Sidhu Moosewala News: ਚੋਣਾਂ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਤਾਏ ਚਮਕੌਰ ਸਿੰਘ ਦਾ ਵੱਡਾ ਬਿਆਨ
Published : May 28, 2025, 9:58 pm IST
Updated : May 28, 2025, 9:58 pm IST
SHARE ARTICLE
Sidhu Moosewala News: Big statement from Sidhu Moosewala's uncle Chamkaur Singh regarding the elections
Sidhu Moosewala News: Big statement from Sidhu Moosewala's uncle Chamkaur Singh regarding the elections

'ਸਾਡੇ ਪੁੱਤ ਦੇ ਕੇਸ ਦੀਆਂ ਕੁਝ ਫਾਈਲਾਂ ਦਫ਼ਤਰਾਂ ’ਚ ਪਈਆਂ'

ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਤਾਏ ਚਮਕੌਰ ਸਿੰਘ ਨੇ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਦੌਰਾਨ ਦੱਸਿਆ ਹੈ ਕਿ ਅਸੀਂ ਘਰ ਬੈਠ ਕੇ ਆਪਣੇ ਪੁੱਤ ਦੇ ਦੁੱਖ ਨੂੰ ਮਹਿਸੂਸ ਕਰਨ ਨਾਲੋਂ ਚੋਣ ਲੜਨਾ ਬਿਹਤਰ ਸਮਝਾਂਗੇ ਕਿਉਂਕਿ ਸਾਡੇ ਪੁੱਤ ਦੇ ਕੇਸ ਦੀਆਂ ਕੁਝ ਫਾਈਲਾਂ ਦਫਤਰਾਂ ਦੇ ਵਿੱਚ ਹੀ ਪਈਆਂ ਹਨ ਜਿਨਾਂ ਨੂੰ ਅੱਗੇ ਪਹੁੰਚਾਉਣ ਦੇ ਲਈ ਸਾਡਾ ਚੋਣ ਲੜਨਾ ਤੇ ਜਿੱਤਣਾ ਬਹੁਤ ਜਿਆਦਾ ਜਰੂਰੀ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਜਿਹੜੇ ਸਾਡੇ ਪੁੱਤ ਨੂੰ ਪਹਿਲਾਂ ਹਰਾ ਕੇ ਨਹੀਂ ਰੱਜੇ ਉਹ ਅੱਜ ਉਸਦੇ ਪਿਓ ਦੀ ਵੀ ਖਿਲਾਫਤ ਕਰ ਰਹੇ ਹਨ। ਅਸੀਂ ਆਪਣੇ ਪੁੱਤ ਦੇ ਇਨਸਾਫ ਲਈ ਹਮੇਸ਼ਾ ਯਤਨ ਕਰਦੇ ਰਹਾਂਗੇ ਜਦੋਂ ਤੱਕ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਦਾ। ਉਹਨਾਂ ਕਿਹਾ ਕਿ ਬਰਸੀ ਦਾ ਸਮਾਗਮ ਯਾਦਗਾਰ ਵਾਲੀ ਜਗ੍ਹਾ ਤੇ ਰੱਖਿਆ ਗਿਆ ਹੈ। ਜੋ ਬਹੁਤ ਹੀ ਸਿੰਪਲ ਅਤੇ ਸਾਧੇ ਤਰੀਕੇ ਨਾਲ ਕਰਵਾਇਆ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement