ਕਰਨ ਅਵਤਾਰ ਸਿੰਘ ਵਲੋਂ ਨਵਾਂ ਅਹੁਦਾ ਸੰਭਾਲਣ ਤੋਂ ਨਾਂਹ
Published : Jun 28, 2020, 8:05 am IST
Updated : Jun 28, 2020, 8:05 am IST
SHARE ARTICLE
karan avtar singh
karan avtar singh

2 ਮਹੀਨੇ ਦੀ ਛੁੱਟੀ 'ਤੇ ਗਏ, 31 ਅਗੱਸਤ ਨੂੰ ਹੋ ਰਹੇ ਹਨ ਸੇਵਾ ਮੁਕਤ......

ਚੰਡੀਗੜ੍ਹ: ਬੀਤੇ ਦਿਨੀਂ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾਏ ਗਏ ਕਰਨ ਅਵਤਾਰ ਸਿੰਘ ਨੇ ਨਵਾਂ ਅਹੁਦਾ ਸੰਭਾਲਣ ਤੋਂ ਨਾਂਹ ਕਰ ਦਿਤੀ ਹੈ। ਮਿਲੀ ਜਾਣਕਾਰੀ ਮੁਤਾਬਕ ਉਹ ਦੋ ਮਹੀਨੇ ਦੀ ਛੁੱਟੀ 'ਤੇ ਚਲੇ ਗਏ ਹਨ।

Amarinder SinghAmarinder Singh

ਉਨ੍ਹਾਂ ਦੀ ਥਾਂ ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਚਨਚੇਤ ਵਿਨੀ ਮਹਾਜਨ ਦੀ ਨਿਯੁਕਤੀ ਕਰਦਿਆਂ ਕਰਨ ਅਵਤਾਰ ਸਿੰਘ ਨੂੰ ਵਿਸ਼ੇਸ਼ ਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰ ਤੇ ਸ਼ਿਕਾਇਤ ਨਿਵਾਰਨ ਦੇ ਅਹੁਦੇ 'ਤੇ ਤਬਦੀਲ ਕਰ ਦਿਤਾ ਸੀ।

Amarinder SinghAmarinder Singh

ਜ਼ਿਕਰਯੋਗ ਹੈ ਕਿ ਨਵੇਂ ਮੁੱਖ ਸਕੱਤਰ ਦੀ ਤੈਨਾਤੀ ਦੇ ਹੁਕਮ ਜਾਰੀ ਹੋਣ ਦੇ ਦੋ ਘੰਟੇ ਬਾਅਦ ਉਸੇ ਦਿਨ ਹੀ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਅਹੁਦੇ ਤੋਂ ਫ਼ਾਰਗ ਵੀ ਕਰ ਦਿਤਾ ਗਿਆ ਸੀ। ਉਨ੍ਹਾਂ ਦੀ ਸੇਵਾ ਮੁਕਤੀ 31 ਅਗੱਸਤ ਨੂੰ ਹੋਣੀ ਹੈ।

Amarinder SinghAmarinder Singh

ਜ਼ਿਕਰਯੋਗ ਹੈ ਕਿ ਮੰਤਰੀਆਂ ਨਾਲ ਟਕਰਾਅ ਬਾਅਦ ਪੈਦਾ ਵਿਵਾਦ ਦੇ ਚਲਦੇ ਕਰਨ ਅਵਤਾਰ ਸਿੰਘ ਨੇ ਮੰਤਰੀ ਮੰਡਲ ਵਿਚ ਮਾਫ਼ੀ ਵੀ ਮੰਗ ਲਈ ਸੀ ਪਰ ਬੀਤੇ ਦਿਨੀਂ ਅਚਾਨਕ ਉਨ੍ਹਾਂ ਨੂੰ ਇਕਦਮ ਫ਼ਾਰਗ ਕਰ ਦਿਤਾ ਗਿਆ ਜਿਸ ਕਾਰਨ ਉਹ ਅਪਣੇ ਆਪ ਨੂੰ ਅਪਮਾਨਤ ਮਹਿਸੂਸ ਕਰ ਰਹੇ ਸਨ।

ਇਸੇ ਦੌਰਾਨ ਜਿਹੜੇ ਕੁੱਝ ਸੀਨੀਅਰ ਅਫ਼ਸਰ ਮੁੱਖ ਸਕੱਤਰ ਦੀ ਦੌੜ ਵਿਚ ਵਿਨੀ ਮਹਾਜਨ ਦੀ ਨਿਯੁਕਤੀ ਬਾਅਦ ਨਾਰਾਜ਼ ਦਸੇ ਜਾਂਦੇ ਹਨ ਪਰ ਉਹ ਖੁਲ੍ਹ ਕੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ। ਉੱਚ ਅਫ਼ਸਰਸ਼ਾਹੀ ਵਿਚ ਅੰਦਰਖਾਤੇ ਚਰਚਾ ਚਲ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement