JRF ਦੇ ਵਜ਼ੀਫ਼ੇ ਵਿਚ 19% ਦਾ ਵਾਧਾ: ਖੋਜ ਲਈ ਫੈਲੋਸ਼ਿਪ ਦੀ ਰਕਮ ਵਧਾਈ 
Published : Jun 28, 2023, 9:42 am IST
Updated : Jun 28, 2023, 9:42 am IST
SHARE ARTICLE
19% increase in JRF stipends: increased fellowship amount for research
19% increase in JRF stipends: increased fellowship amount for research

ਜੇਆਰਐਫ ਵਿਚ 37000 ਰੁਪਏ ਅਤੇ ਐਸਆਰਐਫ ਵਿਚ 42000 ਰੁਪਏ ਦਾ ਵਾਧਾ 

ਚੰਡੀਗੜ੍ਹ - ਖੋਜ ਦੇ ਖੇਤਰ ਵਿਚ ਕੰਮ ਕਰ ਰਹੇ ਖੋਜ ਵਿਦਵਾਨਾਂ ਲਈ ਖੁਸ਼ਖਬਰੀ ਹੈ। ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੁਆਰਾ ਖੋਜ ਲਈ ਪ੍ਰਾਪਤ ਫੈਲੋਸ਼ਿਪ ਦੀ ਰਕਮ ਵਿਚ ਵਾਧਾ ਕੀਤਾ ਗਿਆ ਹੈ। ਇਸ ਅਨੁਸਾਰ ਹੁਣ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐਫ), ਸੀਨੀਅਰ ਰਿਸਰਚ ਫੈਲੋਸ਼ਿਪ (ਐਸਆਰਐਫ) ਅਤੇ ਰਿਸਰਚ ਐਸੋਸੀਏਟਸ ਦੇ ਵਜ਼ੀਫ਼ੇ ਵਿਚ ਵਾਧਾ ਕੀਤਾ ਗਿਆ ਹੈ।

ਜੇਆਰਐਫ ਦੇ ਵਜ਼ੀਫ਼ੇ ਵਿਚ 19 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ ਜਦੋਂ ਕਿ ਐਸਆਰਐਫ ਦਾ 20 ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈ। ਜੇਆਰਐਫ ਦੀ ਰਾਸ਼ੀ 31000 ਰੁਪਏ ਤੋਂ ਵਧਾ ਕੇ 37000 ਰੁਪਏ ਕਰ ਦਿੱਤੀ ਗਈ ਹੈ। ਐਸਆਰਐਫ ਦੀ ਰਾਸ਼ੀ 35000 ਰੁਪਏ ਤੋਂ ਵਧਾ ਕੇ 42000 ਰੁਪਏ ਕਰ ਦਿੱਤੀ ਗਈ ਹੈ।
ਰਿਸਰਚ ਐਸੋਸੀਏਟਸ ਦਾ ਵਜੀਫਾ ਵਧਾ ਕੇ 58000, 61000 ਅਤੇ 63000 ਰੁਪਏ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਵੱਖ-ਵੱਖ ਤਕਨੀਕੀ ਸੰਸਥਾਵਾਂ ਰਿਸਰਚ ਸਕਾਲਰਾਂ ਅਤੇ ਰਿਸਰਚ ਐਸੋਸੀਏਟਸ ਲਈ ਵੱਖ-ਵੱਖ ਅਰਜ਼ੀਆਂ ਲੈਂਦੀਆਂ ਹਨ, ਜਦੋਂ ਉਨ੍ਹਾਂ ਨੂੰ ਕੋਈ ਵੱਡਾ ਪ੍ਰੋਜੈਕਟ ਮਿਲਦਾ ਹੈ। ਇਹਨਾਂ ਪ੍ਰੋਜੈਕਟਾਂ ਦੀ ਇੱਕ ਸਮਾਂ ਸੀਮਾ ਹੁੰਦੀ ਹੈ, ਜਿਸ ਦੌਰਾਨ ਉਹਨਾਂ ਨੂੰ ਵਜੀਫ਼ੀ ਦੀ ਰਕਮ ਮਿਲਦੀ ਹੈ। 

ਇਸ ਵਿਚ ਜਿਹੜੇ ਵਿਦਿਆਰਥੀ ਪੀਐਚਡੀ ਕਰ ਚੁੱਕੇ ਹਨ ਜਾਂ ਪਹਿਲਾਂ ਕਿਸੇ ਪ੍ਰੋਜੈਕਟ ਵਿਚ ਰਿਸਰਚ ਐਸੋਸੀਏਟ ਰਹੇ ਹਨ, ਉਹ ਅਪਲਾਈ ਕਰਦੇ ਹਨ। ਵਜ਼ੀਫੇ ਦੀ ਰਕਮ ਉਨ੍ਹਾਂ ਦੀ ਯੋਗਤਾ ਅਤੇ ਤਜ਼ਰਬੇ ਦੇ ਆਧਾਰ 'ਤੇ ਉਪਲਬਧ ਹੈ। ਅਜਿਹੇ ਰਿਸਰਚ ਸਕਾਲਰ ਅਤੇ ਸਹਿਯੋਗੀ ਜਦੋਂ ਲੈਕਚਰਾਰ ਲਈ ਇੰਟਰਵਿਊ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਸ ਦਾ ਵੇਟੇਜ ਵੀ ਮਿਲ ਜਾਂਦਾ ਹੈ।

ਬਹੁਤ ਸਾਰੇ ਮਾਮਲਿਆਂ ਵਿਚ ਖੋਜ ਦੇ ਸਮੇਂ ਨੂੰ ਸੇਵਾ ਵਿਚ ਵੀ ਮਾਨਤਾ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ, ਇਹ ਰਕਮ ਉਹਨਾਂ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ ਜੋ NET-JRF ਪ੍ਰੀਖਿਆ ਪਾਸ ਕਰਦੇ ਹਨ ਅਤੇ ਪੀਐਚ.ਡੀ. ਵਿਚ ਖੋਜ ਲਈ ਦਾਖਲ ਹੁੰਦੇ ਹਨ। ਇਹ ਵਿਗਿਆਨ ਦੇ ਨਾਲ-ਨਾਲ ਹੋਰ ਵਿਸ਼ਿਆਂ ਵਿਚ ਖੋਜ ਲਈ ਉਪਲੱਬਧ ਹੈ। ਕੌਂਸਿਲ ਫਾਰ ਸਾਇੰਟਿਫਿਕ ਇੰਡਸਟਰੀਜ਼ ਰਿਸਰਚ ਦੇ ਅਧੀਨ ਵਿਗਿਆਨ ਦੇ ਵਿਦਿਆਰਥੀਆਂ ਲਈ ਫੈਲੋਸ਼ਿਪਾਂ ਵੀ ਹਨ। ਇਸ ਦੇ ਲਈ ਇੱਕ ਵੱਖਰੀ ਅਰਜ਼ੀ ਹੈ। ਪੀਐਚਡੀ ਵਿਚ ਦਾਖਲਾ ਹੋਣਾ ਜ਼ਰੂਰੀ ਹੈ। 

ਫੈਲੋਸ਼ਿਪ ਵਿਚ ਵਾਧਾ
ਜੇਆਰਐਫ 37000
SRF 42000
ਰਿਸਰਚ ਐਸੋਸੀਏਟਸ-1 58000
ਰਿਸਰਚ ਐਸੋਸੀਏਟਸ-2 61000
ਰਿਸਰਚ ਐਸੋਸੀਏਟਸ-3 63000 

SHARE ARTICLE

ਏਜੰਸੀ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement