
ਡੇਢ ਮਹੀਨਾ ਪਹਿਲਾਂ ਹੋਈ ਜਸਵੀਰ ਸਿੰਘ ਦੀ ਮੌਤ ਮਾਮਲੇ 'ਚ ਖ਼ੁਲਾਸਾ
ਪਤਨੀ ਨੇ ਹੀ ਗਲਾ ਘੁੱਟ ਕੇ ਕੀਤਾ ਸੀ ਪਤੀ ਦਾ ਕਤਲ
ਜੁਰਮ ਲੁਕਾਉਣ ਲਈ ਦਸਿਆ ਸੀ ਖ਼ੁਦਕੁਸ਼ੀ
ਪੁਲਿਸ ਨੇ ਪਤਨੀ ਪਰਮਜੀਤ ਕੌਰ ਤੇ ਪੁੱਤਰ ਜੀਵਨ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਪਰਮਜੀਤ ਵਿਰੁਧ ਦਰਜ ਹਨ ਕਈ ਜਿਸਮ ਫ਼ਿਰੋਸ਼ੀ ਦੇ ਮਾਮਲੇ
ਮਲੋਟ : ਕਰੀਬ ਡੇਢ ਮਹੀਨਾ ਪਹਿਲਾ ਇਕ ਵਿਆਕਤੀ ਦੀ ਮੌਤ ਦਾ ਮਾਮਲਾ ਆਇਆ ਸਾਹਮਣੇ ਆਇਆ ਸੀ ਜਿਸ ਨੂੰ ਪ੍ਰਵਾਰਕ ਮੈਂਬਰਾਂ ਵਲੋਂ ਖ਼ੁਦਕੁਸ਼ੀ ਕਰਾਰ ਦਿਤਾ ਗਿਆ ਸੀ ਪਰ ਮ੍ਰਿਤਕ ਦੇ ਭਰਾਵਾਂ ਨੇ ਕਤਲ ਦਾ ਖ਼ਦਸ਼ਾ ਜ਼ਾਹਰ ਕਰਦਿਆਂ ਜਾਂਚ ਦੀ ਮੰਗ ਕੀਤੀ ਸੀ। ਪੁਲਿਸ ਜਾਂਚ ਵਿਚ ਸਪਸ਼ਟ ਹੋ ਗਿਆ ਹੈ ਕਿ ਜਸਵੀਰ ਸਿੰਘ ਦਾ ਕਤਲ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ 11 ਅਪ੍ਰੈਲ ਨੂੰ ਮਲੋਟ ਦੇ ਰਹਿਣ ਵਾਲੇ ਜਸਵੀਰ ਸਿੰਘ ਦੀ ਮੌਤ ਹੋ ਗਈ ਸੀ ਜਿਸ ਵਿਚ ਮ੍ਰਿਤਕ ਦੀ ਪਤਨੀ ਨੇ ਮੌਤ ਦਾ ਕਾਰਨ ਕੈਂਸਰ ਦੀ ਬਿਮਾਰੀ ਦਸਿਆ ਕਿਹਾ ਸੀ ਕਿ ਉਸ ਨੇ ਖ਼ੁਦਕੁਸ਼ੀ ਕੀਤੀ ਹੈ। ਜਿਸ 'ਤੇ ਮ੍ਰਿਤਕ ਦੇ ਭਰਾਵਾਂ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਜਸਵੀਰ ਸਿੰਘ ਦੀ ਮੌਤ ਕਿਸੇ ਬਿਮਾਰੀ ਨਾਲ ਨਹੀਂ ਬਲਕਿ ਕਤਲ ਹੋਇਆ ਹੈ।
ਇਸ ਦੇ ਅਧਾਰ 'ਤੇ ਪੁਲਿਸ ਵਲੋਂ ਮਾਮਲਾ ਦਰਜ ਕਰਵਾ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਜਿਸ ਦੀ ਅੱਜ ਡਾਕਟਰੀ ਰੀਪੋਰਟ ਆਉਣ 'ਤੇ ਸਪਸ਼ਟ ਹੋ ਗਿਆ ਹੈ ਕਿ ਕਿ ਜਸਵੀਰ ਸਿੰਘ ਦਾ ਕਤਲ ਕੀਤਾ ਗਿਆ। ਜੁਰਮ ਵਿਚ ਵਾਧਾ ਕਰਦੇ ਹੋਏ ਪੁਲਿਸ ਨੇ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਅਤੇ ਉਸ ਦੇ ਪੁੱਤਰ ਜੀਵਨ ਸਿੰਘ ਨੂੰ ਕਤਲ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ।
ਮ੍ਰਿਤਕ ਜਸਵੀਰ ਸਿੰਘ ਦੇ ਭਰਾ ਨੇ ਦਸਿਆ ਕਿ ਜਸਵੀਰ ਸਿੰਘ ਦੀ ਪਤਨੀ ਦੇਹ ਵਪਾਰ ਦਾ ਧੰਦਾ ਕਰਦੀ ਸੀ ਜਿਸ ਤੋਂ ਜਸਵੀਰ ਸਿੰਘ ਪ੍ਰੇਸ਼ਾਨ ਰਹਿੰਦਾ ਸੀ। ਇਸ ਕਾਰਨ ਹੀ ਇਨ੍ਹਾਂ ਜਸਵੀਰ ਨੂੰ ਗਲਾ ਘੁੱਟ ਕੇ ਮਾਰ ਦਿਤਾ। ਅਸੀਂ ਇਸ ਦੀ ਪੜਤਾਲ ਲਈ ਉੱਚ ਅਧਿਕਾਰੀਆਂ ਕੋਲ ਗੁਹਾਰ ਲਗਾਈ ਜਿਸ 'ਤੇ ਕਾਰਵਾਈ ਕਰਦੇ ਹੋਏ ਅੱਜ ਪੋਸਟਮਾਰਟਮ ਦੀ ਰੀਪੋਰਟ ਆਉਣ 'ਤੇ ਜ਼ਾਹਰ ਹੋ ਗਿਆ ਕਿ ਜਸਵੀਰ ਸਿੰਘ ਦਾ ਕਤਲ ਕੀਤਾ ਗਿਆ। ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਦੂਜੇ ਪਾਸੇ ਥਾਣਾ ਸਿਟੀ ਮਲੋਟ ਪੁਲਿਸ ਦੇ ਮੁਖੀ ਨਵਪ੍ਰੀਤ ਸਿੰਘ ਨੇ ਦਸਿਆ ਨੇ ਇਸ ਮਾਮਲੇ ਵਿਚ ਡਾਕਟਰ ਦੀ ਰੀਪੋਰਟ ਆਉਣ 'ਤੇ ਜੁਰਮ ਵਿਚ ਵਾਧਾ ਕਰ ਕੇ ਕਤਲ ਕਰਨ ਵਾਲੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿਤਾ ਹੈ। ਉਨ੍ਹਾਂ ਦਸਿਆ ਮ੍ਰਿਤਕ ਦੀ ਪਤਨੀ ਵਿਰੁੱਧ ਪਹਿਲਾਂ ਵੀ ਦੇਹ ਵਪਾਰ ਕਰਨ ਦੇ ਮਾਮਲੇ ਦਰਜ ਹਨ।ਸ੍ਰੀ