Fazilka News : ਫਾਜ਼ਿਲਕਾ ਦੇ ਫੌਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, ਤਿੰਨ ਦਿਨਾਂ ਬਾਅਦ ਨੂੰ ਹੋਣਾ ਸੀ ਸੇਵਾਮੁਕਤ

By : BALJINDERK

Published : Jun 28, 2025, 6:12 pm IST
Updated : Jun 28, 2025, 6:56 pm IST
SHARE ARTICLE
 ਮ੍ਰਿਤਕ ਸਤਨਾਮ ਸਿੰਘ ਦੀ ਫ਼ਾਈਲ ਫੋਟੋ
 ਮ੍ਰਿਤਕ ਸਤਨਾਮ ਸਿੰਘ ਦੀ ਫ਼ਾਈਲ ਫੋਟੋ

Fazilka News : 2001 ’ਚ ਅਸਾਮ ਰਾਈਫਲਸ ਫਸਟ ’ਚ ਹੋਇਆ ਸੀ ਭਰਤੀ

Fazilka News in Punjabi :  ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਫਾਜ਼ਿਲਕਾ ਦੇ ਫੌਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰ ਸਵਾਗਤ ਦੀਆਂ ਤਿਆਰੀਆਂ ਵਿੱਚ ਲੱਗਿਆ ਹੋਇਆ ਸੀ ਕਿ ਇਸ ਦੁਖਦਾਈ ਖ਼ਬਰ ਨੇ ਖੁਸ਼ੀ ਦੇ ਮਾਹੌਲ ਨੂੰ ਗਮਗੀਨ ਬਣਾ ਦਿੱਤਾ।

ਸਤਨਾਮ ਸਿੰਘ 25 ਸਾਲ ਫੌਜ ਵਿੱਚ ਸੇਵਾ ਕਰਨ ਉਪਰੰਤ 30 ਜੂਨ ਨੂੰ ਸੇਵਾਮੁਕਤ ਹੋ ਕੇ ਘਰ ਆ ਰਹੇ ਸੀ। ਉਥੇ ਹੀ ਪੂਰਾ ਪਰਿਵਾਰ ,ਰਿਸ਼ਤੇਦਾਰ, ਮਿੱਤਰ ਉਡੀਕ ਕਰ ਰਹੇ ਸਨ ਅਤੇ ਉਧਰ ਇਸ ਦੇ ਉਲਟ ਉਨ੍ਹਾਂ ਨੂੰ ਇਹ ਮਨਹੂਸ ਖ਼ਬਰ ਮਿਲੀ ਕਿ ਸਤਨਾਮ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਸਤਨਾਮ ਸਿੰਘ  ਪਿੰਡ ਕੁਹਾੜਿਆਂਵਾਲੀ ਦਾ ਰਹਿਣ ਵਾਲਾ ਹੈ ਅਤੇ ਸਾਲ 15 ਅਗਸਤ 2001 ’ਚ ਅਸਾਮ ਰਾਈਫਲ ਫਸਟ ਵਿੱਚ ਭਰਤੀ ਹੋਇਆ ਸੀ। ਸਤਨਾਮ ਸਿੰਘ ਜਿੱਥੇ ਇੱਕ ਵਧੀਆ ਸੈਨਿਕ ਸੀ । ਉਥੇ ਹੀ ਉਹ ਬਹੁਤ ਵਧੀਆ ਖਿਡਾਰੀ ਵੀ ਸੀ। ਉਸ ਨੇ ਫੌਜ ਵਿੱਚ 2004 ਤੱਕ ਕਰੋਸ ਕੰਟਰੀ ਦੌੜ ਵਿੱਚ ਹਿੱਸਾ ਲਿਆ ਅਤੇ ਬਾਅਦ ਵਿੱਚ ਉਹ ਬਾਕਸਿੰਗ ਕਰਨ ਲੱਗਾ।

ਸਤਨਾਮ ਸਿੰਘ ਬਾਕਸਿੰਗ ’ਚ ਸੁਪਰ ਹੈਵੀ ਵੇਟ ਪੱਧਰ ’ਤੇ ਇੰਟਰ ਬਰਗੇਡ ਮੁਕਾਬਲਿਆਂ ਦਾ ਜੇਤੂ ਰਿਹਾ ਹੈ। ਸਤਨਾਮ ਸਿੰਘ ਆਪਣੀ ਸੇਵਾਮੁਕਤੀ ਨੂੰ ਲੈ ਕੇ ਬਹੁਤ ਖੁਸ਼ ਸੀ ਅਤੇ ਉਸਨੇ ਵਿਦੇਸ਼ ਰਹਿੰਦੇ ਆਪਣੇ ਭਰਾ ਨੂੰ ਇਹ ਕਿਹਾ ਸੀ ਕਿ ਉਹ ਬਿਰਧ ਮਾਤਾ -ਪਿਤਾ ਅਤੇ ਆਪਣੇ ਅਤੇ ਉਸਦੇ ਪਰਿਵਾਰ ਦੀ ਦੇਖਭਾਲ ਕਰ ਲਵੇਗਾ । ਉਹ ਹੁਣ ਫ਼ਿਕਰ ਨਾ ਕਰੇ। ਕਿਉਂਕਿ ਉਹ ਹੁਣ ਸੇਵਾ ਮੁਕਤ ਹੋ ਕੇ ਪਰਿਵਾਰ ਵਿੱਚ ਆ ਰਿਹਾ ਹੈ ਅਤੇ ਉਹ ਹੁਣ ਪਰਿਵਾਰ ’ਚ ਹੀ ਆਪਣਾ ਸਮਾਂ ਗੁਜ਼ਾਰੇਗਾ।  

ਉਧਰ ਇਹ ਭਾਣਾ ਵਰਤ ਜਾਣ ਮਗਰੋਂ ਉਸ ਦਾ ਪਰਿਵਾਰ ਜਿਸ ’ਚ ਉਸਦੇ ਮਾਤਾ ਪਿਤਾ ,ਪਤਨੀ ,ਦੋ ਪੁੱਤਰ ਉਸ ਦਾ ਭਰਾ ,ਭਰਜਾਈ ਇਸ ਖਬਰ ਨਾਲ ਵੱਡੇ ਸਦਮੇ ਵਿੱਚ ਹਨ। ਉਸ ਦੇ ਭਰਾ ਬਚਿੱਤਰ ਸਿੰਘ ਦਾ ਕਹਿਣਾ ਹੈ ਕਿ ਮੇਰੇ ਭਰਾ ਦਾ ਮੈਨੂੰ ਹਮੇਸ਼ਾ ਬਹੁਤ ਸਹਿਯੋਗ ਸੀ। ਉਸਨੇ ਹਮੇਸ਼ਾ ਇਹ ਕਿਹਾ ਸੀ ਕਿ ਉਹ ਦੋਵੇਂ ਭਰਾ ਸਾਰੀ ਜ਼ਿੰਦਗੀ ਇਕੱਠੇ ਰਹਿਣਗੇ ਅਤੇ ਇੱਕ ਦੂਜੇ ਦਾ ਬੋਝ ਝੱਲਣਗੇ। ਉਸ ਦਾ ਕਹਿਣਾ ਸੀ ਕਿ ਅਸੀਂ ਤਾਂ ਉਸਦੀ ਸੇਵਾਮੁਕਤੀ ਹੋਣ ਦੀਆਂ ਤਿਆਰੀਆਂ ਵਿੱਚ ਰੁਝੇ ਹੋਏ ਸਾ ਕਿ  ਸਾਨੂੰ ਨਹੀਂ ਸੀ ਪਤਾ ਕਿ ਹੁਣ ਸਾਨੂੰ ਉਸ ਦੀ ਅੰਤਿਮ ਸਸਕਾਰ ਦੀਆਂ ਤਿਆਰੀਆਂ ਕਰਨੀਆਂ ਪੈਣਗੀਆਂ।  

ਇਸ ਮੌਕੇ ਉਸ ਦੇ ਦੋਸਤ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਬਹੁਤ ਹੀ ਮਿਲਣਸਾਰ ਸੀ ਅਤੇ ਉਸਨੇ ਫੌਜ ਵਿੱਚ ਰਹਿ ਕੇ ਬਹੁਤ ਜ਼ਿਆਦਾ ਨਾਮਨਾ ਖੱਟਿਆ । ਉਸਨੇ ਮੇਰੇ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਤੂੰ ਘਰ ਚੱਲ ਕੇ ਮੇਰੇ ਆਉਣ ਦੀ ਤਿਆਰੀ ਕਰੀ ,ਆਪਾਂ ਇਕੱਠੇ ਬੈਠਾਂਗੇ । ਪਰ ਹੁਣ ਉਸ ਦੇ ਨਾ ਆਉਣ ਦਾ ਸੁਨੇਹਾ ਮਿਲੇਗਾ । ਇਹ ਸਾਡੇ ਚਿੱਤ ਚੇਤੇ ਵੀ ਨਹੀਂ ਸੀ।

(For more news apart from Fazilka soldier dies of heart attack, was to be retired three days later News in Punjabi, stay tuned to Rozana Spokesman)

Location: India, Punjab, Fazilka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement