
ਲਗਜ਼ਰੀ ਬ੍ਰੈਂਡ ਬਰਬਰੀ ਨੇ ਸਿੱਖ ਬੱਚੇ ਨੂੰ ਬਣਾਇਆ ਮਾਡਲ
ਸੋਸ਼ਲ ਮੀਡੀਆ 'ਤੇ ਲੋਕ ਬਰਬਰੀ ਦੇ ਫ਼ੈਸਲੇ ਦੀ ਕਰ ਰਹੇ ਹਨ ਸ਼ਲਾਘਾ
ਚੰਡੀਗੜ੍ਹ, 27 ਜੁਲਾਈ (ਸਸਸ): ਬਿ੍ਟੇਨ ਦੇ ਮਸ਼ਹੂਰ ਲਗਜ਼ਰੀ ਬ੍ਰੈਂਡ ਬਰਬਰੀ ਨੇ ਅਪਣੀ ਬੱਚਿਆਂ ਦੀ ਕੁਲੈਕਸ਼ਨ ਲਈ ਇਕ ਸਿੱਖ ਬੱਚੇ ਸਾਹਿਬ ਸਿੰਘ ਨੂੰ ਮਾਡਲ ਬਣਾਇਆ ਹੈ | ਇਸ ਖ਼ਬਰ ਨੂੰ ਲੈ ਕੇ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਅਜਿਹਾ ਪਹਿਲੀ ਵਾਰ ਹੈ ਜਦੋਂ ਬਰਬਰੀ ਨੇ ਕਿਸੇ ਸਿੱਖ ਬੱਚੇ ਨੂੰ ਅਪਣੇ ਬ੍ਰੈਂਡ ਦੀ ਮਸ਼ਹੂਰੀ ਲਈ ਚੁਣਿਆ ਹੋਵੇ |
ਬਰਬਰੀ ਨੇ ਅਪਣੇ ਇੰਸਟਾਗ੍ਰਾਮ ਅਕਾਊਾਟ 'ਤੇ ਸਾਹਿਬ ਸਿੰਘ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ | ਇਨ੍ਹਾਂ ਤਸਵੀਰਾਂ ਵਿਚ ਸਿੱਖ ਬੱਚੇ ਨੂੰ ਸਕੂਲ ਦੀ ਵਰਦੀ ਵਿਚ ਦੇਖਿਆ ਜਾ ਸਕਦਾ ਹੈ ਅਤੇ ਉਸ ਨੇ ਸਿਰ 'ਤੇ ਕਾਲੇ ਰੰਗ ਦਾ ਪਟਕਾ ਬੰਨਿ੍ਹਆ ਹੋਇਆ ਹੈ | ਸੋਸ਼ਲ ਮੀਡੀਆ 'ਤੇ ਲੋਕ ਬਰਬਰੀ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰ ਰਹੇ ਹਨ |