ਕੈਟ ਵਲੋਂ ਯੂਟੀ ਦੇ ਠੇਕਾ ਆਧਾਰਤ ਅਧਿਆਪਕ ਮਹਿੰਗਾਈ ਭੱਤੇ ਦੇ ਹੱਕਦਾਰ ਕਰਾਰ
Published : Jul 28, 2018, 2:59 pm IST
Updated : Jul 28, 2018, 3:08 pm IST
SHARE ARTICLE
UT contractual teachers
UT contractual teachers

ਕੈਟ (ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ) ਦੇ ਚੰਡੀਗੜ੍ਹ ਬੈਂਚ ਨੇ ਆਪਣੇ ਇਕ ਅਹਿਮ ਫੈਸਲੇ ਤਹਿਤ ਯੂਟੀ ਚੰਡੀਗੜ੍ਹ ਦੇ ਠੇਕਾ ਅਧਾਰਤ ਅਧਿਆਪਕਾਂ ਨੂੰ ਮਹਿੰਗਾਈ ...

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਕੈਟ (ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ) ਦੇ ਚੰਡੀਗੜ੍ਹ ਬੈਂਚ ਨੇ ਆਪਣੇ ਇਕ ਅਹਿਮ ਫ਼ੈਸਲੇ ਤਹਿਤ ਯੂਟੀ ਚੰਡੀਗੜ੍ਹ ਦੇ ਠੇਕਾ ਅਧਾਰਤ ਅਧਿਆਪਕਾਂ ਨੂੰ ਮਹਿੰਗਾਈ ਭੱਤੇ (ਡੀਏ) ਦੇ ਹੱਕਦਾਰ ਕਰਾਰ ਦਿਤਾ ਹੈ। ਕੈਟ ਦੀ ਬੈਂਚ ਵਲੋਂ ਯੂਟੀ ਪ੍ਰਸਾਸ਼ਨ ਦੇ ਇਨ੍ਹਾਂ ਅਧਿਆਪਕਾਂ ਨੂੰ ਮਹਿੰਗਾਈ ਭੱਤਾ ਦੇਣ ਤੋਂ ਇਨਕਾਰ ਕਰਨ ਦੇ ਫ਼ੈਸਲੇ ਨੂੰ ਵੀ ਖਾਰਜ ਕਰ ਦਿਤਾ ਹੈ। UT Contractual TeachersUT Contractual Teachersਇਹ ਫ਼ੈਸਲਾ ਸੁਮਨ ਸ਼ਰਮਾ ਅਤੇ 151 ਹੋਰ ਅਜਿਹੇ ਠੇਕਾ ਆਧਾਰਤ ਅਧਿਆਪਕਾਂ ਵਲੋਂ ਐਡਵੋਕੇਟ ਰੰਜੀਵਨ ਸਿੰਘ ਰਾਹੀਂ ਦਾਇਰ ਪਟੀਸ਼ਨ 'ਤੇ ਸੁਣਾਇਆ ਗਿਆ ਹੈ, ਜਿਸ ਤਹਿਤ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਤਾਇਨਾਤ ਠੇਕਾ ਅਧਾਰਿਤ ਅਧਿਆਪਕਾਂ ਨੂੰ ਵੀ ਪੱਕੇ ਅਧਿਆਪਕਾਂ ਵਾਂਗ ਤਨਖਾਹ ਦੇ ਨਾਲ ਸਮੇਂ-ਸਮੇਂ ਬਣਦਾ ਮਹਿੰਗਾਈ ਭੱਤਾ ਲੈਣ ਦੇ ਯੋਗ ਕਰਾਰ ਦਿਤਾ ਗਿਆ ਹੈ। 

UT Contractual TeachersUT Contractual Teachersਇਹ ਪਟੀਸ਼ਨ ਦਾਇਰ ਕਰਨ ਵਾਲੇ ਜ਼ਿਆਦਾਤਰ ਅਧਿਆਪਕ 1998 ਤੋਂ 2002 ਦਰਮਿਆਨ ਠੇਕੇ 'ਤੇ ਭਰਤੀ ਕੀਤੇ ਗਏ ਸਨ। ਇਸ ਬਾਰੇ ਸੁਪਰੀਮ ਕੋਰਟ ਦੇ ਸਾਲ 2016 ਦੇ 'ਜਗਜੀਤ ਸਿੰਘ' ਕੇਸ ਅਤੇ ਕੈਟ ਦੇ ਹੀ ਇਸ ਨਾਲ ਸਬੰਧਤ ਕਈ ਪੁਰਾਣੇ ਕੇਸਾਂ ਦਾ ਹਵਾਲਾ ਦੇ ਕੇ ਕਿਹਾ ਗਿਆ ਕਿ ਯੂਟੀ ਪ੍ਰਸਾਸ਼ਨ ਵਲੋਂ ਠੇਕਾ ਆਧਾਰਤ ਅਧਿਆਪਕਾਂ ਨੂੰ ਮਹਿੰਗਾਈ ਭੱਤੇ ਤੋਂ ਵਾਂਝੇ ਰੱਖਣਾ ਕਾਨੂੰਨ ਦੇ ਉਲਟ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement