
ਸਰਕਾਰ ਦੁਕਾਨਾਂ ਵੱਲ ਤਾਂ ਧਿਆਨ ਨਹੀਂ ਦਿੰਦੀ ਉਹਨਾਂ...
ਗੁਰਦਾਸਪੁਰ: ਦੁਨੀਆ ਵਿਚ ਕੋਰੋਨਾ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਕੋਰੋਨਾ ਮਹਾਂਮਾਰੀ ਦੀ ਮਾਰ ਹਰ ਵਰਗ ਝੱਲ ਰਿਹਾ ਹੈ। ਸਰਕਾਰ ਵੱਲੋਂ ਲਾਕਡਾਊਨ ਵਿਚ ਕੁੱਝ ਕੰਮਾਂ ਨੂੰ ਛੋਟ ਦਿੱਤੀ ਹੋਈ ਹੈ। ਜੇ ਗੱਲ ਕਰੀਏ ਰੇਹੜੀ ਤੇ ਸਮਾਨ ਵੇਚਣ ਵਾਲਿਆਂ ਦੀ ਤਾਂ ਉਹਨਾਂ ਨੂੰ ਵੀ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ।
Gurdaspur
ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲੇ ਵਿਚ ਰੇਹੜੀਆਂ ਵਾਲਿਆਂ ਨੇ ਇਕੱਠੇ ਹੋ ਕੇ ਗਾਂਧੀ ਚੌਂਕ ਨੂੰ ਜਾਮ ਕਰ ਦਿੱਤਾ ਅਤੇ ਬਟਾਲੇ ਦੇ ਪ੍ਰਸ਼ਾਸ਼ਨ ਖਿਲਾਫ ਰੋਸ ਨੁਮਾਇੰਸ਼ ਕੀਤੀ। ਰੇਹੜੀ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਰੇਹੜੀ ਲਗਾਉਣ ਤੋਂ ਰੋਕਿਆ ਜਾਂਦਾ ਹੈ ਜਾਂ ਤਾਂ ਸਰਕਾਰ ਉਹਨਾਂ ਨੂੰ ਹੋਰ ਕੋਈ ਰੁਜ਼ਗਾਰ ਦੇਵੇ ਜਾਂ ਫਿਰ ਉਹਨਾਂ ਦੀਆਂ ਰੇਹੜੀਆਂ ਲਗਾਉਣ ਲਈ ਥਾਂ ਦੇਵੇ।
Gurdaspur
ਸਰਕਾਰ ਦੁਕਾਨਾਂ ਵੱਲ ਤਾਂ ਧਿਆਨ ਨਹੀਂ ਦਿੰਦੀ ਉਹਨਾਂ ਨੂੰ ਕਿਉਂ ਨਹੀਂ ਬੰਦ ਕਰਵਾਇਆ ਜਾਂਦਾ ਸਿਰਫ ਰੇਹੜੀਆਂ ਕਰ ਕੇ ਕੋਰੋਨਾ ਫੈਲਦਾ ਹੈ? ਗਰੀਬ ਲੋਕਾਂ ਰਾਹੀਂ ਕੋਰੋਨਾ ਫੈਲਦਾ ਹੈ ਤੇ ਅਮੀਰਾਂ ਨਾਲ ਨਹੀਂ? ਠੇਕੇ ਵੀ ਖੁੱਲ੍ਹੇ ਰਹਿੰਦੇ ਹਨ ਉੱਥੇ ਵੀ ਲੋਕਾਂ ਦਾ ਇਕੱਠ ਰਹਿੰਦਾ ਹੈ ਤੇ ਉਹ ਵੀ ਇਕੋ ਗਲਾਸੀ ’ਚ ਪੀਂਦੇ ਹਨ ਕੀ ਉਹਨਾਂ ਨੂੰ ਕੋਰੋਨਾ ਨਹੀਂ ਹੁੰਦਾ? ਹਰ ਦੁਕਾਨ ਖੁੱਲ੍ਹੀ ਹੈ ਪਰ ਰੇਹੜੀ ਵਾਲਿਆਂ ਨੂੰ ਕਿਉਂ ਰੋਕਿਆ ਜਾਂਦਾ ਹੈ।
Gurdaspur
ਉਹਨਾਂ ਨੂੰ ਮਨਾ ਕੀਤਾ ਗਿਆ ਸੀ ਕਿ ਉਹ ਰੇਹੜੀ ਨਹੀਂ ਲਗਾ ਸਕਦੇ। ਉਸ ਤੋਂ ਬਾਅਦ ਐਸਡੀਐਮ ਕੋਲ ਗਏ ਤੇ ਉੱਥੇ ਉਹਨਾਂ ਨੇ 10 ਤੋਂ 3 ਵਜੇ ਤਕ ਉਹਨਾਂ ਦੇ ਜਵਾਬ ਦਾ ਇੰਤਜ਼ਾਰ ਕੀਤਾ ਪਰ ਉਹਨਾਂ ਦੀ ਕੋਈ ਸਾਰ ਨਹੀਂ ਲਈ ਗਈ। ਇਸ ਤੋਂ ਬਾਅਦ ਉਹਨਾਂ ਨੇ ਗੁੱਸੇ ਵਿਚ ਆ ਕੇ ਗਾਂਧੀ ਚੌਂਕ ਵਿਚ ਧਰਨਾ ਲਗਾ ਦਿੱਤਾ। ਉਹਨਾਂ ਨੇ ਇੰਤਜ਼ਾਰ ਕੀਤਾ ਤੇ ਅਪਣੀਆਂ ਦਿਹਾੜੀਆਂ ਵੀ ਭੰਨੀਆਂ ਪਰ ਉਹਨਾਂ ਦੀ ਸੁਣਵਾਈ ਨਹੀਂ ਹੋਈ।
Gurdaspur
ਉਹਨਾਂ ਨੇ ਪ੍ਰਸ਼ਾਸ਼ਨ ਦੇ ਹੁਕਮਾਂ ਤਹਿਤ ਸਾਰੇ ਨਿਯਮ ਵੀ ਮੰਨੇ ਹਨ ਤੇ ਰੇਹੜੀਆਂ ਵੀ ਸਮਾਜਿਕ ਦੂਰੀ ਨੂੰ ਧਿਆਨ ਵਿਚ ਰੱਖ ਕੇ ਲਗਾਈਆਂ ਹਨ। ਸੋਸ਼ਲ ਡਿਸਟੈਂਸਿੰਗ ਦਾ ਖਿਆਲ ਸਿਰਫ ਰੇਹੜੀਆਂ ਵਾਲੇ ਹੀ ਰੱਖਣ ਤੇ ਦੁਕਾਨਾਂ ਵਾਲਿਆਂ ਲਈ ਇਹ ਨਿਯਮ ਲਾਗੂ ਨਹੀਂ ਹੁੰਦਾ।
Corona Virus
ਉੱਧਰ ਥਾਣਾ ਮੁੱਖੀ ਮੁਖਤਿਆਰ ਸਿੰਘ ਦਾ ਕਹਿਣਾ ਹੈ ਕਿ ਕੋਰੋਨਾ ਨੂੰ ਦੇਖਦੇ ਹੋਏ ਸਰਕਾਰ ਅਤੇ ਪ੍ਰਸ਼ਾਸਨ ਦੁਆਰਾ ਜੋ ਹਦਾਇਤਾਂ ਜਾਰੀ ਕੀਤੀਆਂ ਸਨ ਉਸ ਦੇ ਮੁਤਾਬਕ ਸਾਰਾ ਕੁੱਝ ਲਾਗੂ ਕਰਵਾਇਆ ਜਾ ਰਿਹਾ ਹੈ। ਫਿਰ ਵੀ ਪ੍ਰਸ਼ਾਸ਼ਨ ਅਧਿਕਾਰੀਆਂ ਦੇ ਧਿਆਨ ਵਿਚ ਰੇਹੜੀ ਵਾਲਿਆਂ ਦਾ ਮਾਮਲਾ ਲਿਆਂਦਾ ਗਿਆ ਹੈ ਤੇ ਅੱਗੇ ਜੋ ਵੀ ਫ਼ੈਸਲਾ ਹੋਵੇਗਾ ਉਸ ਦੇ ਹਿਸਾਬ ਨਾਲ ਲਾਗੂ ਕਰਵਾਇਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।