ਸ਼ਰਾਬ ਦੇ ਠੇਕਿਆਂ ਦਾ ਨਾਮ ‘ਸਕਾਚ ਲਾਇਬ੍ਰੇਰੀ’ ਰਖਣ ’ਤੇ ਵਿਸ਼ਵ ਪੱਧਰ ਦੇ ਲੇਖਕਾਂ ਵਲੋਂ ਨਿਖੇਧੀ
Published : Jul 28, 2021, 1:11 am IST
Updated : Jul 28, 2021, 1:11 am IST
SHARE ARTICLE
image
image

ਸ਼ਰਾਬ ਦੇ ਠੇਕਿਆਂ ਦਾ ਨਾਮ ‘ਸਕਾਚ ਲਾਇਬ੍ਰੇਰੀ’ ਰਖਣ ’ਤੇ ਵਿਸ਼ਵ ਪੱਧਰ ਦੇ ਲੇਖਕਾਂ ਵਲੋਂ ਨਿਖੇਧੀ

ਅੰਮਿ੍ਰਤਸਰ/ਮਾਨਾਂਵਾਲਾ, 27 ਜੁਲਾਈ (ਪਰਵਿੰਦਰ ਸਿੰਘ ਮਲਕ): ਅੰਮਿ੍ਰਤਸਰ ਦੇ ਅਲਫਾ ਵਨ ਮਾਲ (ਹੁਣ ਮਾਲ ਆਫ਼ ਅੰਮਿ੍ਰਤਸਰ) ਅਤੇ ਏਅਰਪੋਰਟ ਰੋਡ ’ਤੇ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਹਨ ਜਿਨ੍ਹਾਂ ਦਾ ਨਾਂ ‘ਸਕਾਚ ਲਾਇਬ੍ਰੇਰੀ’ ਰੱਖਣ ਦਾ ਵਿਸ਼ਵ ਪੱਧਰ ’ਤੇ ਵੱਖ-ਵੱਖ ਲੇਖਕਾਂ, ਸਾਹਿਤਕਾਰਾਂ, ਪੱਤਰਕਾਰਾਂ ਨੇ ਵਿਰੋਧ ਕੀਤਾ ਹੈ। ਸਾਹਿਤਕਾਰਾਂ ਨੇ ਦਸਿਆ ਕਿ ਲਾਇਬ੍ਰੇਰੀ ਸ਼ਬਦ ਲਾਤੀਨੀ ਭਾਸ਼ਾ ਦੀ ਉਪਜ ਹੈ ਜਿਸ ਦਾ ਮਤਲਬ ਪੁਸਤਕ+ਆਲਾ ਮਤਲਬ ਪੁਸਤਕਾਂ/ਕਿਤਾਬਾਂ ਰੱਖਣ ਦੀ ਥਾਂ। 
ਸਾਹਿਤਕਾਰਾਂ ਨੇ ਕਿਹਾ ਕਿ ਇਹ ਧਾਰਮਕ ਕਿਤਾਬਾਂ ਹੀ ਹਨ ਜੋ ਸਾਡੀਆਂ ਗੁਰੂ ਨੇ ਤੇ ਇਨ੍ਹਾਂ ਗੁਰੂ ਰੂਪੀ ਕਿਤਾਬਾਂ ਹੇਂਠ ਅਸੀਂ, ਸਾਡੇ ਬੱਚੇ, ਸਾਡੇ ਮਾਪੇ ਜ਼ਿੰਦਗੀ ਬਤੀਤ ਕਰ ਰਹੇ ਹਨ ਪਰ ਅਫ਼ਸੋਸ ਦੁਕਾਨਾਂ ਦੇ ਮਾਲਕਾਂ ਨੇ ਇਸ ਗੱਲ ਦਾ ਜਰਾ .ਵੀ ਖ਼ਿਆਲ ਨਹੀਂ ਕੀਤਾ। ਸਾਹਿਤਕਾਰਾਂ ਨੇ ਸਮਾਜਕ ਨਿਘਾਰ ਦੀ ਗੱਲ ਕਰਦਿਆਂ ਕਿਹਾ ਕਿ ਕਿਤਾਬਾਂ ਤਾਂ ਜੀਵਨ ਨੂੰ ਸੇਧ ਦਿੰਦੀਆਂ ਹਨ ਤੇ ਕੀ ਹੁਣ ਸ਼ਰਾਬ ਕਿਤਾਬਾਂ ਤੋਂ ਉਪਰ ਹੋ ਗਈਆਂ। ਸ਼ਰਾਬ ਦੇ ਠੇਕਿਆਂ ਦੇ ਨਾਲ ਕਿਤਾਬੀ ਸ਼ਬਦ ਜੋੜਨੇ, ਸਾਡੇ ਭਾਰਤੀ ਸਮਾਜ ਦੀ ਗਿਰਾਵਟ ਦੀ ਨਿਸ਼ਾਨੀ ਹੈ। ਅੰਮਿ੍ਰਤਸਰ ਜ਼ਿਲ੍ਹੇ ਦੇ ਤਮਾਮ ਸਾਹਿਤਕ ਸੰਗਠਨਾਂ ਨੇ ਇਸ ਗੱਲ ਦਾ ਵਿਰੋਧ ਜਿਤਾਉਂਦਿਆਂ ਸਰਕਾਰਾਂ ਨੂੰ ਸਵਾਲ ਕੀਤਾ ਕਿ ਕੀ ਸਰਕਾਰਾਂ ਅਜਿਹੇ ਅਫ਼ਸਰ ਭਰਤੀ ਕਰਦੀਆਂ ਹਨ ਜੋ ਕਿਸੇ ਨਾਂ ਦੀ ਰਜਿਸਟ੍ਰੇਸ਼ਨ ਦੇਣ ਤੋਂ ਪਹਿਲਾਂ ਕੋਈ ਸੋਚ ਵਿਚਾਰ ਨਹੀਂ ਕਰਦੇ ਜਾਂ ਰਾਜਨੀਤਕ ਪੱਧਰ ’ਤੇ ਸਿਫ਼ਾਰਸ਼ਾਂ ਤਹਿਤ ਨਾਂ ਦੇ ਦਿੰਦੇ ਹਨ। ਪੰਜਾਬੀ ਸਾਹਿਤ ਸਭਾ (ਰਜਿ) ਜੰਡਿਆਲਾ ਗੁਰੂ ਦੇ ਪ੍ਰਧਾਨ ਸ਼ੁਕਰਗੁਜ਼ਾਰ ਸਿੰਘ ਐਡਵੋਕੇਟ, ਸਰਪ੍ਰਸਤ ਦਵਿੰਦਰ ਸਿੰਘ ਭੋਲਾ, ਮੀਤ ਪ੍ਰਧਾਨ ਸਤਿੰਦਰ ਸਿੰਘ ਓਠੀ, ਖ਼ਜ਼ਾਨਚੀ ਵਿਸ਼ਾਲ ਸਿਦਕ ਸ਼ਰਮਾ, ਪ੍ਰੈੱਸ ਸਕੱਤਰ ਸਵਿੰਦਰ ਲਾਹੌਰੀਆ, ਸੰਯੁਕਤ ਸਕੱਤਰ ਜਗਜੀਤ ਸਿੰਘ ਸੰਧੂ, ਪੱਤਰਕਾਰ ਤੇ ਲੇਖਕ ਪਰਵਿੰਦਰ ਮਲਕ, ਕਹਾਣੀ ਮੰਚ ਅੰਮਿ੍ਰਤਸਰ ਦੇ ਕਨਵੀਨਰ ਮਨਮੋਹਨ ਸਿੰਘ ਬਾਸਰਕੇ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਜਨਰਲ ਸਕੱਤਰ ਸ਼ਲਿੰਦਰਜੀਤ ਸਿੰਘ ਰਾਜਨ ਆਦਿ ਤੇ ਹੋਰ ਸਾਹਿਤਕ, ਸਮਾਜਕ, ਵਿਦਿਅਕ ਅਦਾਰਿਆਂ ਦੇ ਨੁਮਾਇੰਦਿਆਂ ਨੇ ਇਸ ‘ਲਾਇਬ੍ਰੇਰੀ’ ਸ਼ਬਦ ਦੀ ਗ਼ਲਤ ਵਰਤੋਂ ਦਾ ਵਿਰੋਧ ਕਰਦਿਆਂ ਦੁੱਖ ਜਤਾਇਆ ਹੈ ਅਤੇ ਵਿਸ਼ਵ ਭਰ ਦੀਆਂ ਸਾਹਿਤਕ, ਸਮਾਜਕ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੂੰ ਇਕਜੁਟ ਹੋਣ ਲਈ ਅਪੀਲ ਕੀਤੀ ਹੈ। ਸਾਹਿਤਕਾਰਾਂ ਨੇ ਬੇਨਤੀ ਕਰਦੇ ਹੋਏ ਦੁਕਾਨ ਮਾਲਕਾਂ ਨੂੰ ਨਾਂ ਬਦਲਣ ਦੀ ਅਪੀਲ ਕੀਤੀ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸਹੀ ਰਾਹ ਦਿਖਾਇਆ ਜਾਵੇ ਤੇ ਰਲ ਕੇ ਇਕ ਸਾਰਥਕ ਸਮਾਜ ਬਣਾਇਆ ਜਾ ਸਕੇ। 


ਫੋਟੋ- ਸਕਾਚ ਲਾਇਬ੍ਰੇਰੀ ਨਾਂ ਹੇਠ ਸ਼ਰਾਬ ਦੇ ਖੋਲੇ ਗਏ ਠੇਕੇ)
 

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement