ਪੰਜਾਬ `ਚ ਭਾਰੀ ਬਾਰਿਸ਼, ਜਨ-ਜੀਵਨ ਬੁਰੀ ਤਰਾਂ ਪ੍ਰਭਾਵਿਤ  
Published : Jul 28, 2018, 11:04 am IST
Updated : Jul 28, 2018, 11:04 am IST
SHARE ARTICLE
heavy rain in punjab
heavy rain in punjab

 ਪਿਛਲੇ ਕੁਝ ਦਿਨਾਂ ਤੋਂ ਪੂਰੇ ਦੇਸ਼ `ਚ ਮਾਨਸੂਨ ਦਾ ਮਿਜਾਜ ਇਸ ਵਾਰ ਖੁਸ਼ਮਿਜਾਜ ਹੈ। ਲਗਪਗ ਦੇਸ਼ ਦੇ ਸਾਰੇ ਸੂਬਿਆਂ `ਚ ਹੀ ਬਾਰਿਸ਼ ਜੰਮ ਕੇ ਹੋ

ਲੁਧਿਆਣਾ:  ਪਿਛਲੇ ਕੁਝ ਦਿਨਾਂ ਤੋਂ ਪੂਰੇ ਦੇਸ਼ `ਚ ਮਾਨਸੂਨ ਦਾ ਮਿਜਾਜ ਇਸ ਵਾਰ ਖੁਸ਼ਮਿਜਾਜ ਹੈ। ਲਗਪਗ ਦੇਸ਼ ਦੇ ਸਾਰੇ ਸੂਬਿਆਂ `ਚ ਹੀ ਬਾਰਿਸ਼ ਜੰਮ ਕੇ ਹੋ ਰਹੀ ਹੈ। ਜਿਥੇ ਬਾਰਿਸ਼ ਦੇ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਤਾ ਮਿਲੀ ਹੈ, ਪਰ ਉਥੇ ਹੀ ਇਸ ਬਾਰਿਸ਼ ਦੇ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੁਹਾਨੂੰ ਦਸ ਦੇਈਏ ਕੇ ਦੇਸ਼ ਦੇ ਬਾਕੀ ਸੂਬਿਆਂ ਦੇ ਨਾਲ ਪੰਜਾਬ `ਚ ਵੀ ਬਾਰਿਸ਼ ਦਾ ਮਾਹੌਲ ਦੇਖਣ ਨੂੰ ਮਿਲਿਆ।

haevy rainhaevy rain

ਕਿਹਾ ਜਾ ਰਿਹਾ ਹੈ ਕੇ ਪੰਜਾਬ ਵਿੱਚ ਤੀਸਰੇ ਦਿਨ ਵੀ ਮਾਨਸੂਨ ਨੇ ਕਈ ਜਿਲੀਆਂ ਨੂੰ ਜਮ ਕੇ ਭਿਗੋਆ। ਇਸ ਦੌਰਾਨ ਪੰਜਾਬ ਦੇ ਕਈ ਜਿਲਿਆਂ ਵਿਚ ਤੇਜ ਤਾਂ ਕਈ ਜਿਲਿਆਂ ਵਿੱਚ ਹਲਕੀ ਬਾਰਿਸ਼ ਹੋਈ।ਦਸ ਦੇਈਏ ਕੇ ਮੌਸਮ ਵਿਭਾਗ ਚੰਡੀਗੜ  ਦੇ ਅਨੁਸਾਰ ਅਮ੍ਰਿਤਸਰ ਵਿਚ 41 .2 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ,  ਜਦੋਂ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਚ 34 ਮਿਲੀਮੀਟਰ ਬਾਰਿਸ਼ ਹੋਈ। ਉਥੇ ਹੀ , ਗੁਰਦਾਸਪੁਰ ਵਿਚ 6.8 ਮਿਲੀਮੀਟਰ , ਫਰੀਦਕੋਟ ਵਿੱਚ 2 ਮਿਲੀਮੀਟਰ , ਕਪੂਰਥਲਾ ਵਿੱਚ 2 ਮਿਲੀਮੀਟਰ , ਪਟਿਆਲਾ ਵਿੱਚ 2 ਮਿਲੀਮੀਟਰ , ਚੰਡੀਗੜ ਵਿੱਚ 1 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ।

haevy rainhaevy rain

ਉਥੇ ਹੀ ਲੁਧਿਆਣਾ ਵਿਚ ਦੇਰ ਸ਼ਾਮ ਜਮ ਕੇ ਬਾਰਿਸ਼ ਹੋਈ। ਸ਼ਹਿਰ ਵਿੱਚ ਸ਼ਾਮ ਪੰਜ ਤੋਂ ਸੱਤ ਵਜੇ  ਦੇ ਵਿਚ 30 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਮੌਸਮ ਵਿਭਾਗ  ਦੇ ਅਨੁਸਾਰ ਸ਼ਨੀਵਾਰ ਨੂੰ ਵੀ ਸੂਬੇ  ਦੇ ਕਈ ਜਿਲੀਆਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।ਵਿਭਾਗ ਦੇ ਪੂਰਵਾਨੁਮਾਨ  ਦੇ ਅਨੁਸਾਰ 30 ਜੁਲਾਈ ਤੱਕ ਬਾਰਿਸ਼ ਰੁਕ ਰੁਕ ਕੇ ਜਾਰੀ ਰਹੇਗੀ । ਕਿਹਾ ਜਾ ਰਿਹਾ ਹੈ ਕੇ ਸ਼ਹਿਰ ਦੇ ਵੱਖ ਵੱਖ ਹਿਸਿਆਂ `ਚ ਬਾਰਿਸ਼ ਦੇ ਕਾਰਨ ਪਾਣੀ ਭਰ ਗਿਆ ਹੈ।

haevy rainhaevy rain

 ਜਿਸ ਨਾਲ ਆਮ ਜਨ ਜੀਵਨ ਅਤੇ ਆਵਾਜਾਈ ਤੇ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕੇ ਅਮ੍ਰਿਤਸਰ ਦੇ ਆਸਪਾਸ ਦੇ ਇਲਾਕਿਆਂ `ਚ ਕਾਰੋਬਾਰ ਠੱਪ ਹੋ ਗਿਆ ਹੈ। ਇਹ ਦਸਿਆ ਜਾ ਰਿਹਾ ਹੈ ਕੇ ਪਾਣੀ ਭਰਨ ਦੇ ਨਾਲ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ। ਦੂਸਰੇ ਪਾਸੇ ਖੇਤੀਬਾੜੀ ਵਿਗਿਆਨੀਆਂ ਨੇ ਤਿੰਨ ਦਿਨ ਤੋਂ ਹੋ ਰਹੀ ਬਾਰਿਸ਼ ਨੂੰ ਝੋਨਾ ਦੀ ਫਸਲ ਲਈ ਫਾਇਦੇਮੰਦ ਦੱਸਿਆ ।

haevy rainhaevy rain

 ਖੇਤੀਬਾੜੀ ਵਿਸ਼ੇਸ਼ਗਿਆਵਾਂ ਦੇ ਅਨੁਸਾਰ ਬਾਰਿਸ਼ ਨਾਲ   ਝੋਨਾ ਦੀ ਫਸਲ ਉੱਤੇ ਲੱਗੇ ਕਈ ਤਰ੍ਹਾਂ ਦੇ ਸੂਖਮ ਕੀਟ ਆਪਣੇ ਆਪ ਹੀ ਖਤਮ ਹੋ ਜਾਣਗੇ। ਫਸਲ ਦੀ ਵਾਧਾ ਵੀ ਚੰਗੀ ਹੋਵੇਗੀ ।  ਹਾਲਾਂਕਿ , ਸਬਜੀਆਂ ਦੀ ਖੇਤੀ ਨੂੰ ਥੋੜ੍ਹਾ ਬਹੁਤ ਨੁਕਸਾਨ ਹੋ ਸਕਦਾ ਹੈ। ਪਰ ਇਹ ਬਾਰਿਸ਼ ਖੇਤੀਬਾੜੀ ਲਈ ਕਾਫੀ ਫਾਇਦੇਮੰਦ ਹੋ ਸਕਦੀ ਹੈ। ਜਿਸ ਨਾਲ ਕਿਸਾਨਾਂ ਨੂੰ ਕਾਫੀ ਲਾਭ ਹੋਵੇਗਾ। 
 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement