ਰਾਸ਼ਟਰਮੰਡਲ ਖੇਡਾਂ ’ਚ ਯਾਦਗਾਰੀ ਪ੍ਰਦਰਸ਼ਨ ਲਈ ਸਟਾਰ ਹਾਕੀ ਖਿਡਾਰੀ ਸ਼੍ਰੀਜੇਸ਼ ਤਿਆਰ
Published : Jul 28, 2022, 12:36 am IST
Updated : Jul 28, 2022, 12:36 am IST
SHARE ARTICLE
image
image

ਰਾਸ਼ਟਰਮੰਡਲ ਖੇਡਾਂ ’ਚ ਯਾਦਗਾਰੀ ਪ੍ਰਦਰਸ਼ਨ ਲਈ ਸਟਾਰ ਹਾਕੀ ਖਿਡਾਰੀ ਸ਼੍ਰੀਜੇਸ਼ ਤਿਆਰ

ਨਵੀਂ ਦਿੱਲੀ, 27 ਜੁਲਾਈ: ਓਲੰਪਿਕ ਵਿਚ ਤਮਗੇ ਦੇ ਚਾਰ ਦਹਾਕਿਆਂ ਦੇ ਸੋਕੇ ਨੂੰ ਖਤਮ ਕਰਨ ਤੋਂ ਬਾਅਦ ਭਾਰਤੀ ਹਾਕੀ ਟੀਮ ਦਾ ਤਜਰਬੇਕਾਰੀ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਆਗਾਮੀ ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) ਵਿਚ ਸੋਨ ਤਮਗਾ ਜਿੱਤਣ ਦੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ। ਸ਼੍ਰੀਜੇਸ਼ ਨੇ ਆਪਣੇ ਕਰੀਅਰ ਦੀ ਤੁਲਨਾ ਕੇਰਲ ਵਿਚ ਬਣਨ ਵਾਲੇ ਪ੍ਰਸਿੱਧ ਭੋਜਨ ‘ਅਵਿਯਲ (13 ਸਬਜ਼ੀਆਂ ਨੂੰ ਮਿਕਸ ਕਰਨ ਤੋਂ ਬਾਅਦ ਵਾਲਾ)’ ਨਾਲ ਕਰਦੇ ਹੋਏ ਕਿਹਾ ਕਿ ਉਸ ਨੇ ਕਾਫੀ ਉਤਾਰ-ਚੜਾਅ ਦੇਖੇ ਹਨ। 
ਉਮਰ ਦੇ 34ਵੇਂ ਪੜਾਅ ’ਤੇ ਪਹੁੰਚ ਚੁੱਕਾ ਸ਼੍ਰੀਜੇਸ਼ ਆਪਣੇ ਕਰੀਅਰ ਦੇ ਆਖ਼ਰੀ ਗੇੜ ਵਿਚ ਕੁਝ ਹੋਰ ਉਪਲਬੱਧੀਆਂ ਹਾਸਲ ਕਰਨਾ ਚਾਹੁੰਦਾ ਹੈ। ਇਸ ਵਿਚ ਦੋ ਸਾਲ ਬਾਅਦ ਪੈਰਿਸ ਓਲੰਪਿਕ ਦਾ ਤਮਗਾ ਉਸਦਾ ਸਭ ਤੋਂ ਵੱਡਾ ਸੁਪਨਾ ਹੈ। ਫਿਲਹਾਲ ਉਸਦਾ ਪੂਰਾ ਧਿਆਨ ਆਪਣੀਆਂ ਤੀਜੀਆਂ ਤੇ ਆਖ਼ਰੀ ਰਾਸ਼ਟਰਮੰਡਲ ਖੇਡਾਂ ’ਤੇ ਹੈ। ਸ਼੍ਰੀਜੇਸ਼ ਨੇ ਕਿਹਾ, ‘‘ਜ਼ਿੰਦਗੀ ਹਮੇਸ਼ਾ ਇਕੋ ਜਿਹੀ ਨਹੀਂ ਹੁੰਦੀ। ਇਹ ਉਤਾਰ-ਚੜਾਅ ਨਾਲ ਭਰੀ ਹੁੰਦੀ ਹੈ।
ਮੈਂ ਕੁਝ ਬਹੁਤ ਚੰਗੇ ਤੇ ਕੁਝ ਬਹੁਤ ਬੁਰੇ ਮੈਚ ਖੇਡੇ ਹਨ। ਮੇਰੇ ਕਰੀਅਰ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਪਰ ਹੌਲੀ-ਹੌਲੀ ਮੈਂ ਉੱਪਰ ਚੜ੍ਹਦੇ ਹੋਏ ਭਾਰਤ ਦਾ ਚੋਟੀ ਦਾ ਗੋਲਕੀਪਰ ਬਣਨ ਵਿਚ ਸਫਲ ਰਿਹਾ। ਉਸ ਨੇ ਕਿਹਾ,‘‘ਲੰਡਨ ਓਲੰਪਿਕ ਵਿਚ ਨਿਰਾਸ਼ਾਜਨਕ ਮੁਹਿੰਮ ਤੋਂ ਲੈ ਕੇ ਟੋਕੀਓ ਵਿਚ ਕਾਂਸੀ ਤਮਗਾ ਜਿੱਤਣ ਵਿਚਾਲੇ ਮੈਂ 2018 ਵਿਚ ਟੀਮ ਦੀ ਅਗਵਾਈ ਵੀ ਕੀਤੀ। ਐਂਟੀਰੀਅਰ ਕਰੂਸੀਏਟ ਲਿਗਾਮੇਂਟ ਸੱਟ ਕਾਰਨ ਮੇਰਾ ਕਰੀਅਰ ਲਗਭਗ ਖਤਮ ਹੋ ਗਿਆ ਸੀ। ਏਸ਼ੀਆਈ ਖੇਡਾਂ 2014 ਵਿਚ ਟੀਮ ਨੂੰ ਸੋਨ ਤਮਗਾ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲਾ ਇਹ ਖਿਡਾਰੀ ਹੁਣ ਆਪਣੇ ਲਈ ਛੋਟੇ ਟੀਚੇ ਬਣਾ ਰਿਹਾ ਹੈ। -ਏਜੰਸੀ
 

SHARE ARTICLE

ਏਜੰਸੀ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement