Shri Durgiana Temple 'ਚ ਲੜਕੀ ਵਲੋਂ ਬਣਾਈ Reel ’ਤੇ Jagatguru Ashneel Maharaj ਦਾ ਰੋਸ
Published : Jun 28, 2025, 1:09 pm IST
Updated : Jun 28, 2025, 1:09 pm IST
SHARE ARTICLE
Jagatguru Ashneel Maharaj's Anger over the Reel made by the Girl in Shri Durgiana Temple Latest News in Punjabi
Jagatguru Ashneel Maharaj's Anger over the Reel made by the Girl in Shri Durgiana Temple Latest News in Punjabi

ਮੰਦਰ ਕਮੇਟੀ ਦੀ ਚੁੱਪ 'ਤੇ ਉਠਾਏ ਸਵਾਲ, ਪੁਲਿਸ ਸ਼ਿਕਾਇਤ ਦੀ ਦਿਤੀ ਚੇਤਾਵਨੀ 

Jagatguru Ashneel Maharaj's Anger over the Reel made by the Girl in Shri Durgiana Temple Latest News in Punjabi ਅੰਮ੍ਰਿਤਸਰ ’ਚ ਜਗਤਗੁਰੂ ਸਵਾਮੀ ਅਸ਼ਨੀਲ ਮਹਾਰਾਜ ਨੇ ਅੱਜ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਸ੍ਰੀ ਦੁਰਗਿਆਣਾ ਮੰਦਰ ਵਿਚ ਬਣਾਈ ਗਈ ਇਕ ਰੀਲ ਨੂੰ ਲੈ ਕੇ ਅਪਣਾ ਗੁੱਸਾ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਲੜਕੀ ਵਲੋਂ ਮੰਦਰ ਅੰਦਰ ਰੀਲ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨਾ ਨਿੰਦਣਯੋਗ ਹੈ ਅਤੇ ਇਸ ਨਾਲ ਲੋਕਾਂ ਦੀ ਧਾਰਮਕ ਭਾਵਨਾ ਨੂੰ ਗੰਭੀਰ ਠੇਸ ਪਹੁੰਚੀ ਹੈ। 

ਉਨ੍ਹਾਂ ਦਸਿਆ ਕਿ ਇਸ ਮਾਮਲੇ ਸਬੰਧੀ ਸ੍ਰੀ ਦੁਰਗਿਆਣਾ ਮੰਦਰ ਕਮੇਟੀ ਦੇ ਪ੍ਰਧਾਨ, ਜਨਰਲ ਸੈਕਟਰੀ ਤੇ ਹੋਰ ਜ਼ਿੰਮੇਵਾਰ ਅਧਿਕਾਰੀਆਂ ਨੂੰ ਲਿਖਤੀ ਰੂਪ ਵਿਚ ਸੂਚਨਾ ਦਿਤੀ ਜਾ ਚੁੱਕੀ ਹੈ, ਪਰ ਅਜੇ ਤਕ ਕਮੇਟੀ ਵਲੋਂ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ। 

ਜਗਤਗੁਰੂ ਮਹਾਰਾਜ ਨੇ ਚਿਤਾਵਨੀ ਦਿਤੀ ਕਿ ਜੇ ਕਮੇਟੀ ਵਲੋਂ ਤੁਰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਣਗੇ। ਉਨ੍ਹਾਂ ਮੰਦਰ ਕਮੇਟੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਕਮੇਟੀ ਅਪਣੇ ਅੰਦਰੂਨੀ ਝਗੜਿਆਂ ਵਿਚ ਉਲਝੀ ਹੋਈ ਹੈ ਅਤੇ ਉਸ ਦਾ ਧਿਆਨ ਮੰਦਰ ਦੀ ਪਵਿਤਰਤਾ ਨੂੰ ਬਣਾਈ ਰੱਖਣ ਵਲ ਨਹੀਂ ਹੈ। 

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਹੜੇ ਵੀ ਲੋਕ ਧਾਰਮਕ ਭਾਵਨਾ ਨੂੰ ਠੇਸ ਪਹੁੰਚਾਉਂਦੇ ਹਨ, ਉਨ੍ਹਾਂ ’ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement