
ਦਸਮੇਸ਼ ਪਿਤਾ ਵੈਲਫੇਅਰ ਸੋਸਾਈਟੀ ਵਲੋਂ ਗੁਰਦੁਆਰਾ ਖੂਹੀ ਸਰ ਸਾਹਿਬ, ਕੋਟ ਮੰਗਲ ਸਿੰਘ ਨਗਰ ਵਿੱਖੇ ਰਾਸ਼ਨ ਵੰਡ ਸਮਾਗਮ.......
ਲੁਧਿਆਣਾ : ਦਸਮੇਸ਼ ਪਿਤਾ ਵੈਲਫੇਅਰ ਸੋਸਾਈਟੀ ਵਲੋਂ ਗੁਰਦੁਆਰਾ ਖੂਹੀ ਸਰ ਸਾਹਿਬ, ਕੋਟ ਮੰਗਲ ਸਿੰਘ ਨਗਰ ਵਿੱਖੇ ਰਾਸ਼ਨ ਵੰਡ ਸਮਾਗਮ ਕਰਵਾਇਆ। ਇਸ ਦੌਰਾਨ ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਵਿਧਾਇਕ ਬੈਂਸ ਨੇ ਅੱਜ ਜਰੂਰਤਮੰਦਾਂ ਨੂੰ ਰਾਸ਼ਨ ਵੰਡਦਿਆਂ ਸੋਸਾਈਟੀ ਵਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅੱਜ ਦੀ ਮਹਿੰਗਾਈ ਦੇ ਜਮਾਨੇ ਵਿੱਚ ਹਰ ਵਿਅਕਤੀ ਨੂੰ ਘੱਟੋ ਘੱਟ ਖਾਣ ਪੀਣ ਅਤੇ ਰਹਿਣ ਦੀ ਸੁਵਿਧਾ ਬੇਹੱਦ ਜਰੂਰੀ ਹੈ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਗਰੀਬ ਲੋਕਾਂ ਲਈ ਅਜਿਹੇ ਸਮਾਗਮ ਕਰਕੇ ਮਦਦ ਕਰਨੀ ਚਾਹੀਦੀ ਹੈ।
ਵਿਧਾਇਕ ਬੈਂਸ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਕਿਤੇ ਵੀ ਜੇਕਰ ਕੋਈ ਰੇਤ ਮਾਫੀਆ, ਦਵਾਈ ਮਾਫੀਆ, ਲੈਂਡ ਮਾਫੀਆ ਕਿਸੇ ਨਾਲ ਵੀ ਧੱਕਾ ਕਰਦਾ ਹੈ ਉਸ ਸਬੰਧੀ ਲੋਕ ਤੁਰੰਤ ਉਨ੍ਹਾਂ ਨੂੰ ਸਪੰਕਰ ਕਰਨ। ਉਨ੍ਹਾਂ ਕਿਹਾ ਕਿ ਲੈਂਡ, ਸੈਂਡ ਅਤੇ ਹਰ ਤਰਾਂ ਦੇ ਮਾਫੀਏ ਤੇ ਨਕੇਲ ਪਾਉਣੀ ਉਨ੍ਹਾਂ ਦਾ ਮੁੱਖ ਉਦੇਸ਼ ਹੈ ਤਾਂ ਜੋ ਇਕ ਆਮ ਨਾਗਰਿਕ ਸ਼ਾਂਤੀ ਨਾਲ ਆਪਣਾ ਜੀਵਨ ਬਸਰ ਕਰ ਸਕੇ। ਇਸ ਮੌਕੇ ਤੇ ਸੁਸਾਈਟੀ ਮੈਂਬਰਾਂ ਨੇ ਵਿਧਾਇਕ ਬੈਂਸ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ।
ਇਸ ਮੌਕੇ ਕੌਂਸਲਰ ਅਰਜੁਨ ਸਿੰਘ ਚੀਮਾ, ਸਵਰਨਦੀਪ ਸਿੰਘ ਚਾਹਲ, ਕੁਲਦੀਪ ਸਿੰਘ ਬਿੱਟਾ, ਸਾਬਕਾ ਕੌਂਸਲਰ ਰਣਜੀਤ ਸਿੰਘ ਬਿੱਟੂ ਘਟੌੜੇ, ਸੀਨੀਅਰ ਆਗੂ ਜਸਵਿੰਦਰ ਸਿੰਘ ਖਾਲਸਾ, ਪ੍ਰਧਾਨ ਬਲਦੇਵ ਸਿੰਘ, ਕੌਂਸਲਰ ਸਰਬਜੀਤ ਕੌਰ ਲੋਟੇ, ਕੌਂਸਲਰ ਹਰਵਿੰਦਰ ਸਿੰਘ ਕਲੇਰ, ਪ੍ਰਦੀਪ ਸ਼ਰਮਾ ਗੋਗੀ, ਤੇ ਹੋਰ ਹਾਜਰ ਸਨ।