Ludhiana ’ਚ ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਇਲਾਕੇ ’ਚ ਸਹਿਮ ਦਾ ਮਾਹੌਲ
Published : Jun 28, 2025, 12:28 pm IST
Updated : Jun 28, 2025, 12:28 pm IST
SHARE ARTICLE
Elderly Man Murdered with Sharp Weapons in Ludhiana Latest News in Punjabi
Elderly Man Murdered with Sharp Weapons in Ludhiana Latest News in Punjabi

ਘਟਨਾ ਦੀ ਵੀਡੀਉ ਹੋਈ ਵਾਇਰਲ

Elderly Man Murdered with Sharp Weapons in Ludhiana Latest News in Punjabi  ਲੁਧਿਆਣਾ ਦੇ ਦੁਗਰੀ 200 ਫੁੱਟੀ ਰੋਡ ਉਤੇ ਕੁਲਦੀਪ ਸਿੰਘ ਨਾਮ ਦਾ ਇਕ ਬਜ਼ੁਰਗ ਅਪਣੇ ਫਾਰਮ ਹਾਊਸ ਤੋਂ ਅਪਣੀ ਕਾਰ ਵਿਚ ਘਰ ਨੂੰ ਜਾ ਰਿਹਾ ਸੀ। ਉਸ ਦੇ ਪਿੱਛੋਂ ਦੋ ਸਵਿਫ਼ਟ ਕਾਰ ਸਵਾਰ ਨੌਜਵਾਨਾਂ ਨੇ ਪਹਿਲਾਂ ਗੱਡੀ ਨੂੰ ਟੱਕਰ ਮਾਰੀ ਫਿਰ ਖ਼ੂਨੀ ਖੇਡ ਖੇਡਿਆ। ਬਜ਼ੁਰਗ ਵਿਅਕਤੀ ਉੱਪਰ ਤੇਜ਼ਧਰ ਹਥਿਆਰਾਂ ਦੇ ਨਾਲ ਹਮਲਾ ਕਰ ਦਿਤਾ ਅਤੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ।

ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ ਹਾਲਾਂਕਿ ਇਸ ਬਾਰੇ ਅਜੇ ਕੁੱਝ ਵੀ ਨਹੀਂ ਪਤਾ ਲੱਗਾ ਕਿ ਕੁਲਦੀਪ ਸਿੰਘ ’ਤੇ ਹਮਲਾ ਕਰਨ ਵਾਲੇ ਨੌਜਵਾਨ ਕੌਣ ਸਨ ਤੇ ਹਮਲਾ ਕਿਉਂ ਕੀਤਾ ਗਿਆ ਹੈ।

ਕੁਲਦੀਪ ਸਿੰਘ ਮੁੰਡੀਆ ਰਾਤ ਨੂੰ ਅਪਣੇ ਫਾਰਮ ਹਾਊਸ ਤੋਂ ਅਪਣੀ ਕਾਰ ਵਿਚ ਨਿਕਲਿਆ ਸੀ। ਉਸ ਦਾ ਪਿੱਛਾ ਕਰ ਰਹੇ ਕਾਰ ਵਿਚ ਸਵਾਰ ਬਦਮਾਸ਼ਾਂ ਨੇ ਉਸ ਨੂੰ ਹਾਈਵੇਅ ’ਤੇ ਘੇਰ ਲਿਆ। ਬਦਮਾਸ਼ਾਂ ਨੇ ਉਸ ਨੂੰ ਕਾਰ ਵਿਚੋਂ ਬਾਹਰ ਕੱਢਿਆ ਅਤੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ। ਬਜ਼ੁਰਗ ਮਦਦ ਲਈ ਚੀਕਦਾ ਰਿਹਾ ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ।

ਹਮਲਾਵਰਾਂ ਨੇ ਬਜ਼ੁਰਗ ਨੂੰ ਜ਼ਮੀਨ ’ਤੇ ਲਿਟਾ ਕੇ ਉਸ ਉਪਰ ਤਲਵਾਰ ਨਾਲ ਉਦੋਂ ਤਕ ਹਮਲਾ ਕੀਤਾ ਜਦੋਂ ਤਕ ਬਜ਼ੁਰਗ ਦੀ ਮੌਤ ਨਹੀਂ ਹੋ ਗਈ। ਕਤਲ ਦੀ ਵੀਡੀਉ ਵਿਚ ਲਗਭਗ 3 ਤੋਂ 4 ਲੋਕ ਉਸ ਨੂੰ ਕੁੱਟਦੇ ਦਿਖਾਈ ਦੇ ਰਹੇ ਹਨ। ਵੀਡੀਉ ਵਿਚ ਗੋਲੀ ਚੱਲਣ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਜਾਣਕਾਰੀ ਅਨੁਸਾਰ ਬਜ਼ੁਰਗ ਵਿਦੇਸ਼ ਵਿਚ ਕੁੱਝ ਸਮਾਂ ਬਿਤਾਉਣ ਤੋਂ ਬਾਅਦ, ਉਹ ਲੁਧਿਆਣਾ ਵਾਪਸ ਆਇਆ ਸੀ। 

ਜ਼ਖ਼ਮੀ ਨੂੰ ਸੜਕ ਦੇ ਵਿਚਕਾਰ ਖ਼ੂਨ ਨਾਲ ਲੱਥਪੱਥ ਪਿਆ ਦੇਖ ਕੇ ਰਾਹਗੀਰਾਂ ਨੇ ਤੁਰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਥਾਣਾ ਸਦਰ ਦੀ ਐਸਐਚਓ ਅਵਨੀਤ ਕੌਰ ਅਤੇ ਥਾਣਾ ਦੁੱਗਰੀ ਤੋਂ ਪੁਲਿਸ ਪਹੁੰਹ ਗਈ। ਖ਼ੂਨ ਨਾਲ ਲੱਥਪੱਥ ਕੁਲਦੀਪ ਸਿੰਘ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿਚ ਰੱਖਿਆ ਗਿਆ ਹੈ।
 

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement