ਕਿਸਾਨੀ ਸੰਘਰਸ਼ਾਂ ਦੀਆਂ ਬਾਤਾਂ ਪਾਉਂਦੀ ਕਿਤਾਬ ਲੋਕ ਅਰਪਣ
Published : Jun 28, 2021, 12:34 am IST
Updated : Jun 28, 2021, 12:34 am IST
SHARE ARTICLE
image
image

ਕਿਸਾਨੀ ਸੰਘਰਸ਼ਾਂ ਦੀਆਂ ਬਾਤਾਂ ਪਾਉਂਦੀ ਕਿਤਾਬ ਲੋਕ ਅਰਪਣ

ਗੁਰਬਖ਼ਸ਼ ਸਿੰਘ ਸੈਣੀ ਨੇ ਲਿਖੀ ਹੈ ਕਿਤਾਬ

ਚੰਡੀਗੜ੍ਹ, 27 ਜੂਨ (ਭੁੱਲਰ) : ਜਦੋਂ ਇਨ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਵਿਸ਼ਵ ਭਰ ਵਿਚ ਮੌਜੂਦਾ ਪੈਟਰੋ ਕੈਮੀਕਲ ਆਦਿ ਵਿਚੋਂ ਮੁਨਾਫ਼ਾ ਘੱਟ ਤੇ ਇਨ੍ਹਾਂ ਦੇ ਹੌਲੀ-ਹੌਲੀ ਬੰਦ ਹੋਣ ਦਾ ਅਹਿਸਾਸ ਹੋਣ ਲੱਗਾ ਤਾਂ ਇਨ੍ਹਾਂ ਦਾ ਧਿਆਨ ਖੇਤੀਬਾੜੀ ਵਲ ਹੋ ਗਿਆ, ਇਸ ਸੋਚ ਨੂੰ ਮੁੱਖ ਰਖਦੇ ਹੋਏ ਇਨ੍ਹਾਂ ਲੋਕਾਂ ਨੇ ਵੱਡੀ ਪੱਧਰ ’ਤੇ ਜ਼ਮੀਨਾਂ ਨੂੰ ਖਰੀਦਣਾ ਸ਼ੁਰੂ ਕਰ ਦਿਤਾ ਹੈ। 
ਅਮਰੀਕਾ ਦੀ ਇਕ ਕੰਪਨੀ ਬਿਲ ਗੇਟਸ ਨੇ ਢਾਈ ਲੱਖ ਏਕੜ ਖੇਤੀ ਯੋਗ ਜ਼ਮੀਨ ਵੀ ਖਰੀਦ ਰੱਖੀ ਹੈ ਅਤੇ ਇਸੇ ਤਰ੍ਹਾਂ ਭਾਰਤ ਦੇ ਵੱਡੇ-ਵੱਡੇ ਉਦਯੋਗਪਤੀ ਵੀ ਦੇਸ਼ ਅੰਦਰ ਜ਼ਮੀਨਾਂ ਖਰੀਦ ਰਹੇ ਹਨ ਤੇ ਜ਼ਮੀਨਾਂ ਨੂੰ ਸਿੱਧੇ ਤੇ ਅਸਿੱਧੇ ਤਰੀਕਿਆਂ ਨਾਲ ਗ੍ਰਹਿਣ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਨ੍ਹਾਂ ਕਾਰਪੋਰੇਟ ਘਰਾਣਿਆਂ ਦੀ ਇਹ ਸੋਚ ਬਿਲਕੁਲ ਠੀਕ ਅਤੇ ਸਹੀ ਹੈ ਕਿਉਂਕਿ ਖੇਤੀਬਾੜੀ 
ਦਾ ਧੰਦਾ ਕਦੇ ਵੀ ਹੋਰ ਕਿੱਤਿਆ ਵਾਂਗ ਖ਼ਤਮ ਨਹੀਂ ਹੋ ਸਕਦਾ। ਮਨੁੱਖ ਦੇ ਜਿਊਂਦਾ ਰਹਿਣ ਲਈ ਖਾਣਾ ਜ਼ਰੂਰੀ ਹੈ ਅਤੇ ਖਾਣ-ਪੀਣ ਵਾਲੀਆਂ ਸਾਰੀਆਂ ਵਸਤਾਂ ਜ਼ਮੀਨ ਵਿਚੋਂ ਹੀ ਪੈਦਾ ਹੁੰਦੀਆਂ ਹਨ ਅਤੇ ਵਧਦੀ ਆਬਾਦੀ ਦੇ ਨਾਲ ਇਹ ਵੀ ਮੰਗ ਵਧਦੀ ਜਾਵੇਗੀ ।
ਇਸ ਪੱਖ ਨੂੰ ਧਿਆਨ ਵਿਚ ਰਖਦੇ ਹੋਏ ਲੇਖਕ ਗੁਰਬਖ਼ਸ਼ ਸਿੰਘ ਸੈਣੀ ਦੀ ਕਿਤਾਬ ਕਿਸਾਨੀ ਸੰਘਰਸ਼ ਨੂੰ ਲੈ ਕੇ ਬਾਤਾਂ ਪਾਉਂਦੀ ਹੈ। ਇਸ ਕਿਤਾਬ ਵਿਚ 645 ਈਸਵੀ ਤੋਂ ਤੋਂ ਲੈ ਕੇ ਹੁਣ ਤਕ ਮਤਲਬ ਨੂੰ ਲੈ ਕੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਹੋਏ ਤੇ ਹੋ ਰਹੇ ਕਿਸਾਨੀ ਸੰਘਰਸ਼ ਉਜਾਗਰ ਕੀਤੇ ਹਨ। ਅੱਜ ਚੰਡੀਗੜ੍ਹ ਸਥਿਤ ਸੈਣੀ ਭਵਨ ਵਿਖੇ ਕਿਤਾਬ ਲੋਕ ਅਰਪਣ ਕੀਤੀ ਗਈ। 
ਸੀਨੀਅਰ ਪੱਤਰਕਾਰ ਤੇ ਲੇਖਕ ਜਗਤਾਰ ਸਿੰਘ ਭੁੱਲਰ, ਅਵਤਾਰ ਸਿੰਘ ਮਹਿਤਪੁਰੀ ਚੀਫ਼ ਐਡੀਟਰ ‘ਸੈਣੀ ਦੁਨੀਆਂ’, ਰਾਜੇਸ਼ ਕੁਮਾਰ ਪ੍ਰਬੰਧਕ ਸੈਣੀ ਭਵਨ, ਹਰਵਿੰਦਰ ਕੌਰ ਅਤੇ ਸਰਦਾਰ ਜੈ ਸਿੰਘ ਵਲੋਂ ਕਿਤਾਬ ਰਿਲੀਜ਼ ਕੀਤੀ ਗਈ। ਲੇਖਕ ਗੁਰਬਖਸ਼ ਸਿੰਘ ਸੈਣੀ ਦੀ ਇਹ 14ਵੀਂ ਕਿਤਾਬ ਹੈ ਜੋ ਪਾਠਕਾਂ ਨੂੰ ਸਮਰਪਤ ਹੈ। ਲੇਖਕ ਨੇ ਦਸਿਆ ਕਿ ਕਿਸਾਨੀ ਕਿਵੇਂ ਇਕ ਆਮ ਕਿਸਾਨ ਲਈ ਔਖੀ ਹੁੰਦੀ ਰਹੀ ਅਤੇ ਇਕ ਵਪਾਰੀ ਲਈ ਕਿਵੇਂ ਵਪਾਰਕ ਬਣਦੀ ਗਈ, ਇਹ ਸੱਭ ਕੱੁਝ ਬਿਰਤਾਂਤ ਕੀਤਾ ਗਿਆ ਹੈ।
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement