
ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪਬਲੀਕੇਸ਼ਨ ਅਦਾਰੇ ਦੇ ਸਾਬਕਾ ਸੁਪਰਡੈਂਟ ਕੰਵਲਜੀਤ ਸਿੰਘ ਨੂੰ ਅਕਾਲ ਤਖ਼ਤ
ਅੰਮ੍ਰਿਤਸਰ, 27 ਜੁਲਾਈ (ਪਪ): ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪਬਲੀਕੇਸ਼ਨ ਅਦਾਰੇ ਦੇ ਸਾਬਕਾ ਸੁਪਰਡੈਂਟ ਕੰਵਲਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਪੜਤਾਲ ਪੈਨਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁੰਮ ਹੋਏ 267 ਪਾਵਨ ਸਰੂਪਾਂ ਦੇ ਸਬੰਧ ਵਿਚ ਸਵਾਲਾਂ ਦੇ ਘੇਰੇ ਵਿਚ ਲਿਆ ਹੈ। ਜਾਣਕਾਰੀ ਅਨੁਸਾਰ ਕੰਵਲਜੀਤ ਸਿੰਘ ਨਾਲ 5 ਘੰਟੇ ਤੋਂ ਵਧੇਰੇ ਤਕ ਸਵਾਲ ਜਵਾਬ ਕੀਤੇ ਗਏ। ਉਸ ਨੂੰ 24 ਜੁਲਾਈ ਨੂੰ ਪੇਸ਼ ਹੋ ਕੇ ਸਰੂਪਾਂ ਦੇ ਰੀਕਾਰਡ ਤੇ ਸਰੂਪ ਕਿਸੇ ਨੂੰ ਦੇਣ ਸਬੰਧੀ ਰੀਕਾਰਡ ਦੀ ਬਣਦੀ ਜ਼ਿੰਮੇਵਾਰੀ ਦੇ ਸਬੰਧ ਵਿਚ ਅਪਣਾ ਪੱਖ ਰੱਖਣ ਲਈ ਕਿਹਾ ਗਿਆ।
31 ਮਈ ਨੂੰ ਸੇਵਾ ਮੁਕਤ ਹੋਏ ਕੰਵਲਜੀਤ ਸਿੰਘ ਨੇ ਗੁੰਮ ਹੋਏ ਸਰੂਪਾਂ ਬਾਰੇ ਕਿਹਾ ਕਿ ਉਨ੍ਹਾਂ ਨੇ ਐਸਜੀਪੀਸੀ ਦੇ ਮੈਂਬਰਾਂ ਭਰੋਸਾ ਦਿਵਾਉਣ ’ਤੇ ਇਹ ਸਰੂਪ ਉਨ੍ਹਾਂ ਦੇ ਹਵਾਲੇ ਕਰ ਦਿਤੇ ਕਿ ਉਹ ਇਸ ਸਬੰਧੀ ਬਣਦੀ ਕਾਰਵਾਈਆਂ ਬਾਅਦ ਵਿਚ ਪੂਰੀਆਂ ਕਰ ਲੈਣਗੇ। ਇਕ ਹੋਰ ਮੈਂਬਰ ਜੋ ਸਰੂਪਾਂ ਨੂੰ ਵੱਖ ਵੱਖ ਰਾਜਾਂ ਵਿਚ ਭੇਜਦਾ ਸੀ, ਨੂੰ ਵੀ ਸਵਾਲਾਂ ਦੇ ਘੇਰੇ ਵਿਚ ਲਿਆ ਗਿਆ। ਇਨਕੁਆਰੀ ਕਮੇਟੀ ਨੇ ਦੋਵੇਂ ਮੈਂਬਰਾਂ ਨਾਲ ਹੋਈ ਸਾਰੀ ਗੱਲਬਾਤ ਨੂੰ ਰੀਕਾਰਡ ਕਰ ਲਿਆ ਤੇ ਪਲੀਕੇਸ਼ਨ ਵਿਭਾਗ ਦੇ ਪਿਛਲੇ ਪੰਜ ਸਾਲਾਂ ਦੇ ਰੀਕਾਰਡ ਨੂੰ ਵੀ ਕਬਜ਼ੇ ਵਿਚ ਲੈ ਲਿਆ।
File Photo
ਪੜਤਾਲੀਆ ਟੀਮ ਨੇ ਉੱਚ ਪੱਧਰ ਦੀ ਜਾਂਚ ਦੀ ਮੰਗ ਕੀਤੀ ਅਤੇ ਉਸ ਦੇ ਸਬੰਧ ਵਿਚ ਮੁੱਖ ਸਕੱਤਰ ਕੋਲ ਵੀ ਸ਼ਿਕਾਇਤ ਕਰਨ ਲਈ ਕਿਹਾ। ਅਕਾਲ ਤਖ਼ਤ ਨੇ ਸਾਰੀ ਜਾਂਚ ਪੰਜਾਬ ਅਤੇ ਹਰਿਆਣਾ ਦੇ ਸਾਬਕਾ ਜੱਜ ਨਵੀਤਾ ਸਿੰਘ ਅਤੇ ਤੇਲੰਗਾਨਾ ਹਾਈ ਕੋਰਟ ਦੇ ਐਡਵੋਕੇਟ ਈਸ਼ਰ ਸਿੰਘ ਨੂੰ ਸੌਂਪ ਦਿਤੀ ਹੈ। ਇਹ ਜਾਂਚ ਪੜਤਾਲ ਇਕ ਮਹੀਨੇ ਦੇ ਅੰਦਰ ਪੂਰੀ ਕਰ ਲਈ ਜਾਵੇਗੀ।
ਜ਼ਿਕਰਯੋਗ ਹੈ ਕਿ ਕੰਵਲਜੀਤ ਸਵੇਰੇ 9.35 ’ਤੇ ਗੁਰੂ ਰਾਮਦਾਸ ਸਰਾਂ ਦੇ ਜੋੜਾ ਘਰ ਵਿਖੇ ਸੀ ਅਤੇ ਉਹ ਠੀਕ 10 ਵਜੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚ ਗਏ। ਜਿਥੇ ਪੜਤਾਲੀਆ ਕਮੇਟੀ ਦੇ ਵਕੀਲ ਈਸ਼ਰ ਸਿੰਘ ਤੇਲੰਗਾਨਾ ਵਲੋਂ ਕੰਵਲਜੀਤ ਕੋਲੋਂ ਪੁਛਗਿਛ ਕੀਤੀ ਗਈ। ਕੰਵਲਜੀਤ ਨੇ ਕਿਹਾ,‘‘ਮੇਰੇ ’ਤੇ ਪੜਤਾਲੀਆ ਕਮੇਟੀ ਵਲੋਂ ਕਿਸੇ ਕਿਸਮ ਦਾ ਦਬਾਅ ਨਹੀਂ ਪਾਇਆ ਗਿਆ। ਹਾਲਾਂਕਿ ਅੰਦਰ ਕੀ ਗੱਲਬਾਤ ਹੁੰਦੀ ਹੈ, ਉਸ ਬਾਰੇ ਉਸ ਨੇ ਕੋਈ ਵੀ ਪ੍ਰਗਟਾਵਾ ਕਰਨ ਤੋਂ ਇਨਕਾਰ ਕਰ ਦਿਤਾ।