
ਸੀਨੀਅਰ ਅਕਾਲੀ ਨੇਤਾ ਰਘਬੀਰ ਸਿੰਘ ਰਾਜਾਸਾਂਸੀ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ..........
ਅੰਮ੍ਰਿਤਸਰ : ਸੀਨੀਅਰ ਅਕਾਲੀ ਨੇਤਾ ਰਘਬੀਰ ਸਿੰਘ ਰਾਜਾਸਾਂਸੀ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਦਲਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਹਰਸਿਮਰਤ ਕੌਰ ਬਾਦਲ ਕੇਦਰੀ ਵਜ਼ੀਰ ਨੂੰ ਲੋਕਤੰਤਰ ਦੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਮੁੱਖ ਰਖਦਿਆਂ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
Sukhbir Singh Badal
ਸ. ਰਘਬੀਰ ਸਿੰਘ ਨੇ ਸਪੋਸਕਸਮੈਨ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਬਾਦਲਾਂ ਨੂੰ ਪੰਥ ਦਾ ਵਾਸਤਾ ਪਾ ਕੇ ਅਪੀਲ ਕੀਤੀ ਹੈ ਕਿ ਸਿਆਸੀ , ਧਾਰਮਿਕ ,ਕਾਨੂੰਨੀ ਹਾਲਾਤਾਂ ਦੇ ਮੱਦੇਨਜ਼ਰ ਅਪਣੇ ਅਹੁਦੇ ਰਖਣ ਦੀ ਥਾਂ ਕਿਸੇ ਹੋਰ ਭਰੋਸੇਯੋਗ ਅਕਾਲੀ ਨੇਤਾ ਨੂੰ ਦੇ ਦੇਣੇ ਚਾਹੀਦੇ ਹਨ ਤਾਂ ਜੋ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਅਤੇ ਅਦਾਲਤਾਂ ਨਿਰਪੱਖਤਾ ਨਾਲ ਕੇਸ ਦੀ ਜਾਂਚ ਕਰਕੇ ਫ਼ੈਸਲਾ ਸਨਾਉਣ ।
Harsimrat Badal
ਰਘਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਹਾਦਤਾਂ ਭਰਿਆ ਇਤਹਾਸ ਹੈ । ਇਸ ਵਰ੍ਹੇ ਇਨ੍ਹਾਂ ਮਹਾਨ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਦਾ 100 ਸਾਲਾਂ ਸ਼ਤਾਬਦੀ ਦਿਵਸ ਨਵੰਬਰ-ਦਸੰਬਰ ਚ ਮਨਾਈ ਜਾ ਰਹੀ ਹੈ ।
Akali Dal
ਉਨ੍ਹਾਂ ਕਿਹਾ ਕਿ ਬਾਦਲ ਲੰਬੇ ਸਮੇ ਤੋ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਰਾਜ ਕਰ ਰਹੇ ਹਨ , ਉਨਾ ਦੀ ਸਰਕਾਰ ਵੇਲੇ ਬਰਗਾੜੀ ਕਾਂਡ ਵਾਪਿਰਆਂ ਪੁਲਿਸ ਗੋਲੀ ਨਾਲ 2 ਸਿੱਖ ਗੱਭਰੂ ਸ਼ਹੀਦ ਹੋ ਗਏ, ਜਿਸ ਵਿਰੋਧ ਪੰਥਕ ਸੰਗਠਨਾਂ ਮੋਰਚਾ ਲਾਇਆ।
Sukhbir Badal With Harsimrat Badal
ਉਨ੍ਹਾਂ ਦੋਸ਼ ਲਾÎਇਆ ਕਿ ਹੁਣ ਤਕ ਦੀਆਂ ਰਿਪੋਰਟਾਂ ਮੁਤਾਬਕ ਬਾਦਲਾਂ ਤੇ ਅਸਿੱਧੇ ਦੋਸ਼ ਲੱਗਦੇ ਆ ਰਹੇ ਹਨ ਕਿ ਉਹ ਇਨਾ ਕਾਡਾਂ ਲਈ ਜ਼ੁੰਮੇਵਾਰ ਹੈ । ਤੁਸਾਂ ਗੁਰੂ ਘਰ ਸੰਗਤਾਂ ਦੇ ਜੋੜੇ ਝਾੜੇ, ਜੂਠੇ ਭਾਂਡੇ ਸਾਫ ਕੀਤੇ, ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਇਆ, ਭੁੱਲ ਬਖਸ਼ਾਈ ਪਰ ਸਿੱਖ ਸੰਗਤ ਨੂੰ ਉਨ੍ਹਾਂ ਨੂੰ ਮਾਫ਼ ਨਹੀਂ ਕੀਤਾ।
ਆਉਣ ਵਾਲਾ ਸਮਾ ਪੰਥ ਲਈ ਮੁਸੀਬਤਾਂ ਭਰਿਆ ਹੈ। ਕੇਦਰ ਸਰਕਾਰ , ਕਾਂਗਰਸ , ਵਿਰੋਧੀ ਧਿਰ , ਸਿੱਖ ਮਸਲਿਆਂ ਦੇ ਵਿਰੋਧੀ ਹਨ , ਕਿਸਾਨ ਹੱਕਾਂ ਲਈ ਲੜ ਰਿਹਾ ਹੈ, ਯੂ ਪੀ ਚ ਸਿੱਖ ਉਜਾੜਾਂ ਹੋ ਰਿਹਾ ਹੈ , ਗੁਜਰਾਤ ਦੇ ਸਿੱਖ ਬੇਹੱਦ ਦੁੱਖੀ ਹਨ, ਕਿਸਾਨਾਂ ਨੂੰ ਤੇ ਹੋਰ ਸਿੱਖ ਪੀੜਤਾਂ ਨੂੰ ਕਈ ਤਰਾਂ ਦੇ ਨੋਟਿਸ ਕੇਦਰ ਸਰਕਾਰ ਵੱਲੋ ਆ ਚੁੱਕੇ ਹਨ ਪਰ ਤੁਸੀ ਹਰਸਿਮਰਤ ਕੌਰ ਬਾਦਲ ਦੀ ਗੱਦੀ ਬਚਾ ਰਹੇ ਹੋ।
ਇਸ ਸੋਚ ਨਾਲ ਕੇਦਰ ਸਰਕਾਰ ਨੇ ਸਿੱਖਾਂ ਨੂੰ ਲਤਾੜਿਆਂ ਹੈ। ਪੰਜਾਬ ਦੇ ਸਿੱਖ ਨੇ ਹਮੇਸ਼ਾਂ ਵਿਤਕਿਰਆਂ ਵਿਰੋਧ ਜੇਲ ਯਾਤਰਾ ਕੀਤੇ, ਵੱਡੇ ਮੋਰਚੇ ਲਾਏ ਪਰ ਸ਼੍ਰੋਮਣੀ ਅਕਾਲੀ ਦਲ ਝੁਕਿਆਂ ਨਹੀ ਪਰ ਬਾਦਲਾਂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਹੋਦ ਖਤਮ ਹੋਣ ਜਾ ਰਹੀ ਹੈ ।
ਰਘਬੀਰ ਸਿੰਘ ਦੱਸਿਆ ਕਿ ਪੁਲਿਸ ਅਫਸਰ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਬਰਗਾੜੀ ਕਾਂਡ ਲਈ ਫਰੀਦਕੋਟ ਦੇ ਸਭ ਤੋ ਵੱਡੇ ਜੱਜ ਤਹਾਡੇ ਬਾਰੇ ਲਿੱਖ ਕੇ ਦੇ ਦਿਤਾ ਹੈ , ਇਸ ਲਈ ਮੈ ਪੰਥ ਦਾ ਵਾਸਤਾ ਪਾ ਕੇ ਅਪੀਲ ਕਰਦਾ ਹੈ ਕਿ ਪੰਥ ਹਿੱਤਾਂ ਲਈ ਪੰਜਾਬ ਦੇ ਕਿਸਾਨਾਂ ਲਈ, ਸ਼੍ਰੋਮਣੀ ਅਕਾਲੀ ਦਲ ਬਚਾਉਣ ਲਈ ਕਿਸੇ ਹੋਰ ਅਕਾਲੀ ਨੇਤਾ ਪਾਰਟੀ ਦਾ ਵਾਂਗਡੋਰ ਸੌਪੋ ਅਤੇ ਨਿੱਜੀ ਤੋਰ ਤੇ ਕੋਰਟ ਦਾ ਸਾਹਮਣਾ ਕਰੋ ।
ਸੈਟਰ ਸਰਕਾਰ ਨਾਲ ਖਾਲਸਾ ਪੰਥ ਦੀ ਸਿੱਧੀ ਲੜਾਈ ਲੜੋ ਤਾਂ ਜੋ ਸਿੱਖੀ ਦੀ ਆਨ ਤੇ ਸ਼ਾਨ ਬਚਾਈ ਜਾ ਸਕੇ, ਜੇਕਰ ਤੁਸਾਂ ਅਜਿਹਾ ਨਾਂ ਕੀਤਾ ਤਾਂ ਸਿੱਖ ਕੌਮ ਤੇ ਸਿੱਖ ਇਤਹਾਸ ਤੁਹਾਨੂੰ ਕਦੇ ਮੁਆਫ ਨਹੀ ਕਰੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ