ਢਲਾਈ ਭੱਠੀਆਂ ਤੋਂ ਹੁਣ ਨਹੀਂ ਨਿਕਲੇਗਾ ਜ਼ਹਿਰੀਲਾ ਧੂੰਆਂ
Published : Jun 28, 2018, 10:50 am IST
Updated : Jun 28, 2018, 10:50 am IST
SHARE ARTICLE
Punjab Pollution Control Board
Punjab Pollution Control Board

ਪੰਜਾਬ ਦੇ ਦੂਜੇ ਸਭ ਤੋਂ ਵੱਡੇ ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਦੀਆਂ ਢਲਾਈ ਭੱਠੀਆਂ ਉਤੇ ਹਵਾ ਪ੍ਰਦੂਸ਼ਣ ਦੀਆਂ ਵੱਡੀਆਂ ਦੋਸ਼ੀ ਹੋਣ ਦੇ ਲਗਦੇ ਦਾਗ ਨੂੰ ....

ਚੰਡੀਗੜ੍ਹ: ਪੰਜਾਬ ਦੇ ਦੂਜੇ ਸਭ ਤੋਂ ਵੱਡੇ ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਦੀਆਂ ਢਲਾਈ ਭੱਠੀਆਂ ਉਤੇ ਹਵਾ ਪ੍ਰਦੂਸ਼ਣ ਦੀਆਂ ਵੱਡੀਆਂ ਦੋਸ਼ੀ ਹੋਣ ਦੇ ਲਗਦੇ ਦਾਗ ਨੂੰ ਧੋਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਕਮਰਕੱਸੇ ਕਰ ਲਏ ਹਨ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹੁਣ ਸ਼ਹਿਰ ਦੀ ਆਬੋ-ਹਵਾ ਨੂੰ ਸਾਫ਼ ਸੁਥਰਾ ਕਰਨ ਲਈ ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਵੱਡੀ ਪੁਲਾਂਘ ਪੁੱਟੀ ਹੈ। ਬੋਰਡ ਨੇ ਸ਼ਹਿਰ ਵਿੱਚ ਬਿਜਲੀ ਨਾਲ ਚਲਦੀਆਂ ਢਲਾਈ ਭੱਠੀਆਂ ਦੇ ਪ੍ਰਬੰਧਕਾਂ ਨੂੰ ਹੁਣ ਪ੍ਰਦੂਸ਼ਣ ਰੋਕਣ ਲਈ ਸਖ਼ਤੀ ਨਾਲ ਆਖਿਆ ਹੈ।

ਇਨ੍ਹਾਂ ਢਲਾਈ ਭੱਠੀਆਂ ਵਿੱਚ ਲੋਹਾ ਪਿਘਲਾਉਣ ਦੌਰਾਨ ਪਹਿਲਾਂ ਧੂੰਆਂ ਪ੍ਰਦੂਸ਼ਣ ਬਹੁਤ ਫੈਲਦਾ ਸੀ। ਹੁਣ ਇਸ ਧੂੰਏ ਨੂੰ ਕੈਨੋਪੀ (ਛਤਰੀਨੁਮਾ ਯੰਤਰ) ਲਾ ਕੇ ਕੰਟਰੋਲ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਧੂੰਆਂ ਕੰਟਰੋਲ ਕਰਨ ਵਾਲੇ ਉਪਕਰਨਾਂ (ਏਅਰ ਪੋਲਿਊਸ਼ਨ ਕੰਟਰੋਲ ਡਿਵਾਸਿਜ਼) ਵਿੱਚੋਂ ਲੰਘਾਇਆ ਜਾਂਦਾ ਹੈ। ਇਹ ਉਪਕਰਨ ਧੂੰਏ ਨੂੰ ਵਾਤਾਵਰਨ ਵਿੱਚ ਛੱਡਣ ਤੋਂ ਪਹਿਲਾਂ ਇਕ ਤਰ੍ਹਾਂ ਨਾਲ ਫਿਲਟਰ ਕਰ ਦਿੰਦੇ ਹਨ। ਇਸ ਮਗਰੋਂ ਹੀ ਧੂੰਏ ਨੂੰ ਹਵਾ ਵਿੱਚ ਛੱਡਿਆ ਜਾਂਦਾ ਹੈ, ਜਿਸ ਵਿੱਚ ਜ਼ਹਿਰੀਲੇ ਕਣ ਨਾਂਹ ਦੇ ਬਰਾਬਰ ਹੁੰਦੇ ਹਨ।

ਬੋਰਡ ਦੀ ਇਸ ਪਹਿਲਕਦਮੀ ਨਾਲ ਸ਼ਹਿਰ ਦੇ ਵਾਤਾਵਰਨ  ਵਿਚ ਸੁਧਾਰ ਹੋ ਰਿਹਾ ਹੈ ਅਤੇ 'ਤੰਦਰੁਸਤ ਪੰਜਾਬ' ਮਿਸ਼ਨ ਦੀ ਦਿਸ਼ਾ ਵਿੱਚ ਵੱਡੀ ਪਹਿਲਕਦਮੀ ਹੋਈ ਹੈ। ਫਤਹਿਗੜ੍ਹ ਸਾਹਿਬ ਦੇ ਵਾਤਾਵਰਣ ਇੰਜਨੀਅਰ ਰਾਕੇਸ਼ ਨਈਅਰ ਨੇ ਦੱਸਿਆ ਕਿ ਢਲਾਈ ਭੱਠੀਆਂ ਦੇ ਮਾਲਕਾਂ ਨੂੰ ਇਹ ਯੰਤਰ ਲਾਉਣ ਲਈ ਸਮਾਂ ਹੱਦ ਦਿੱਤੀ ਗਈ ਸੀ। ਹੁਣ ਦੁਬਾਰਾ ਨਿਗਰਾਨੀ ਕੀਤੀ ਜਾ ਰਹੀ ਹੈ, ਜਿਹੜੀਆਂ ਭੱਠੀਆਂ ਦੇ ਪ੍ਰਬੰਧਕਾਂ ਨੇ ਇਹ ਯੰਤਰ ਨਹੀਂ ਲਵਾਏ, ਉਨ੍ਹਾਂ ਖ਼ਿਲਾਫ਼ ਸਖ਼ਤੀ ਕਰ ਕੇ ਯੰਤਰ ਲਵਾਏ ਜਾਣਗੇ ਤਾਂ ਕਿ ਪੰਜਾਬ ਦੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਇਆ ਜਾ ਸਕੇ।

ਪੀਪੀਸੀਬੀ ਦੇ ਚੇਅਰਮੈਨ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਬੋਰਡ ਵੱਲੋਂ ਮੰਡੀ ਗੋਬਿੰਦਗੜ੍ਹ ਦੀਆਂ ਢਲਾਈ ਭੱਠੀਆਂ ਦੇ ਪ੍ਰਬੰਧਕਾਂ ਨੂੰ ਨਵੀਂ ਤਕਨਾਲੋਜੀ ਅਪਨਾਉਣ ਲਈ ਪ੍ਰੇਰਿਆ ਜਾ ਰਿਹਾ ਹੈ, ਜਿਸ ਕਾਰਨ ਪ੍ਰਦੂਸ਼ਣ ਨੂੰ ਵੱਡੀ ਪੱਧਰ ਉਤੇ ਨੱਥ ਪਈ ਹੈ। ਇਸ ਤੋਂ ਇਲਾਵਾ ਬੋਰਡ ਨੇ ਸ਼ਹਿਰ ਦੀ ਆਬੋ-ਹਵਾ ਵਿੱਚੋਂ ਪ੍ਰਦੂਸ਼ਣ ਕਣ ਘਟਾਉਣ ਲਈ ਹੋਰ ਵੀ ਕਈ ਕਦਮ ਚੁੱਕੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement