ਗੁੱਸੇ ਵਿਚ ਆਏ ਇਲਾਕਾ ਵਾਸੀਆਂ ਨੇ ਤੁਰੰਤ ਭਲਾਣ ਵਿਚ ਮੁੱਖ ਮਾਰਗ ਜਾਮ ਕਰ ਦਿਤਾ
ਰੂਪਨਗਰ : ਪੰਜਾਬ ਦੇ ਜ਼ਿਲ੍ਹਾ ਰੂਪਨਗਰ (ਰੋਪੜ) ਦੇ ਆਨੰਦਪੁਰ ਸਾਹਿਬ ਵਿਚ ਅੱਜ ਇੱਕ ਸੜਕ ਹਾਦਸੇ ਵਿਚ ਇੱਕ ਲੜਕੀ ਦੀ ਮੌਤ ਹੋ ਗਈ। ਭਲਾਣ ਰੋਡ 'ਤੇ ਸਕੂਲ ਜਾ ਰਹੀਆਂ ਦੋ ਵਿਦਿਆਰਥਣਾਂ ਨੂੰ ਟਿੱਪਰ ਨੇ ਟੱਕਰ ਮਾਰ ਦਿਤੀ। ਇਸ ਹਾਦਸੇ 'ਚ ਇਕ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਇਕ ਲੜਕੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ।
ਦੂਜੇ ਪਾਸੇ ਗੁੱਸੇ ਵਿਚ ਆਏ ਇਲਾਕਾ ਵਾਸੀਆਂ ਨੇ ਤੁਰੰਤ ਭਲਾਣ ਵਿਚ ਮੁੱਖ ਮਾਰਗ ਜਾਮ ਕਰ ਦਿਤਾ। ਲੋਕਾਂ ਵਿੱਚ ਰੋਸ ਹੈ ਕਿ ਨਾ ਹੀ ਸਰਕਾਰ ਸੜਕਾਂ ਵੱਲ ਧਿਆਨ ਦੇ ਰਹੀ ਹੈ। ਨਾ ਹੀ ਵੱਡੇ ਵਾਹਨਾਂ 'ਤੇ ਕੋਈ ਪਾਬੰਦੀ ਹੈ। ਇਸ ਵੇਲੇ ਨੰਗਲ ਨੂਰਪੁਰ ਬੇਦੀ ਰੋਡ ਜਾਮ ਹੈ। ਹਾਦਸਾ ਸਵੇਰੇ ਕਰੀਬ 8 ਵਜੇ ਵਾਪਰਿਆ। ਪੁਲਿਸ ਅਪਣੀ ਕਾਰਵਾਈ ਕਰਨ 'ਚ ਲੱਗੀ ਹੋਈ ਹੈ।