
ਕੁੰਵਰ ਪ੍ਰਤਾਪ ਦੇ ਸ਼ਹਿਰੀ ਹਲਕੇ ਉਤਰੀ ’ਚੋਂ ਚੋਣ ਲੜਨ ਦੀ ਸੰਭਾਵਨਾ?
ਅੰਮਿ੍ਰਤਸਰ, 27 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਦੇ ਚਰਚਿਤ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ (ਆਈ ਪੀ ਐਸ ) ਸਾਬਕਾ ਆਈ ਜੀ ਮੂਲ ਰੂਪ ਚ ਬਿਹਾਰ ਦੇ ਵਾਸੀ ਹਨ। ਆਈ ਪੀ ਐਸ ਅਧਿਕਾਰੀ ਬਣਨ ਤੇ ਉਨਾ ਨੂੰ ਪੰਜਾਬ ਦਾ ਕਾਡਰ ਮਿਲਿਆ। ਉਨਾ ਦੀ ਪਹਿਲੀ ਨਿਯੁਕਤੀ ਬਤੌਰ ਏ ਐਸ ਪੀ 1999 ਚ ਹੋਈ। ਉਸ ਤੋ ਬਾਅਦ ਉਹ ਐਸ ਪੀ ਸਿਟੀ ਅਮਿ੍ਰਤਸਰ ਦੇ ਬਣੇ। ਬਤੌੌਰ ਐਸ ਪੀ ਉਨਾ ਇਕ ਮਹੱਤਵਪੂਰਨ ਕਿਡਨੀ ਕਾਂਡ ਬੇਪਰਦ ਕਰਦਿਆਂ ਇਥੋ ਦੇ ਚਿੱਟ ਕੱਪੜੀਏ ਅਪਰਾਧੀ ਬੇਨਕਾਬ ਕਰਕੇ,ਅਪਰਾਧ ਜਗਤ ਨੂੰ ਠਲ ਪਾਈ। ਇਸ ਤੋ ਕੁਝ ਸਾਲ ਬਾਅਦ 2002 ਚ ਉਹ ਐਸ ਐਸ ਪੀ ਅੰਮਿ੍ਰਤਸਰ ਬਣੇ। ਉਨਾ ਦਾ ਕੰਮ ਕਰਨ ਦਾ ਢੰਗ ਨਿਰਾਲਾ ਸੀ । ਸੂਚਨਾ ਮੁਤਾਬਕ ਉਨਾ ਹਰ ਪੁਲਿਸ ਚੌਕੀ ਤੇ ਥਾਣੇ ਵਿੱਚ ਇਮਾਨਦਾਰ ਤੇ ਵਫਾਦਾਰ ਕਰਮਚਾਰੀ ਨਿਯੁਕਤ ਕੀਤੇ,ਜਿਸ ਨਾਲ ਉਨਾ ਨੂੰ ਹਰ ਤਰਾਂ ਦੀ ਫੀਡ ਮਿਲਣ ਲਗੀ। ਉਹ ਇਥੇ ਇਕ ਇਮਾਨਦਾਰ ਅਫਸਰ ਵਜੋ ਮਸ਼ਹੂਰ ਹੋਏ ਤੇ ਉਨਾ ਦੇ ਸਬੰਧ ਕਾ. ਸਤਪਾਲ ਡਾਂਗ , ਭਾਜਪਾ ਨੇਤਾ ਪ੍ਰੋ ਲਕਸ਼ਮੀ ਕਾਂਤਾ ਚਾਵਲਾ ਅਤੇ ਨਵਜੋਤ ਸਿੰਘ ਸਿੱਧੂ ਤੇ ਸਮਾਜਿਕ ਸੰਗਠਨਾਂ ਨਾਲ ਬਣ ਗਏ। ਉਨਾ ਦਾ ਪੰਗਾ ਸਾਬਕਾ ਮੰਤਰੀ ਅਨਿਲ ਜੋਸ਼ੀ ਨਾਲ ਪੈਣ ਤੇ ਮਸਲਾ ਉਸ ਸਮੇ ਦੇ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਕੋਲ ਗਿਆ। ਜੋਸ਼ੀ ਨੇ ਮੰਗ ਕੀਤੀ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਬਦਲਿਆ ਜਾਵੇ । ਇਹ ਮੰਗ ਨਾ ਮੰਨੇ ਜਾਣ ਤੇ ਜੋਸ਼ੀ ਤੇ ਬਤੌਰ ਮੰਤਰੀ ਹੜਤਾਲ ਰੱਖੀ,ਇਸ ਤੋ ਬਾਅਦ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਹੋਈ। ਕੁੰਵਰ ਨੇ ਡੀ ਆਈ ਜੀ ਤੇ ਆਈ ਜੀ ਬਣਨ ਬਾਅਦ ਬੇਅਦਬੀ ਕਾਂਡ ਦੇ ਦੋਸ਼ ਬੇਨਕਾਬ ਕਰਨ ਲਈ ਸਿਟ ਦੇ ਮੁੱਖੀ ਬਣੇ। ਪੰਜਾਬ ਸਰਕਾਰ ਵੱਲੋ ਇਸ ਕਾਂਡ ਚ ਬਣਨ ਦੀ ਕਾਰਵਾਈ ਨਾ ਕਰਨ ਕਰਕੇ ,ਉਨਾ ਨੂੰ ਅਸਤੀਫਾ ਦੇਣਾ ਪਿਆ ਤਾਂ ਜੋ ਉਹ ਸਿਆਸੀ ਕਿਤਾਬ ਰਾਜਨੀਤੀ ਨਾਲ ਪੱਧਰਾ ਕਰ ਸਕਣ। ਕੁੰਵਰ ਵਿਜੇ ਪ੍ਰਤਾਪ ਪਹਿਲੀ ਮਹਿਲਾ ਆਈ ਪੀ ਐਸ ਦੇ ਵੀ ਕਰੀਬੀ ਹਨ। ਕੁੰਵਰ ਨੇ ਨੌਕਰੀ ਦੌਰਾਨ ਵਕਾਲਤ ਤੇ ਪੀ ਐਚ ਡੀ ਵੀ ਕੀਤੀ ਹੈ । ਅੱਜ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਹਨ। ਉਨਾ ਨੂੰ ਸ਼ਾਮਲ ਕਰਵਾਉਣ ਕੇਜਰੀਵਾਲ ਖੁਦ ਅੰਮਿ੍ਰਤਸਰ ਆਏ ਹਨ। ਕੁੰਵਰ ਪ੍ਰਤਾਪ ਦੇ ਸ਼ਹਿਰੀ ਹਲਕੇ ਉਤਰੀ ਚ ਚੋਣ ਲੜਨ ਦੀ ਸੰਭਾਵਨਾ ਹੈ।