
ਬਹੁਤ ਖ਼ਸਤਾ ਹੋਈ ਮੋਰਿੰਡਾ-ਰੂਪਨਗਰ ਸੜਕ 'ਤੇ ਰੋਜ਼ਾਨਾ ਵਾਪਰਦੇ ਸੜਕ ਹਾਦਸਿਆਂ ਤੋਂ ਦੁਖੀ ਨੌਜਵਾਨਾਂ ਨੇ ਸੜਕ ਵਿਚ ਪਏ ਖੱਡਿਆਂ ਨੂੰ ਖੁਦ ਹੀ ਭਰਨ ਦਾ ਯਤਨ....
ਮੋਰਿੰਡਾ, ਬਹੁਤ ਖ਼ਸਤਾ ਹੋਈ ਮੋਰਿੰਡਾ-ਰੂਪਨਗਰ ਸੜਕ 'ਤੇ ਰੋਜ਼ਾਨਾ ਵਾਪਰਦੇ ਸੜਕ ਹਾਦਸਿਆਂ ਤੋਂ ਦੁਖੀ ਨੌਜਵਾਨਾਂ ਨੇ ਸੜਕ ਵਿਚ ਪਏ ਖੱਡਿਆਂ ਨੂੰ ਖੁਦ ਹੀ ਭਰਨ ਦਾ ਯਤਨ ਕੀਤਾ ਜਾ ਰਿਹਾ ਹੈ ਇਸ ਸਬੰਧੀ ਨੌਜਵਾਨ ਰਾਜਵੀਰ ਸਿੰਘ ਰਾਜਾ, ਕੁਲਬੀਰ ਸਿੰਘ ਕਾਈਨੋਰ, ਰਵੀ ਪੰਡਤ, ਮਨਦੀਪ ਸਿੰਘ, ਰਾਣਾ, ਪਾਲੀ ਕਕਰਾਲੀ, ਬੰਟੀ ਕਾਈਨੋਰ ਆਦਿ ਨੇ ਦਸਿਆ ਕਿ ਮੋਰਿੰਡਾ-ਰੂਪਨਗਰ ਦੀ ਖ਼ਸਤਾ ਹਾਲਤ ਸੜਕ ਵਿਚ ਪਏ ਵੱਡੇ ਵੱਡੇ ਖੱਡਿਆਂ ਕਾਰਨ ਰੋਜ਼ਾਨਾ ਸੜਕ ਹਾਦਸੇ ਵਾਪਰ ਰਹੇ ਹਨ।
ਇਸ ਸੜਕ 'ਤੇ ਰੌਜਾਨਾ ਵਾਪਰਦੇ ਹਾਦਸਿਆਂ ਸਬੰਧੀ ਵੱਖ ਵੱਖ ਅਖ਼ਬਾਰਾਂ 'ਚ ਸੁਰਖੀਆਂ ਲਗਦੀਆਂ ਹਨ ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਜੋ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਹਨ ਇਸ ਸਮੱਸਿਆ ਵੱਲ ਕੋਈ ਧਿਆਨ ਨਹੀ ਦੇ ਰਹੇ। ਉਨਾਂ ਦੱਸਿਆ ਕਿ ਮਾਤਾ ਸ੍ਰੀ ਨੈਣਾਂ ਦੇਵੀ ਦਾ ਚਾਲਾ ਚੱਲ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਵੱਖ ਵੱਖ ਜਿਲਿਆਂ ਤੋ ਵੱਡੀ ਗਿਣਤੀ ਵਿੱਚ ਸਰਧਾਲੂ ਇਸ ਸੜਕ ਨੂੰ ਹੋ ਕੇ ਮਾਤਾ ਨੈਣਾਂ ਦੇਵੀ ਦੇ ਦਰਸਨਾਂ ਲਈ ਲੰਘਦੇ ਹਨ ਪ੍ਰੰਤੂ ਇਸ ਸੜਕ ਦੀ ਮਾੜੀ ਹਾਲਤ ਕਾਰਨ ਸਰਧਾਲੂਆਂ ਨੂੰ ਭਾਰੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਦਾਂ ਹੈ
ਖਾਸਕਰ ਬਾਰਸ਼ ਦਾ ਮੌਸਮ ਹੈ ਤੇ ਬਾਰਸ਼ ਪੈਣ ਨਾਲ ਸੜਕ ਵਿੱਚ ਪਏ ਖੱਡਿਆਂ ਵਿੱਚ ਪਾਣੀ ਭਰ ਜਾਦਾ ਹੈ ਜਿਸ ਕਰਕੇ ਖੱਡਿਆਂ ਦਾ ਪਤਾ ਨਹੀ ਲੱਗਦਾ ਤੇ ਲੋਕ ਸੜਕ ਹਾਦਸੇ ਦਾ ਸਿਕਾਰ ਹੋ ਜਾਂਦੇ ਹਨ। ਇਸ ਲਈ ਅਸੀ ਅਪਣੇ ਖਰਚੇ ਤੇ ਸੜਕ ਵਿੱਚ ਪਏ ਟੋਏ ਭਰ ਰਹੇ ਹਨ,ਉਨਾਂ ਜਿਲਾ ਪ੍ਰਸਾਸਨ ਤੋ ਮੰਗ ਕੀਤੀ ਕਿ ਮਾਤਾ ਸ੍ਰੀ ਨੈਣਾ ਦੇਵੀ ਦੇ ਮੇਲੇ ਲਈ ਜਾਣ ਵਾਲੇ ਸਰਧਾਲੂਆਂ ਨੂੰ ਮੋਰਿੰਡਾ-ਰੂਪਨਗਰ ਰੋਡ ਦੀ ਬਜਾਏ ਕੁਰਾਲੀ ਜਾਂ ਸ੍ਰੀ ਚਮਕੌਰ ਸਾਹਿਬ ਰਾਂਹੀ ਭੇਜਿਆ ਜਾਵੇ ਤਾਂ ਜੋ ਸਰਧਾਲੂਆਂ ਨੂੰ ਪ੍ਰੇਸਾਨੀ ਨਾ ਆਵੇ