Amritsar News : ਲੋਕ ਏਕਤਾ ਮਿਸ਼ਨ ਤਹਿਤ ਡਾ. ਇੰਦਰਜੀਤ ਕੌਰ ਨੇ "ਸਰਬਸੰਮਤੀ ਨਾਲ ਨਿਰਪੱਖ ਪੰਚਾਇਤਾਂ ਚੁਣਨ ਦੀ ਕੀਤੀ ਅਪੀਲ

By : BALJINDERK

Published : Jun 28, 2024, 4:06 pm IST
Updated : Jun 28, 2024, 5:10 pm IST
SHARE ARTICLE
ਕਾਨਫ਼ਰੰਸ ਦੀ ਤਸਵੀਰ
ਕਾਨਫ਼ਰੰਸ ਦੀ ਤਸਵੀਰ

Amritsar News : ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਵਲੋਂ ਨਸਲਾਂ ਫ਼ਸਲਾਂ ਪੰਜਾਬ ਬਚਾਓ" ਤੇ ਸਰਬ ਸਾਂਝੀ ਪੰਚਾਇਤ ਬਣਾਓ ਦੀ ਕੀਤੀ ਗਈ ਮੰਗ

Amritsar News : ਅੱਜ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਵਲੋਂ ਇੱਕ ਪ੍ਰੈਸ ਕਾਨਫ਼ਰੰਸ ਕੀਤੀ ਗਈ ਨਸਲਾਂ ਫ਼ਸਲਾਂ ਪੰਜਾਬ ਬਚਾਓ ਦੇ ਲੋਕ ਏਕਤਾ ਮਿਸ਼ਨ ਤਹਿਤ ਡਾਕਟਰ ਇੰਦਰਜੀਤ ਕੌਰ ਮੁਖੀ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਨੇ ਅੱਜ ਸਿਆਸੀ ਧੜੇਬੰਦੀ ਦੇ ਕੋੜ ਨੂੰ ਗਲੋਂ ਲਾਹ ਕੇ ਸਾਰੇ ਪਿੰਡਾਂ ਦੀਆਂ ਗਰਾਮ ਸਭਾਵਾਂ ਨੂੰ "ਸਰਬਸੰਮਤੀ ਨਾਲ ਨਿਰਪੱਖ ਪੰਚਾਇਤਾ ਚੁਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਸਮੇਂ ਦੀ ਬੇਹਦ ਜ਼ਰੂਰੀ ਮੰਗ ਹੈ, ਤਾਂ ਮੈਂ ਸਿਆਸੀ ਧੜੇਬੰਦੀ ਰਾਹੀਂ ਉਪਜੀ ਤੇ ਪਲ ਰਹੀ ਭਰਾ-ਮਾਰੂ ਨਫ਼ਰਤ, ਬੇਲੋੜੇ ਝਗੜੇ, ਕਤਲ, ਮੁਕੱਦਮੇਬਾਜ਼ੀ, ਨਸ਼ਾ ਖੋਰੀ ਲੁੱਟ ਖਸੂਟ ਖ਼ਤਮ ਹੋ ਕੇ, ਪੇਂਡੂ ਆਪਸੀ ਭਾਈਚਾਰਾ, ਨੈਤਿਕਤਾ, ਇਨਸਾਫ਼, ਸਿਹਤ, ਆਤਮ-ਨਿਰਭਰਤਾ ਅਤੇ ਖੁਸ਼ਹਾਲੀ, ਮੁੜ ਬਹਾਲ ਹੋ ਸਕੇ।

ਉਹਨਾਂ ਨੇ ਮਾਰੂਥਲ ਬਣਨ ਦੀ ਕਗਾਰ ਤੇ ਖੜੇ ਕੈਂਸਰ ਵਰਗੀਆਂ ਮਾਰੂ ਬਿਮਾਰੀਆਂ ਅਤੇ ਮਾਰੂ ਦਾ ਘਰ ਬਣ ਚੁੱਕੇ ਪੰਜਾਬ ਨੂੰ ਬਚਾਉਣ ਲਈ, ਪਰਉਪਕਾਰੀ ਦਰਵੇਸ਼ ਭਗਤ ਪੂਰਨ ਸਿੰਘ ਜੀ ਦੇ ਬਚਨਾਂ ਅਨੁਸਾਰ ਗੁਰਬਾਣੀ ਦੇ ਉਪਦੇਸ਼ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।" ਪ੍ਰਤੀ, ਸਰਬੱਤ ਮਾਈ ਭਾਈ ਨੂੰ ਆ ਆਪਣਾ ਇਕ ਫ਼ਰਜ਼ ਪਾਲਣ ਦੀ ਵੀ ਪ੍ਰੇਰਨਾ ਕੀਤੀ।
ਉਹਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਅਦਬ ਬਹਾਲ ਰੱਖਣ ਅਤੇ ਬੇਅਦਬੀਆਂ ਰੋਕਣ ਲਈ ਪਹਿਰੇ, ਧਰਤੀ ਹੇਠਲਾ ਪਾਣੀ ਬਚਾਉਣ ਲਈ ਖੇਤੀ ਵਿਭਿੰਨਤਾ, ਬਿਮਾਰੀਆ ਤੋਂ ਬਚਣ ਲਈ ਰੂੜੀ ਦੀ ਵਰਤੋਂ ਜ਼ਹਿਰ ਮੁਕਤ ਜੈਵਿਕ ਖੇਤੀ ਨੀਤੀ ਲਾਗੂ ਕਰਨ ਲਈ, ਮਿਲਾਵਟਖੋਰੀ ਅਤੇ ਮਾਰੂ ਨਸ਼ਿਆਂ ਦੀ ਸਖ਼ਤੀ ਨਾਲ ਰੋਕਥਾਮ ਲਈ ਸਰਵਸਾਂਝੀਆਂ ਨਿਰਪੱਖ, ਲੋਕਹਿਤ ਨੂੰ ਸਮਰਪਿਤ ਅਤੇ ਜ਼ਿੰਮੇਵਾਰ ਸਥਾਨਕ ਸਰਕਾਰਾਂ ਅਰਥਾਤ ਪੰਚਾਇਤਾਂ ਦਾ ਬਣਨਾ ਲਾਜ਼ਮੀ ਹੈ।
ਡਾ ਇੰਦਰਜੀਤ ਕੌਰ ਅਤੇ ਡਾ ਮਨਜੀਤ ਸਿੰਘ ਰੰਧਾਵਾ ਨੇ ਸਾਂਝੇ ਬਿਆਨ ਵਿਚ ਉਚੇਚੇ ਤੌਰ ’ਤੇ ਮਾਤਾਵਾਂ, ਭੈਣਾਂ, ਧੀਆਂ ਅਤੇ ਨੌਜਵਾਨ ਗੱਭਰੂਆਂ ਨੂੰ ਪਿੰਡਾਂ ਵਿਚ ਸਰਵਸੰਮਤੀ ਕਰਵਾਉਣ ਲਈ ਅਗਵਾਈ ਕਰਨ ਦੀ ਅਪੀਲ ਕੀਤੀ।
ਉਹਨਾਂ ਖ਼ੁਲਾਸਾ ਕੀਤਾ ਕਿ ਬੀਬੀਆਂ ਅਤੇ ਗੱਭਰੂ, ਵੋਟਰਾਂ ਦਾ ਕਰਮਵਾਰ 50% ਅਤੇ 25%, ਅਰਥਾਤ ਤਿੰਨ ਚੌਥਾਈ ਹਨ ਦੇ "ਨਸਲਾਂ-ਫ਼ਸਲਾਂ ਪੰਜਾਬ ਬਚਾਉਣ ਲਈ" ਜੇ ਮਿਥ ਲੈਣ ਕਿ ਸਿਆਸੀ "ਧਤਬੰਦੀ ਦੀ ਪੱਖਪਾਤੀ" ਪੰਚਾਇਤੀ ਚੋਣ ਨਹੀਂ ਹੋਣ ਦੇਣੀ, ਤਾਂ ਹਰੇਕ ਪਿੰਡ ਵਿਚ ਸਰਵਸੰਮਤੀ ਹੋਏ ਕੋਈ ਰੋਕ ਹੀ ਨਹੀਂ ਸਕਦਾ।

(For more news apart from Dr. Inderjit Kaur appeal to elect fair panchayats with the general assembly News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement