
ਪੱਤਰਕਾਰਾਂ ਨਾਲ ਕੀਤੇ ਧੱਕੇ ਨੂੰ ਲੈ ਕੀਤੀ ਗ੍ਰਿਫ਼ਤਾਰੀ ਦੀ ਮੰਗ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ)- ਅੱਜ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂਆਂ ਅਤੇ ਪਾਰਟੀ ਵਰਕਰਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਕੋਠੀ ਦਾ ਘਿਰਾਵ ਕੀਤਾ ਹੈ। ਜਿੱਥੇ ਉਹਨਾਂ ਨੂੰ ਪੁਲਿਸ ਪ੍ਰਸ਼ਾਸ਼ਨ ਵੱਲੋਂ ਬੈਰੀਕੇਡਿੰਗ ਕਰ ਰੋਕਿਆ ਗਿਆ ਅਤੇ ਪੁਲਿਸ ਅਧਿਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਵਿਚ ਹੋਈ ਝੜਪ ਵਿਚਾਲੇ ਕੁੱਝ ਅਕਾਲੀ ਵਰਕਰਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ - ਨੌਜਵਾਨ ਨੇ ਲਾਈਵ ਹੋ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਭਰਾ ਨੂੰ ਭੇਜੀ ਲੋਕੇਸ਼ਨ
ਇਸ ਸੰਬਧੀ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦੇ ਆਗੂ ਲਾਲੀ ਰਣੀਕੇ ਨੇ ਦਸਿਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਮਹਾ ਝੂਠਾ ਅਤੇ ਅਫ਼ਸਰਸ਼ਾਹੀ ਰਵੱਈਏ ਦਾ ਬੰਦਾ ਹੈ ਜਿਸ ਨੇ ਇਹਨੇ ਵੱਡੇ ਕਾਂਡ ਦੀ ਝੂਠੀ ਜਾਂਚ ਕਰ ਹਾਈਕੋਰਟ ਤੋਂ ਫਟਕਾਰ ਖਾਧੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਕੁਝ ਵੀ ਨਹੀਂ ਪਤਾ ਇਹ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦਾ ਕੰਮ ਕਰ ਰਹੇ ਹਨ ਅਤੇ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਝੂਠੇ ਬੰਦੇ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰ ਲਿਆ ਗਿਆ ਹੈ ਜੋ ਪੱਤਰਕਾਰਾਂ ਨਾਲ ਅਫਸਰ ਸ਼ਾਹੀ ਰਵੱਈਆ ਕਰਨ ਕਰ ਕੇ ਉਲਝਿਆ ਫਿਰਦਾ ਹੈ ਜਿਸ ਦੇ ਚਲਦੇ ਅਸੀਂ ਉਸਦਾ ਵਿਰੋਧ ਕਰਨ ਅਤੇ ਗ੍ਰਿਫ਼ਤਾਰੀ ਦੀ ਮੰਗ ਕਰਨ ਪਹੁੰਚੇ ਹਾਂ।