
ਲੰਘੀ ਇੱਕ ਜਨਵਰੀ ਤੋਂ ਬੰਦ ਕੀਤੇ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਸਰਪਲੱਸ ਹੋਏ ਕਰਮਚਾਰੀਆਂ ਨੂੰ ਪੈਸਕੋ ਰਾਹੀ ਐਡਜੇਸਟ ਕਰਨ........
ਬਠਿੰਡਾ : ਲੰਘੀ ਇੱਕ ਜਨਵਰੀ ਤੋਂ ਬੰਦ ਕੀਤੇ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਸਰਪਲੱਸ ਹੋਏ ਕਰਮਚਾਰੀਆਂ ਨੂੰ ਪੈਸਕੋ ਰਾਹੀ ਐਡਜੇਸਟ ਕਰਨ ਦੇ ਬਾਵਜੂਦ ਹਾਲੇ ਤੱਕ ਤਨਖ਼ਾਹਾਂ ਨਹੀਂ ਮਿਲੀਆਂ। ਜਿਸਦੇ ਚੱਲਦੇ ਜੀ.ਐਨ.ਡੀ ਟੀ.ਪੀ ਕੰਟਰੈਕਟਰ ਵਰਕਸ਼ ਯੂਨੀਅਨ ਵਲੋ 2 ਜੁਲਾਈ ਨੂੰ ਪ੍ਰਵਾਰਾਂ ਸਹਿਤ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਸਤੋਂ ਇਲਾਵਾ ਤਨਖ਼ਾਹਾਂ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਅੱਜ ਯੁਨੀਅਨ ਵਲੋਂ ਪ੍ਰਧਾਨ ਗੁਰਵਿੰਦਰ ਸਿੰਘ ਪੁਨੂੰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਵੀ ਮੰਗ ਪੱਤਰ ਦਿੱਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਥਰਮਲ ਦੇ ਸਰਪੱਲਸ ਹੋਏ ਕਾਮਿਆਂ ਦੀਆਂ ਤਨਖਾਹਾਂ ਪੈਸਕੋ ਕੰਪਨੀ ਵਲੋ ਨਹੀ ਪਾਈਆਂ ਗਈਆਂ। ਜਿਸ ਦੇ ਵਿਰੋਧ ਵਿਚ ਜੱਥੇਬੰਦੀ ਵਲੋਂ ਪਾਵਰ ਕੋਮ ਦੇ ਪੱਛਮੀ ਜੋਨ ਅੱਗੇ ਭਲਕੇ ਤੋਂ ਧਰਨਾ ਦੇਣ ਦਾ ਐਲਾਨ ਕੀਤਾ ਸੀ ਪ੍ਰੰਤੂ ਇਸ ਦੌਰਾਨ ਸਰਕਾਰੀ ਗਜਟਡ ਛੁੱਟੀਆ ਆਉਣ ਕਾਰਨ ਧਰਨਾ ਅੱਗੇ ਵਧਾ ਦਿੱਤਾ ਗਿਆ ਹੈ। ਉਨ੍ਹਾਂ ਦਸਿਆ ਕਿ ਤਨਖ਼ਾਹਾਂ ਦੇ ਮੁੱਦੇ ਨੂੰ ਲੈ ਕੇ ਲੰਘੀ 23 ਜੂਨ ਨੂੰ ਪੱਛਮੀ ਜੋਨ ਦੇ ਚੀਫ ਇੰਜੀਨੀਅਰ ਭਗਵਾਨ ਸਿੰਘ ਮਿਠਾੜੂ ਨਾਲ ਮੀਟਿੰਗ ਵੀ ਹੋਈ ਸੀ, ਜਿਸ ਵਿਚ ਉਨ੍ਹਾਂ 25 ਜੂਨ ਤੱਕ ਤਨਖ਼ਾਹਾਂ ਪਾਉਣ ਦਾ ਭਰੋਸਾ ਦਿਵਾਇਆ ਸੀ
ਪ੍ਰੰਤੂ ਹਾਲੇ ਤੱਕ ਵੀ ਸਰਕਰ ਵਲੋਂ ਟਾਲ ਮਟੋਲ ਵਾਲੀ ਨੀਤੀ ਅਪਨਾਈ ਜਾ ਰਹੀ ਹੈ। ਉਧਰ ਅੱਜ ਡਿਪਟੀ ਕਮਿਸ਼ਨਰ ਨੇ ਵੀ ਭਰੋਸਾ ਦਿੱਤਾ ਕਿ ਪਾਵਰ ਕੋਮ ਦੇ ਮੇਨੈਜਮੇਟ ਨਾਲ ਗੱਲ ਬਾਤ ਕਰਕੇ ਜਲਦ ਤੋ ਜਲਦ ਥਰਮਲ ਕਾਮੀਆ ਦੀਆ ਤਨਖਾਹਾ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਕਾਮਿਆਂ ਨੇ ਐਲਾਨ ਕੀਤਾ ਕਿ ਜੇਕਰ ਤਨਖ਼ਾਹਾਂ ਨਾ ਪਾਈਆਂ ਗਈਆਂ ਤਾਂ 2 ਜੁਲਾਈ ਤੋਂ ਸਵੇਰੇ 9 ਵਜੇ ਪੱਛਮੀ ਜੋਨ ਦੇ ਹੈਡ ਅਫਿਸ ਅੱਗੇ ਪਰਿਵਾਰ ਸਮੇਤ ਧਰਨਾ ਦਿੱਤਾ ਜਾਵੇਗਾ।
ਇਸ ਮੋਕੇ ਮੋਜੂਦ ਆਗੂ ਲਹੀਰਾ ਥਰਮਲ ਤੇ ਥਰਮਲਜ ਕੋਆਡੀਨੇਸਨ ਕਮੇਟੀ ਪ੍ਰਧਾਨ ਜਗਰੂਪ ਸਿੰਘ, ਪ੍ਰੈਸ ਸਕੱਤਰ ਜਗਸੀਰ ਸਿੰਘ ਭੱਗੂ, ਅਤੇ ਪਾਵਰ ਕੋਮ ਟਰਾਸਕ ਦੇ ਸੁਬਾ ਮੀਤ ਪ੍ਰਧਾਨ ਰਜੇਸ ਕੁਮਾਰ, ਬਠਿੰਡਾ ਜੋਨ ਪ੍ਰਧਾਨ ਸੁਖਵਿੰਦਰ ਸਿੰਘ ਸਕੱਤਰ ਮਨਜੀਤ ਸਿੰਘ ਦੇ ਆਦਿ ਮੈਬਰ ਮੋਜੂਦ ਸਨ ।