
ਕੈਪਟਨ ਅਮਰਿੰਦਰ ਸਿਂੰਘ ਦੀ ਸਰਕਾਰ ਸੂਬੇ ਦੀ ਜਨਤਾ ਦੀਆ ਉਮੀਦਾਂ ਤੇ ਖਰੀ ਨਹੀ ਉਤਰੀ ਅਤੇ ਲੋਕ ਹੁਣ ਅਕਾਲੀ ਭਾਜਪਾ ਨੂੰ ਮੁੜ ਯਾਦ ਕਰ ਰਹੇ..........
ਭਾਦਸੋਂ : ਕੈਪਟਨ ਅਮਰਿੰਦਰ ਸਿਂੰਘ ਦੀ ਸਰਕਾਰ ਸੂਬੇ ਦੀ ਜਨਤਾ ਦੀਆ ਉਮੀਦਾਂ ਤੇ ਖਰੀ ਨਹੀ ਉਤਰੀ ਅਤੇ ਲੋਕ ਹੁਣ ਅਕਾਲੀ ਭਾਜਪਾ ਨੂੰ ਮੁੜ ਯਾਦ ਕਰ ਰਹੇ ਹਨ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਭਾਜਪਾ ਦੇ ਸ਼ਹਿਰੀ ਪ੍ਰਧਾਨ ਰਮੇਸ ਕੁਮਾਰ ਗੁਪਤਾ ਅਤੇ ਜੋਨ ਪ੍ਰਧਾਨ ਵਿਕਰਮ ਸਿੰਘ ਚੌਹਾਨ ਨੇ ਗੱਲਬਾਤ ਕਰਦਿਆਂ ਕੀਤਾ। ਉਨਾ ਕਿਹਾ ਕਿ ਵਿਕਾਸ ਦੇ ਨਾ ਤੇ ਲਾਰੇ ਲਾਉਣ ਵਾਲੀ ਕੈਪਟਨ ਸਰਕਾਰ ਲੋਕਾਂ ਦੇ ਮਨਾਂ ਚੋ ਉਤਰ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਬੇਰੁਜਗਾਰੀ, ਭ੍ਰਿਸ਼ਟਾਚਾਰ, ਨਸ਼ਾਖੋਰੀ ਦਾ ਬੋਲਬਾਲਾ ਹੈ ਅਤੇ ਕਾਂਗਰਸ ਇਸਨੂੰ ਰੋਕਣ ਵਿਚ ਅਸਮਰਥ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਅਕਾਲੀ ਭਾਜਪਾ ਦੇ ਉਮੀਦਵਾਰ ਜਿਤਣਗੇ ਅਤੇ ਕਾਂਗਰਸ ਨੂੰ ਮੂੰਹ ਦੀ ਖਾਣੀ ਪਵੇਗੀ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਸੰਜੀਵ ਸੂਦ, ਕੋਂਸਲਰ ਸਤਨਾਮ ਸੰਧੂ, ਕੋਂਸਲਰ ਮੱਖਣ ਸਿੰਘ ਚੌਹਾਨ, ਕੋਂਸਲਰ ਬੱਲਾ ਰਾਮ, ਜਥੇਦਾਰ ਮੇਜਰ ਸਿੰਘ ਭੜੀ, ਚੇਤਨ ਸਰਮਾ ਵੀ ਹਾਜ਼ਰ ਸਨ।