
ਪੰਜਾਬ ਸਰਕਾਰ ਵੱਲੋਂ ਸ੍ਰੀ ਸੁੰਦਰ ਸ਼ਾਮ ਅਰੋੜਾ, ਉਦਯੋਗ ਤੇ ਵਣਜ ਮੰਤਰੀ, ਪੰਜਾਬ ਨੂੰ ਸ਼ਹੀਦ ਭਗਤ ਸਿੰਘ ਨਗਰ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸ੍ਰੀ ਸੁੰਦਰ ਸ਼ਾਮ ਅਰੋੜਾ, ਉਦਯੋਗ ਤੇ ਵਣਜ ਮੰਤਰੀ, ਪੰਜਾਬ ਨੂੰ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੀ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦਾ ਚੇਅਰਮੈਨ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧੀ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਪ੍ਰਸਾਸ਼ਨਿਕ ਸੁਧਾਰ ਤੇ ਲੋਕ ਸ਼ਿਕਾਇਤ ਨਿਵਾਰਣ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਰਾਜਵਿੰਦਰ ਹੀਰ ਪੁੱਤਰ ਸ੍ਰੀ ਦਿਲਾਵਰ ਸਿੰਘ ਵਾਸੀ ਨਵਾਂ ਸ਼ਹਿਰ,
ਸ੍ਰੀ ਰਮਨ ਕੁਮਾਰ ਪੁੱਤਰ ਸ੍ਰੀ ਪਰਮਾ ਨੰਦ ਵਾਸੀ ਨਵਾਂ ਸ਼ਹਿਰ, ਸ੍ਰੀ ਰਘਬੀਰ ਸਿੰਘ ਪੁੱਤਰ ਸ੍ਰੀ ਨਰਾਇਣ ਸਿੰਘ ਵਾਸੀ ਚੱਕ ਦਾਨਾ, ਨਵਾਂ ਸ਼ਹਿਰ, ਸ੍ਰੀ ਗੁਰਿੰਦਰ ਸਿੰਘ ਪੁੱਤਰ ਸ੍ਰੀ ਪ੍ਰੇਮ ਸਿੰਘ ਵਾਸੀ ਭੀਣ, ਨਵਾਂ ਸ਼ਹਿਰ ਅਤੇ ਸ੍ਰੀ ਸੁਰਜੀਤ ਕੁਮਾਰ ਪੁੱਤਰ ਸ੍ਰੀ ਗੁਰਦਰਸ਼ਨ ਕੁਮਾਰ ਵਾਸੀ ਰਾਹੋਂ, ਨਵਾਂ ਸ਼ਹਿਰ ਆਦਿ ਨੂੰ ਕਮੇਟੀ ਦੇ ਮੈਂਬਰ ਨਾਮਜ਼ਦ ਕੀਤਾ ਗਿਆ ਹੈ।