ਪਤਨੀ ਨਾਲ ਹੋਏ ਝਗੜੇ ਤੋਂ ਬਾਅਦ ਜਲੰਧਰ ਦੇ ਨੌਜਵਾਨ ਨੇ ਅਮਰੀਕਾ 'ਚ ਖੁਦ ਨੂੰ ਮਾਰੀ ਗੋਲੀ
Published : Jun 28, 2021, 9:37 pm IST
Updated : Jun 28, 2021, 9:37 pm IST
SHARE ARTICLE
Damanvir singh
Damanvir singh

ਦਰਅਸਲ ਨੌਜਵਾਨ ਪਤਨੀ ਨਾਲ ਹੋਏ ਝਗੜੇ ਤੋਂ ਬਾਅਦ ਡਿਪ੍ਰੈਸ਼ਨ 'ਚ ਸੀ ਅਤੇ ਦੋਵਾਂ ਦਰਮਿਆਨ ਤਲਾਕ ਤੱਕ ਗੱਲ ਪਹੁੰਚ ਗਈ ਸੀ

ਚੰਡੀਗੜ੍ਹ-ਅਮਰੀਕਾ ਦੇ ਟੈਕਸਾਸ 'ਚ ਜਲੰਧਰ ਦੇ ਇਕ ਨੌਜਵਾਨ ਵੱਲੋਂ ਐਤਵਾਰ ਰਾਤ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨੌਜਵਾਨ ਪਤਨੀ ਨਾਲ ਹੋਏ ਝਗੜੇ ਤੋਂ ਬਾਅਦ ਡਿਪ੍ਰੈਸ਼ਨ 'ਚ ਸੀ ਅਤੇ ਦੋਵਾਂ ਦਰਮਿਆਨ ਤਲਾਕ ਤੱਕ ਗੱਲ ਪਹੁੰਚ ਗਈ ਸੀ। ਮ੍ਰਿਤਕ ਦੇ ਪਰਿਵਾਰ ਨੇ ਪਤਨੀ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਉਂਦੇ ਹੋਏ ਅਮਰੀਕੀ ਪੁਲਸ ਨੂੰ ਉਸ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ-ਦਿੱਲੀ ਹਵਾਈ ਅੱਡੇ ਤੋਂ 2 ਦੱਖਣੀ ਅਫਰੀਕੀ ਨਾਗਰਿਕਾਂ ਤੋਂ 126 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਦੱਸ ਦਈਏ ਝਗੜੇ ਤੋਂ ਬਾਅਦ ਇਕ-ਦੂਜੇ ਨੂੰ ਤਲਾਕ ਦੇ ਕਾਗਜ਼ ਪੇਪਰ ਦੇ ਨਾਲ ਪ੍ਰਾਪਰਟੀ ਦੀ ਵੰਡ ਨੂੰ ਲੈ ਕੀ ਵੀ ਸਹਿਮਤੀ ਬਣ ਚੁੱਕੀ ਦੀ ਸੀ। ਜਲੰਧਰ ਦੇ ਆਦਮਪੁਰ ਦੇ ਪਿੰਡ ਮਾਣਕੋ ਦੇ ਰਹਿਣ ਵਾਲੇ ਪੁਰਸ਼ੋਤਮ ਢਿੱਲੋ ਨੇ ਦੱਸਿਆ ਕਿ ਉਸ ਦਾ ਪੁੱਤਰ 2006 'ਚ ਆਸਟ੍ਰੇਲੀਆ 'ਚ ਪੜ੍ਹਾਈ ਲਈ ਗਿਆ ਸੀ ਅਤੇ ਬਾਅਦ 'ਚ ਉਥੋਂ ਰਿਸ਼ਤੇਦਾਰਾਂ ਕੋਲ ਘੁੰਮਣ ਲਈ ਅਮਰੀਕਾ ਚੱਲਾ ਗਿਆ। ਉਥੇ 16 ਫਰਵਰੀ 2013 ਨੂੰ ਉਸ ਦਾ ਰਤਨਪ੍ਰੀਤ ਕੌਰ ਨਾਲ ਵਿਆਹ ਹੋ ਗਿਆ।

ਇਹ ਵੀ ਪੜ੍ਹੋ-ਕੇਜਰੀਵਾਲ ਦੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਹੀ ਭਿੜੇ AAP ਤੇ Congress ਆਗੂ

ਪੁਰਸ਼ੋਤਮ ਨੇ ਦੱਸਿਆ ਕਿ ਨੂੰਹ ਦੇ ਰਵੱਈਏ ਕਾਰਨ ਉਨ੍ਹਾਂ ਦੇ ਇਕਲੌਤੇ ਪੁੱਤਰ ਦਮਨਵੀਰ ਨੇ ਇਹ ਕਦਮ ਚੁੱਕਿਆ ਹੈ। ਇਕ ਹਫਤੇ ਪਹਿਲਾਂ ਹੀ ਦੋਵਾਂ ਦਰਮਿਆਨ ਝਗੜਾ 'ਤੇ ਰਤਨਪ੍ਰੀਤ ਲਾਸ ਏਂਜਲਸ ਆਪਣੇ ਪੇਕੇ ਕੈਂਸਰ ਪੀੜਤ ਬਲਦੇਵ ਸਿੰਘ ਕੋਲ ਚੱਲੀ ਗਈ। ਦਮਨਵੀਰ ਅਤੇ ਰਤਨਪ੍ਰੀਤ ਨੇ ਇਕ-ਦੂਜੇ ਨੂੰ ਤਲਾਕ ਦੇ ਪੇਪਰ ਭੇਜ ਦਿੱਤੇ ਸਨ। ਇਸ ਤੋਂ ਬਾਅਦ ਉਹ ਡਿਪ੍ਰੈਸ਼ਨ 'ਚ ਰਹਿਣ ਲੱਗਿਆ ਅਤੇ ਉਨ੍ਹਾਂ ਨੇ ਦੱਸਿਆ ਕਿ ਅਮਰੀਕਨ ਪੁਲਸ ਪੂਰ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ-'ਪੰਜਾਬ ਨੂੰ ਕੰਗਾਲ ਬਣਾ ਰਹੇ ਹਨ ਗ਼ਲਤ ਢੰਗ ਨਾਲ ਕੀਤੇ ਬਿਜਲੀ ਸਮਝੌਤੇ, ਤੁਰੰਤ ਹੋਣੇ ਚਾਹੀਦੇ ਹਨ ਰੱਦ'

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement