਨੂੰ ਗੋਡਿਆਂ ਭਾਰ ਲਿਆਉਣਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਨਕਲੀ ਸ਼ਰਾਬ ਬੰਦ ਨਹੀਂ ਹੋ ਰਹੀ ਤੇ ਚਿੱਟਾ, ਸਮੈਕ ਆਦਿ ਵਰਗੇ ਨਸ਼ੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚਿੱਟਾ, ਸਮੈਕ ਆਦਿ ਵਰਗੇ ਨਸ਼ੇ ਅਕਾਲੀ ਦਲ ਲੈ ਕੇ ਆਇਆ ਸੀ। ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਵਿਚ ਸੀ ਤਾਂ ਵੀ ਨਸ਼ਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਨਸ਼ਾ ਨਹੀਂ ਰੁਕਿਆ ਸੀ।

ਉਨ੍ਹਾਂ ਕਿਹਾ ਕਿ ਮੈਂ ਕਈ ਪਿੰਡਾਂ ਵਿਚ ਜਾ ਕੇ ਨਸ਼ੇੜੀਆਂ ਦੇ ਮਾਪਿਆਂ ਨੂੰ ਮਿਲਿਆ ਹਾਂ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਜਿਹੜੇ ਨੌਜਵਾਨ ਚਿੱਟਾ, ਸਮੈਕ ਤੇ ਮੈਡੀਕਲ ਆਦਿ ਨਸ਼ਾ ਕਰਦੇ ਹਨ ਉਹ 3 ਤੋਂ 4 ਸਾਲਾਂ ਵਿਚ ਖ਼ਤਮ ਹੋ ਜਾਂਦੇ ਹਨ। ਫਿਰ ਮੈਂ ਭੁੱਕੀ ਤੇ ਅਫ਼ੀਮ ਖਾਣ ਵਾਲਿਆਂ ਨੂੰ ਮਿਲਿਆ ਜਿਨ੍ਹਾਂ ਨੇ ਮੈਂ ਕਿਹਾ ਕਿ ਅਸੀਂ 25 ਤੋਂ 30 ਸਾਲ ਤੋਂ ਭੁੱਕੀ ਜਾਂ ਅਫ਼ੀਮ ਖਾ ਰਿਹਾ ਹਾਂ। ਮੇਰਾ ਕਹਿਣ ਦਾ ਮਤਲਬ ਹੈ ਕਿ ਭੁੱਕੀ ਤੇ ਅਫ਼ੀਮ ਦਾ ਨਸ਼ਾ ਘੱਟ ਮਾਰੂ ਨਸ਼ਾ ਹੈ। ਇਸ ਗੱਲ ’ਤੇ ਸਾਨੂੰ ਵਿਚਾਰ ਕਰਨਾ ਹੋਵੇਗਾ, ਨਹੀਂ ਤਾਂ ਸਾਰੇ ਲੋਕ ਸਨਥੈਟਿਕ ਡਰੱਗਜ਼ ਦੇ ਆਦੀ ਹੋ ਜਾਣਗੇ।

ਇਨ੍ਹਾਂ ਸਰਕਾਰਾਂ ਨੇ ਸ਼ਰਾਬ ਨੂੰ ਤਾਂ ਚੰਗਾ ਨਸ਼ਾ ਬਣਾ ਦਿਤਾ ਹੈ ਤੇ ਭੁੱਕੀ ਅਫ਼ੀਮ ਨੂੰ ਮਾੜਾ ਨਸ਼ਾ ਬਣਾ ਦਿਤਾ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਪਾਰਟੀ ਦਾ ਰਾਜ ਆਇਆ ਤਾਂ ਅਸੀਂ ਬੁੱਧੀਜੀਵੀਆਂ ਨਾਲ ਚਰਚਾ ਕਰਾਂਗੇ। ਸਰਕਾਰਾਂ ਨੂੰ ਇਸ ’ਤੇ ਗੱਲ ਕਰਨੀ ਚਾਹੀਦੀ ਹੈ। ਪੰਜਾਬ ’ਚ ਅਫ਼ੀਮ ਦੀ ਖੇਤੀ ਹੋਵੇਗੀ। ਕਾਂਗਰਸ ਸਰਕਾਰ ਆਉਣ ’ਤੇ ਤਾਂ ਅਫ਼ੀਮ ਦੀ ਖੇਤੀ ਕਰਾਂਗੇ। ਉਨ੍ਹਾਂ ਕਿਹਾ ਕਿ 1927 ਵਿਚ ਕਾਂਗਰਸ ਦੀ ਸਰਕਾਰ ਆਵੇਗੀ ਤੇ ਅਸੀਂ ਪੰਜਾਬ ਦੇ ਕੋਨੇ ਕੋਨੇ ਵਿਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਾਂਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement