
ਸ਼ਾਹਬਾਦ ਮਾਰਕੰਡਾ, ਸ਼ਾਹਬਾਦ ਦੇ ਵਿਧਾਇਕ ਅਤੇ ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਸੂਬੇ ਦੇ 18 ਤੋਂ 70 ਸਾਲ...
ਸ਼ਾਹਬਾਦ ਮਾਰਕੰਡਾ, ਸ਼ਾਹਬਾਦ ਦੇ ਵਿਧਾਇਕ ਅਤੇ ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਸੂਬੇ ਦੇ 18 ਤੋਂ 70 ਸਾਲ ਦੀ ਉਮਰ ਦੇ ਕਿਸੇ ਵੀ ਵਿਅਕਤੀ ਦੀ ਦੁਰਘਟਨਾ ਨਾਲ ਮੌਤ ਹੋ ਜਾਂਦੀ ਹੈ ਤਾਂ ਹਰਿਆਣਾ ਸਰਕਾਰ ਉਸ ਦੇ ਪਰਿਵਾਰ ਨੂੰ ਸ਼ਯਾਮਾ ਪ੍ਰਸਦਾ ਮੁਖਰਜੀ ਦੁਰਘਟਨਾ ਮਦਦ ਬੀਮਾ ਯੋਜਨਾ ਦੇ ਤਹਿਤ ਇਕ ਲੱਖ ਰੁਪਏ ਦੀ ਮਦਦ ਮਹੁੱਇਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਦਸਿਆ ਕਿ ਸਾਬਕਾ ਸਰਕਾਰ ਦੇ ਸਮੇਂ ਇਹ ਯੋਜਨਾ ਰਾਜੀਵ ਗਾਂਧੀ ਦੁਰਘਟਨਾ ਬੀਮਾ ਯੋਜਨਾ ਦੇ ਨਾਂਅ ਨਾਲ ਚਲਾਈ ਜਾਂਦੀ ਸੀ ਅਤੇ ਉਸ ਵਿਚ ਦੁਰਘਟਨਾ ਵਿਚ ਮੌਤ ਹੋਣ ਜਾਣ 'ਤੇ ਵਿਅਕਤੀ ਦੀ ਉਮਰ 18 ਤੋਂ 60 ਸਾਲ ਅਤੇ ਉਸ ਦਾ ਨਾਂਅ ਬੀ.ਪੀ.ਐਲ. ਸੂਚੀ ਵਿਚ ਸ਼ਾਮਲ ਹੋਣ ਤੇ ਉਹ ਵਿਅਕਤੀ ਪਰਵਾਰ ਦਾ ਮੁਖੀ ਹੋਣਾ ਲਾਜਿਮੀ ਸੀ, ਤਦ ਉਸ ਪਰਵਾਰ ਨੂੰ ਯੋਜਨਾ ਦਾ ਫ਼ਾਇਦਾ ਮਿਲਦਾ ਸੀ।
Accident
ਪਰ ਮੁੱਖ ਮੰਤਰੀ ਮਨੋਹਰ ਲਾਲ ਦੀ ਪਹਿਲ 'ਤੇ ਅਸੀਂ ਇਨ੍ਹਾਂ ਸ਼ਰਤਾਂ ਨੂੰ ਹੱਟਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਉਮਰ ਸੀਮਾ ਨੂੰ 18 ਤੋਂ 70 ਸਾਲ ਕੀਤੀ ਹੈ।ਯੋਜਨਾ ਦੇ ਤਹਿਤ ਇਕ ਲੱਖ ਰੁਪਏ ਦੀ ਮਦਦ ਮਹੁੱਇਆ ਕਰਵਾਈ ਜਾਵੇਗੀ ਬਸ਼ਰਤੇ ਕੀ ਉਹ ਕੇਂਦਰ ਸਰਕਾਰ ਦੀ ਅਜਿਹੀ ਹੋਰ ਕਿਸੇ ਯੋਜਨਾ ਦਾ ਲਾਭਕਾਰੀ ਨਾ ਹੋਵੇ।