ਵਿਭਾਗ ਕਰ ਰਿਹੈ ਸਿਹਤ ਸਬੰਧੀ ਲੋਕਾਂ ਨੂੰ ਜਾਗਰੂਕ
Published : Jun 28, 2018, 9:14 am IST
Updated : Jun 28, 2018, 9:14 am IST
SHARE ARTICLE
During Awareness Camp About Health
During Awareness Camp About Health

ਬਾਗਵਾਨੀ ਵਿਭਾਗ ਵਲੋਂ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਲੋਕਾਂ ਨੂੰ ਪੌਸ਼ਟਿਕ ਤੇ ਖੁਰਾਕੀ ਤੱਤਾਂ ਨਾਲ ਭਰਪੂਰ.......

ਲੁਧਿਆਣਾ  : ਬਾਗਵਾਨੀ ਵਿਭਾਗ ਵਲੋਂ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਲੋਕਾਂ ਨੂੰ ਪੌਸ਼ਟਿਕ ਤੇ ਖੁਰਾਕੀ ਤੱਤਾਂ ਨਾਲ ਭਰਪੂਰ ਸੁਕੈਸ ਅਤੇ ਫ਼ਲਾਂ ਦਾ ਜੂਸ ਨਾ ਲਾਭ ਨਾ ਹਾਨੀ ਦੇ ਅਧਾਰ 'ਤੇ ਵੇਚੇ ਜਾ ਰਹੇ ਹਨ। ਇਸ ਵਿਚ ਲੀਚੀ, ਅੰਬ, ਸੰਤਰਾ, ਨਿੰਬੂ, ਅਨਾਨਾਸ, ਬਿਲ, ਜਾਮਨ ਤੋਂ ਸੁਕੈਸ਼, ਜੂਸ, ਜੈਮ, ਅਚਾਰ, ਚਟਣੀਆਂ ਤੇ ਮੁਰੱਬੇ ਆਦਿ ਸ਼ਾਮਲ ਹਨ। ਡਿਪਟੀ ਡਾਇਰੈਕਟਰ ਬਾਗਵਾਨੀ ਵਿਭਾਗ ਜਗਦੇਵ ਸਿੰਘ ਨੇ ਦਸਿਆ ਕਿ ਇਹ ਸਾਰੇ ਪ੍ਰੋਡਕਟ ਸਿਹਤ ਲਈ ਜ਼ਰੂਰੀ ਤੱਤਾਂ ਸਮੇਤ ਪੌਸ਼ਟਿਕਤਾ ਭਰਪੂਰ ਹਨ। ਉਨ੍ਹਾਂ ਦਸਿਆ ਕਿ ਸਰਕਾਰੀ ਫ਼ਲ ਸੁਰੱਖਿਆ ਪ੍ਰਯੋਗਸ਼ਾਲਾ ਵਿਚ ਵਿਦਿਅਰਥੀਆਂ ਅਤੇ ਔਰਤਾਂ ਨੂੰ ਫ਼ਲਾਂ ਨੂੰ ਸੁਰੱਖਿਅਤ ਰੱਖਣ

ਅਤੇ ਫ਼ਲ ਪਦਾਰਥ ਤਿਆਰ ਕਰਨ ਦੀ ਸਿਖਲਾਈ ਦਿਤੀ ਜਾਂਦੀ ਹੈ। ਉਨ੍ਹਾਂ ਦਸਿਆ ਕਿ ਵਿਭਾਗ ਵਲੋਂ ਇਸ ਵਿੱਤੀ ਸਾਲ ਦੌਰਾਨ 10 ਲੱਖ ਰੁਪਏ ਦੀ ਵਿਕਰੀ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਦਸਿਆ ਕਿ ਵਿਭਾਗ ਵਲੋਂ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਪਿੰਡਾਂ ਮੰਡਿਆਣੀ, ਭੌਰਲਾ, ਲੋਪੋਂ, ਦੁਲੇ, ਸੁਧਾਰ, ਬੋਪਾਰਾਏ, ਰਾੜਾ, ਮਿਊਂਵਾਲ, ਜਮਾਲਪੁਰ ਲੇਲੀ ਅਤੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਸਮੇਤ ਪੀ.ਏ.ਯੂ. ਵਿਚ ਕਿਸਾਨਾਂ ਨੂੰ ਘਰਾਂ ਦੇ ਪੱਧਰ 'ਤੇ ਆਰਗੈਨਿਕ ਸਬਜ਼ੀਆਂ ਉਗਾਉਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement