ਵਿਦਿਆਰਥਣ ਨਾਲ ਬੈਠੇ ਲੜਕੇ ਦੀਆਂ ਪ੍ਰਿੰਸੀਪਲ ਨੇ ਖਿੱਚੀਆਂ ਫੋਟੋਆਂ, ਕੀਤੀ ਖ਼ੁਦਕੁਸ਼ੀ 
Published : Jul 28, 2019, 3:13 pm IST
Updated : Jul 28, 2019, 3:13 pm IST
SHARE ARTICLE
Suicide
Suicide

ਪ੍ਰਿੰਸੀਪਲ ਦੀ ਤਾਨਾਸ਼ਾਹੀ ਕਾਰਨ 12ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

ਹੁਸ਼ਿਆਰਪੁਰ- ਹੁਸ਼ਿਆਰਪੁਰ ਦੇ ਪਿੰਡ ਰਾਮਪੁਰ ਸੈਣੀਆਂ ਦੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਵਿਚ 12ਵੀਂ ਦੇ ਵਿਦਿਆਰਥੀ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀ ਵਲੋਂ ਘਰ ਜਾ ਕੇ ਕੀਤੀ ਖ਼ੁਦਕੁਸ਼ੀ ਦੇ ਮਾਮਲੇ ਵਿਚ ਥਾਣਾ ਚੱਬੇਵਾਲ ਦੀ ਪੁਲਿਸ ਨੇ ਸਕੂਲ ਦੀ ਪ੍ਰਿੰਸੀਪਲ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਮ੍ਰਿਤਕ ਆਕਾਸ਼ਵੀਰ ਦੀ ਮਾਤਾ ਅਰੁਣਾ ਰਾਣੀ ਵਾਸੀ ਹਰਜੀਆਣਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਬੇਟਾ ਆਕਾਸ਼ਦੀਪ 17 ਜੁਲਾਈ ਨੂੰ ਸਕੂਲ ਦੀ ਅੱਧੀ ਛੁੱਟੀ ਵੇਲੇ ਆਪਣੀ ਕਲਾਸ 'ਚ ਕਿਸੇ ਵਿਦਿਆਰਥਣ ਨਾਲ ਬੈਠਾ ਸੀ ਅਤੇ ਕਲਾਸ ਵਿਚ ਦੋ ਤਿੰਨ ਹੋਰ ਵਿਦਿਆਰਥੀ ਵੀ ਬੈਠੇ ਸਨ। ਕਿਸੇ ਲੜਕੇ ਨੇ ਪ੍ਰਿੰਸੀਪਲ ਮਲਕੀਤ ਕੌਰ ਨੂੰ ਇਸ ਦੀ ਸ਼ਿਕਾਇਤ ਲਗਾ ਦਿੱਤੀ।

SuicideSuicide

ਪ੍ਰਿੰਸੀਪਲ ਨੇ ਹਿਟਲਰਸ਼ਾਹੀ ਨੀਤੀ ਅਪਣਉਂਦੇ ਹੋਏ ਬਿਨਾਂ ਮਾਮਲੇ ਦੀ ਪੜਤਾਲ ਕੀਤੇ ਹੀ ਸ਼ਿਕਾਇਤਕਰਤਾ ਲੜਕੇ ਨੂੰ ਆਪਣਾ ਮੋਬਾਈਲ ਦੇ ਕੇ ਕਲਾਸ ਵਿਚ ਬੈਠੇ ਆਕਾਸ਼ਦੀਪ ਅਤੇ ਉਸ ਦੀ ਵਿਦਿਆਰਥਣ ਦੀਆਂ ਤਸਵੀਰਾਂ ਖ਼ਿਚਵਾ ਲਈਆਂ। ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦਾ ਅੰਤਿਮ ਸਸਕਾਰ ਕਰਨ ਤੋਂ ਇੰਨਕਾਰ ਕਰਦੇ ਹੋਏ ਸਕੂਲ ਜਾ ਕੇ ਮਾਮਲੇ ਦੀ ਪੜਤਾਲ ਕੀਤੀ ਅਤੇ ਪੁਲਿਸ ਨੂੰ ਬਿਆਨ ਦਿੱਤੇ ਜਦਕਿ ਸਕੂਲ ਪ੍ਰਿੰਸੀਪਲ ਦਫ਼ਤਰ ਛੱਡ ਕੇ ਚੋਰ ਦਰਵਾਜ਼ੇ ਰਾਹੀਂ ਰਫੂ ਚੱਕਰ ਹੋ ਗਈ ਸੀ।

ਥਾਣਾ ਚੱਬੇਵਾਲ ਦੀ ਪੁਲਿਸ ਨੇ ਸਕੂਲ ਦੀ ਪ੍ਰਿੰਸੀਪਲ ਮਲਕੀਤ ਕੌਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰਨ ਦੀ ਗੱਲ ਕੀਤੀ ਪਰ 10 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਮ੍ਰਿਤਕ ਦੇ ਪਰਿਵਾਰ ਅਨੁਸਾਰ ਉਹ ਇਨਸਾਫ਼ ਲਈ ਪੁਲਿਸ ਥਾਣਿਆਂ ਦੇ ਚੱਕਰ ਕੱਢ ਕੇ ਥੱਕ ਗਏ ਅਤੇ ਉਹ ਪਿੰਡ ਵਾਸੀਆਂ ਅਤੇ ਲੋਕਾਂ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਅਫ਼ਸਰ ਨੂੰ ਮਿਲੇ ਅਤੇ ਆਰੋਪੀ ਅਧਿਆਪਕ ਨੂੰ ਜਲਦ ਫੜਨ ਦੀ ਮੰਗ ਕੀਤੀ।

SuicideSuicide

ਮ੍ਰਿਤਕ ਲੜਕੇ ਦੀ ਮਾਂ ਦਾ ਆਰੋਪ ਹੈ ਕਿ ਪੁਲਿਸ ਆਰੋਪੀ ਨਾਲ ਮਿਲੀ ਭੁਗਤ ਕਰਕੇ ਉਸਨੂੰ ਨਹੀਂ ਫੜ ਰਹੀ ਅਤੇ ਪੁਲਿਸ ਆਰੋਪੀ ਨੂੰ ਅਦਾਲਤ ਵਿਚ ਜੇਲ੍ਹ ਨਾ ਭੇਜਕੇ ਉਸਨੂੰ ਬਾਹਰੋਂ ਬਾਹਰ ਹੀ ਜ਼ਮਾਨਤ ਕਰਵਾਉਣ ਲਈ ਸਮਾਂ ਦੇ ਰਹੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement