ਇਤਿਹਾਸਕ ਦਿਹਾੜਿਆਂ ਦਾ ਘਾਣ ਕਰ ਰਹੀ ਹੈ 'ਸ਼੍ਰੋਮਣੀ ਕਮੇਟੀ'
Published : Jul 28, 2020, 8:47 am IST
Updated : Jul 28, 2020, 8:47 am IST
SHARE ARTICLE
SGPC
SGPC

ਪ੍ਰਵਾਸੀ ਭਾਰਤੀ ਨੇ 'ਜਥੇਦਾਰ' ਨੂੰ ਵਾਰ-ਵਾਰ ਯਾਦ ਕਰਾਉਣ ਦੀ ਕੀਤੀ ਕੋਸ਼ਿਸ਼ ਪਰ....

ਕੋਟਕਪੂਰਾ  (ਗੁਰਿੰਦਰ ਸਿੰਘ) : ਗਿਆਨੀ ਹਰਪ੍ਰੀਤ ਸਿੰਘ ਮੁੱਖ ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਸਾਰੇ ਇਤਿਹਾਸਕ ਦਿਹਾੜੇ ਤੇ ਗੁਰਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਉਣ ਦੇ ਦਿਤੇ ਬਿਆਨ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਮੁਸੀਬਤ 'ਚ ਫਸਾ ਦਿਤਾ ਹੈ ਕਿਉਂਕਿ ਉੱਘੇ ਸਿੱਖ ਚਿੰਤਕ ਤੇ ਪ੍ਰਵਾਸੀ ਭਾਰਤੀ ਸਰਵਜੀਤ ਸਿੰਘ ਸੈਂਕਰਾਮੈਂਟੋ ਨੇ ਜਥੇਦਾਰ ਨੂੰ ਲਿਖੇ ਪੱਤਰ 'ਚ ਸਬੂਤਾਂ ਸਮੇਤ ਦਲੀਲਾਂ ਦਿੰਦਿਆਂ ਯਾਦ ਕਰਵਾਇਆ ਕਿ ਉਨ੍ਹਾਂ ਪਾਕਿਸਤਾਨ ਵਿਖੇ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਵਾਅਦਾ ਕੀਤਾ ਸੀ ਕਿ ਅਗਲੇ ਸਾਲ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਇਕੱਠਿਆਂ ਮਨਾਇਆ ਜਾਵੇਗਾ।

File Photo Sarvjit Singh Sacramento

ਇਸ ਵਾਰ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੈਲੰਡਰ 'ਚ ਉਕਤ ਦਿਹਾੜਾ 13 ਜੇਠ ਦਾ ਦਰਜ ਹੈ, ਜਦਕਿ ਪਾਕਿਸਤਾਨ ਕਮੇਟੀ ਦੇ ਕੈਲੰਡਰ 'ਚ 2 ਹਾੜ, ਪਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਭਾਰਤ ਜਾਂ ਪਾਕਿਸਤਾਨ 'ਚ ਇਹ ਸਮਾਗਮ ਨਹੀਂ ਕੀਤਾ ਗਿਆ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪਾਕਿਸਤਾਨ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਤਾਂ ਤੁਹਾਡੇ ਵਾਅਦੇ ਦਾ ਕੀ ਬਣਦਾ?

Harpreet Singh Harpreet Singh

ਪਿਛਲੇ ਸਾਲ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਕੈਲੰਡਰ ਦੇ ਉਲਟ ਨਿਹੰਗ ਸਿੰਘ ਜਥੇਬੰਦੀਆਂ ਨੇ 8 ਚੇਤ ਦੀ ਬਜਾਇ 9 ਚੇਤ ਨੂੰ ਹੋਲਾ ਮਹੱਲਾ ਮਨਾਇਆ ਪਰ ਸ਼੍ਰੋਮਣੀ ਕਮੇਟੀ ਦੇ ਇਸ ਸਾਲ ਵਾਲੇ ਕੈਲੰਡਰ 'ਚ ਹੋਲੇ ਮਹੱਲੇ ਦਾ ਜ਼ਿਕਰ ਹੀ ਨਹੀਂ ਹੈ ਕਿਉਂ? ਭਾਈ ਸੈਂਕਰਾਮੈਂਟੋ ਨੇ ਅਹਿਮ ਪ੍ਰਗਟਾਵਾ ਕਰਦਿਆਂ ਦਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਤਾਂ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ

SGPCSGPC

ਕਿਉਂਕਿ ਇਸ ਸਾਲ ਦੇ ਕੈਲੰਡਰ ਮੁਤਾਬਕ ਗੁਰੂ ਜੀ ਨੇ ਮੀਰੀ ਤੇ ਪੀਰੀ ਦੀਆਂ ਕ੍ਰਿਪਾਨਾਂ ਥੜਾ ਬਣਨ ਤੋਂ ਇਕ ਦਿਨ ਪਹਿਲਾਂ ਪਹਿਨੀ ਸਨ ਪਰ ਪਿਛਲੇ ਸਾਲ ਦੇ ਕੈਲੰਡਰ ਮੁਤਾਬਕ ਥੜਾ ਬਣਨ ਤੋਂ 9 ਦਿਨ ਪਿੱਛੋਂ ਪਹਿਨੀਆਂ ਗਈਆਂ, ਜੇਕਰ ਇਸ ਅਣਗਹਿਲੀ ਵੱਲ ਧਿਆਨ ਨਾ ਦਿਤਾ ਤਾਂ ਸ਼੍ਰੋਮਣੀ ਕਮੇਟੀ ਦੇ ਅਗਲੇ ਸਾਲ ਦੇ ਕੈਲੰਡਰ ਮੁਤਾਬਕ ਇਹ ਦਿਹਾੜਾ 4 ਸਾਵਣ ਨੂੰ ਆਵੇਗਾ।

SGPC SGPC

ਕੀ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਇਤਿਹਾਸ ਨੂੰ ਗੰਧਲਾ ਕਰਨ ਦੀ ਸਾਜ਼ਸ਼ ਤੁਹਾਨੂੰ ਪ੍ਰਵਾਨ ਹੈ? ਭਾਈ ਸਰਵਜੀਤ ਸਿੰਘ ਸੈਂਕਰਾਮੈਂਟੋ ਮੁਤਾਬਕ ਜਦੋਂ ਵਾਰ-ਵਾਰ ਈਮੇਲਾਂ ਅਤੇ ਟੈਲੀਫ਼ੋਨ ਰਾਹੀਂ ਬੇਨਤੀਆਂ ਕਰਨ 'ਤੇ ਵੀ ਕੋਈ ਜਵਾਬ ਨਹੀਂ ਆਇਆ ਤਾਂ ਉਹ ਖੁੱਲ੍ਹਾ ਪੱਤਰ ਲਿਖਣ ਲਈ ਮਜਬੂਰ ਹੋਏ। ਉਨ੍ਹਾਂ ਦਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਦੋ ਮਹੀਨੇ ਪਹਿਲਾਂ ਅਰਥਾਤ 17 ਮਈ ਦੇ ਅਖ਼ਬਾਰਾਂ 'ਚ ਬਿਆਨ ਛਪਿਆ ਸੀ ਕਿ ਕੋਈ ਵੀ ਸ਼ਿਕਾਇਤ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਕੋਲ ਭੇਜੀ ਜਾਵੇ, ਉਸ ਤੋਂ ਬਾਅਦ ਲੋੜ ਪੈਣ 'ਤੇ ਮਾਮਲਾ ਅਕਾਲ ਤਖ਼ਤ ਸਾਹਿਬ ਵਿਖੇ ਵਿਚਾਰਿਆ ਜਾਵੇਗਾ।

Nanakshahi Calendar Nanakshahi Calendar

ਭਾਈ ਸੈਂਕਰਾਮੈਂਟੋ ਮੁਤਾਬਕ ਉਨ੍ਹਾਂ ਪਹਿਲਾਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬੱਲ ਦੇ ਨਾਂਅ ਕੈਲੰਡਰ ਸਬੰਧੀ ਸ਼੍ਰੋਮਣੀ ਕਮੇਟੀ ਦਾ ਪੱਖ ਜਾਣਨ ਲਈ 17 ਮਈ ਨੂੰ ਇਕ ਪੱਤਰ ਲਿਖਿਆ, 20 ਮਈ ਨੂੰ ਫ਼ੋਨ 'ਤੇ ਕੀਤੇ ਸੰਪਰਕ ਮੌਕੇ ਉਨ੍ਹਾਂ ਵਾਅਦਾ ਕੀਤਾ ਕਿ ਤੁਹਾਡਾ ਪੱਤਰ ਕੈਲੰਡਰ ਸਬ ਕਮੇਟੀ ਨੂੰ ਭੇਜਣ ਉਪਰੰਤ ਇਕ ਹਫ਼ਤੇ 'ਚ ਜਵਾਬ ਤੁਹਾਨੂੰ ਭੇਜ ਦਿਤਾ ਜਾਵੇਗਾ।

Secretary Dr Roop SinghSecretary Dr Roop Singh

ਪਰ ਜਦ 2 ਹਫ਼ਤੇ ਬੀਤ ਜਾਣ 'ਤੇ ਵੀ ਕੋਈ ਜਵਾਬ ਨਾ ਆਇਆ ਤਾਂ 31 ਮਈ ਨੂੰ ਮਨਜੀਤ ਸਿੰਘ ਨੂੰ ਯਾਦ ਪੱਤਰ ਭੇਜਿਆ ਗਿਆ, ਜਦ ਦੋ ਹਫ਼ਤੇ ਫਿਰ ਕੋਈ ਹੁੰਗਾਰਾ ਨਾ ਮਿਲਿਆ ਤਾਂ 14 ਜੂਨ ਨੂੰ ਡਾ. ਰੂਪ ਸਿੰਘ ਨੂੰ ਪੱਤਰ ਲਿਖ ਕੇ ਅਤੇ ਫ਼ੋਨ ਰਾਹੀਂ ਬੇਨਤੀ ਕੀਤੀ ਗਈ ਜਦ ਕੋਈ ਜਵਾਬ ਨਾ ਆਇਆ ਤਾਂ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ 28 ਜੂਨ ਨੂੰ ਪੱਤਰ ਭੇਜਿਆ

Gobind Singh LongowalGobind Singh Longowal

ਅਤੇ ਫਿਰ 5 ਜੁਲਾਈ ਨੂੰ ਯਾਦ ਪੱਤਰ ਵੀ ਭੇਜਿਆ ਗਿਆ। ਜਦ ਕੋਈ ਹੁੰਗਾਰਾ ਨਾ ਮਿਲਿਆ ਤਾਂ 12 ਜੁਲਾਈ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਭੇਜ ਕੇ ਉਨ੍ਹਾਂ ਦੇ ਨਿਜੀ ਸਹਾਇਕ ਜਸਵਿੰਦਰ ਸਿੰਘ ਨਾਲ ਫ਼ੋਨ 'ਤੇ ਹੋਈ ਗੱਲਬਾਤ ਮੌਕੇ ਉਨ੍ਹਾਂ ਯਕੀਨ ਦਿਵਾਇਆ ਸੀ, ਜਦ ਕੋਈ ਜਵਾਬ ਨਾ ਆਇਆ ਤਾਂ 19 ਜੁਲਾਈ ਨੂੰ ਇਕ ਹੋਰ ਪੱਤਰ ਲਿਖ ਕੇ ਬੇਨਤੀ ਕੀਤੀ ਗਈ। ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਜਦ ਸਾਰੇ ਮੂਹਰਲੀ ਕਤਾਰ ਦੇ ਜਥੇਦਾਰਾਂ ਜਾਂ ਅਹੁਦੇਦਾਰਾਂ ਨੂੰ ਲਿਖੇ ਪੱਤਰਾਂ ਅਤੇ ਕੀਤੇ ਗਏ ਟੈਲੀਫ਼ੋਨਾਂ ਦਾ ਕੋਈ ਨਤੀਜਾ ਨਾ ਨਿਕਲਿਆ ਤਾਂ ਉਸ ਨੂੰ ਖੁਲ੍ਹਾ ਪੱਤਰ ਲਿਖਣ ਲਈ ਮਜਬੂਰ ਹੋਣਾ ਪਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement