ਬਾਦਲ ਪ੍ਰਵਾਰ ਆਪੋ-ਅਪਣੇ ਅਹੁਦਿਆਂ ਤੋ ਅਸਤੀਫ਼ੇ ਦੇ ਕੇ ਸਿੱਖ ਪੰਥ ਨੂੰ ਬਚਾਉਣ ਲਈ ਅੱਗੇ ਆਉਣ
Published : Jun 28, 2020, 8:01 am IST
Updated : Jun 28, 2020, 8:01 am IST
SHARE ARTICLE
Parkash Badal With Sukhbir Badal
Parkash Badal With Sukhbir Badal

ਸੀਨੀਅਰ ਅਕਾਲੀ ਨੇਤਾ ਰਘਬੀਰ ਸਿੰਘ ਰਾਜਾਸਾਂਸੀ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਦਲਾਂ ਨੂੰ ਸ਼੍ਰੋਮਣੀ ਅਕਾਲੀ ਦਲ ...

ਅੰਮ੍ਰਿਤਸਰ 27 ਜੂਨ ( ਸੁਖਵਿੰਦਰਜੀਤ ਸਿੰਘ ਬਹੋੜੂ) : ਸੀਨੀਅਰ ਅਕਾਲੀ ਨੇਤਾ ਰਘਬੀਰ ਸਿੰਘ ਰਾਜਾਸਾਂਸੀ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਦਲਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਹਰਸਿਮਰਤ ਕੌਰ ਬਾਦਲ ਕੇਦਰੀ ਵਜ਼ੀਰ ਨੂੰ ਲੋਕਤੰਤਰ ਦੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਮੁੱਖ ਰਖਦਿਆਂ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਸ. ਰਘਬੀਰ ਸਿੰਘ ਨੇ ਸਪੋਸਕਸਮੈਨ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਬਾਦਲਾਂ ਨੂੰ ਪੰਥ ਦਾ ਵਾਸਤਾ ਪਾ ਕੇ ਅਪੀਲ ਕੀਤੀ ਹੈ ਕਿ ਸਿਆਸੀ , ਧਾਰਮਿਕ ,ਕਾਨੂੰਨੀ ਹਾਲਾਤਾਂ ਦੇ ਮੱਦੇਨਜ਼ਰ ਅਪਣੇ ਅਹੁਦੇ ਰਖਣ ਦੀ ਥਾਂ ਕਿਸੇ ਹੋਰ ਭਰੋਸੇਯੋਗ ਅਕਾਲੀ ਨੇਤਾ ਨੂੰ ਦੇ ਦੇਣੇ ਚਾਹੀਦੇ ਹਨ ਤਾਂ ਜੋ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਅਤੇ ਅਦਾਲਤਾਂ ਨਿਰਪੱਖਤਾ ਨਾਲ ਕੇਸ ਦੀ ਜਾਂਚ ਕਰਕੇ ਫ਼ੈਸਲਾ ਸਨਾਉਣ । ਰਘਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਹਾਦਤਾਂ ਭਰਿਆ ਇਤਹਾਸ ਹੈ ।

PhotoPhoto

ਇਸ ਵਰ੍ਹੇ ਇਨ੍ਹਾਂ ਮਹਾਨ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਦਾ 100 ਸਾਲਾਂ ਸ਼ਤਾਬਦੀ ਦਿਵਸ ਨਵੰਬਰ-ਦਸੰਬਰ ਚ ਮਨਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਬਾਦਲ ਲੰਬੇ ਸਮੇ ਤੋ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਰਾਜ ਕਰ ਰਹੇ ਹਨ , ਉਨਾ ਦੀ ਸਰਕਾਰ ਵੇਲੇ ਬਰਗਾੜੀ ਕਾਂਡ ਵਾਪਿਰਆਂ ਪੁਲਿਸ ਗੋਲੀ ਨਾਲ 2 ਸਿੱਖ ਗੱਭਰੂ ਸ਼ਹੀਦ ਹੋ ਗਏ, ਜਿਸ ਵਿਰੋਧ ਪੰਥਕ ਸੰਗਠਨਾਂ ਮੋਰਚਾ ਲਾਇਆ। ਉਨ੍ਹਾਂ ਦੋਸ਼ ਲਾÎਇਆ ਕਿ ਹੁਣ ਤਕ ਦੀਆਂ ਰਿਪੋਰਟਾਂ ਮੁਤਾਬਕ ਬਾਦਲਾਂ ਤੇ  ਅਸਿੱਧੇ ਦੋਸ਼ ਲੱਗਦੇ ਆ ਰਹੇ ਹਨ ਕਿ ਉਹ ਇਨਾ ਕਾਡਾਂ ਲਈ ਜ਼ੁੰਮੇਵਾਰ ਹੈ ।

ਤੁਸਾਂ ਗੁਰੂ ਘਰ ਸੰਗਤਾਂ ਦੇ ਜੋੜੇ ਝਾੜੇ, ਜੂਠੇ ਭਾਂਡੇ ਸਾਫ ਕੀਤੇ, ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਇਆ, ਭੁੱਲ ਬਖਸ਼ਾਈ ਪਰ ਸਿੱਖ ਸੰਗਤ ਨੂੰ Àਨ੍ਹਾਂ ਨੂੰ ਮਾਫ਼ ਨਹੀਂ ਕੀਤਾ। ਆਉਣ ਵਾਲਾ ਸਮਾ ਪੰਥ ਲਈ ਮੁਸੀਬਤਾਂ ਭਰਿਆ ਹੈ। ਕੇਦਰ ਸਰਕਾਰ , ਕਾਂਗਰਸ , ਵਿਰੋਧੀ ਧਿਰ , ਸਿੱਖ ਮਸਲਿਆਂ ਦੇ ਵਿਰੋਧੀ ਹਨ , ਕਿਸਾਨ  ਹੱਕਾਂ ਲਈ ਲੜ ਰਿਹਾ ਹੈ, ਯੂ ਪੀ ਚ ਸਿੱਖ ਉਜਾੜਾਂ ਹੋ ਰਿਹਾ ਹੈ , ਗੁਜਰਾਤ ਦੇ ਸਿੱਖ ਬੇਹੱਦ ਦੁੱਖੀ ਹਨ,  ਕਿਸਾਨਾਂ ਨੂੰ ਤੇ ਹੋਰ ਸਿੱਖ ਪੀੜਤਾਂ ਨੂੰ ਕਈ ਤਰਾਂ ਦੇ ਨੋਟਿਸ ਕੇਦਰ ਸਰਕਾਰ ਵੱਲੋ ਆ ਚੁੱਕੇ ਹਨ ਪਰ ਤੁਸੀ ਹਰਸਿਮਰਤ ਕੌਰ ਬਾਦਲ ਦੀ ਗੱਦੀ ਬਚਾ ਰਹੇ ਹੋ ।

ਇਸ ਸੋਚ ਨਾਲ ਕੇਦਰ ਸਰਕਾਰ ਨੇ ਸਿੱਖਾਂ ਨੂੰ ਲਤਾੜਿਆਂ ਹੈ। ਪੰਜਾਬ ਦੇ ਸਿੱਖ ਨੇ ਹਮੇਸ਼ਾਂ ਵਿਤਕਿਰਆਂ ਵਿਰੋਧ ਜੇਲ ਯਾਤਰਾ ਕੀਤੇ, ਵੱਡੇ ਮੋਰਚੇ ਲਾਏ ਪਰ ਸ਼੍ਰੋਮਣੀ ਅਕਾਲੀ ਦਲ ਝੁਕਿਆਂ ਨਹੀ ਪਰ ਬਾਦਲਾਂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਹੋਦ ਖਤਮ ਹੋਣ ਜਾ ਰਹੀ ਹੈ । ਰਘਬੀਰ ਸਿੰਘ ਦੱਸਿਆ ਕਿ ਪੁਲਿਸ ਅਫਸਰ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਬਰਗਾੜੀ ਕਾਂਡ ਲਈ ਫਰੀਦਕੋਟ ਦੇ ਸਭ ਤੋ ਵੱਡੇ ਜੱਜ ਤਹਾਡੇ ਬਾਰੇ ਲਿੱਖ ਕੇ ਦੇ ਦਿਤਾ ਹੈ , ਇਸ ਲਈ ਮੈ ਪੰਥ ਦਾ ਵਾਸਤਾ ਪਾ ਕੇ ਅਪੀਲ ਕਰਦਾ ਹੈ ਕਿ ਪੰਥ ਹਿੱਤਾਂ ਲਈ ਪੰਜਾਬ ਦੇ ਕਿਸਾਨਾਂ ਲਈ, ਸ਼੍ਰੋਮਣੀ ਅਕਾਲੀ ਦਲ ਬਚਾਉਣ ਲਈ ਕਿਸੇ ਹੋਰ ਅਕਾਲੀ ਨੇਤਾ ਪਾਰਟੀ ਦਾ ਵਾਂਗਡੋਰ ਸੌਪੋ ਅਤੇ ਨਿੱਜੀ ਤੋਰ ਤੇ ਕੋਰਟ ਦਾ ਸਾਹਮਣਾ ਕਰੋ । ਸੈਟਰ ਸਰਕਾਰ ਨਾਲ ਖਾਲਸਾ ਪੰਥ ਦੀ ਸਿੱਧੀ ਲੜਾਈ ਲੜੋ ਤਾਂ ਜੋ ਸਿੱਖੀ ਦੀ ਆਨ ਤੇ ਸ਼ਾਨ ਬਚਾਈ ਜਾ ਸਕੇ, ਜੇਕਰ ਤੁਸਾਂ  ਅਜਿਹਾ ਨਾਂ ਕੀਤਾ ਤਾਂ ਸਿੱਖ ਕੌਮ ਤੇ ਸਿੱਖ ਇਤਹਾਸ ਤੁਹਾਨੂੰ ਕਦੇ ਮੁਆਫ ਨਹੀ ਕਰੇਗਾ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement