
ਹਾਦਸੇ ਵਿਚ ਕੈਂਟਰ ਤੇ ਸਕੂਲੀ ਬੱਸ ਗਏ ਨੁਕਸਾਨੇ
ਫ਼ਿਰੋਜ਼ਪੁਰ: ਫ਼ਿਰੋਜ਼ਪੁਰ 'ਚ ਚੜ੍ਹਦੀ ਸਵੇਰ ਨੂੰ ਵੱਡਾ ਹਾਦਸਾ ਵਾਪਰ ਗਿਆ। ਇਥੇ ਪਿੰਡ ਹਾਸਮ ਜੂਮਣੀ ਵਾਲਾ ਪੰਪ ਕੋਲ ਇਕ ਤੇਜ਼ ਰਫ਼ਤਾਰ ਕੈਂਟਰ ਨੇ ਸਕੂਲੀ ਬੱਸ ਨੂੰ ਟੱਕਰ ਮਾਰ ਦਿਤੀ। ਵੈਨ ਵਿਚ 35-40 ਬੱਚੇ ਸਵਾਰ ਸਨ।
ਇਹ ਵੀ ਪੜ੍ਹੋ: ਪਾਕਿਸਤਾਨ ਤੋਂ ਡ੍ਰੋਨ ਜ਼ਰੀਏ ਭਾਰਤ ਭੇਜਿਆ ਜਾ ਰਿਹਾ ਨਸ਼ਾ- ਪਾਕਿਸਤਾਨ
ਟੱਕਰ ਹੋਣ ਨਾਲ ਬੱਚਿਆਂ ਦੇ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਰਾਹਤ ਦੀ ਗੱਲ ਹੈ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਬੱਸ ਸਵੇਰੇ ਘਰਾਂ ਤੋਂ ਬੱਚਿਆਂ ਨੂੰ ਲਿਆ ਕੇ ਸਕੂਲ ਲੈ ਕੇ ਰਹੀ ਸੀ ਕਿ ਰਸਤੇ ਵਿਚ ਇਕ ਤੇਜ਼ ਰਫ਼ਤਾਰ ਕੈਂਟਰ ਨੇ ਸਕੂਲੀ ਬੱਸ ਨੂੰ ਟੱਕਰ ਮਾਰ ਦਿਤੀ। ਹਾਦਸੇ ਵਿਚ ਕੈਂਟਰ ਤੇ ਬੱਸ ਨੁਕਸਾਨੇ ਗਏ ਹਨ।
ਇਹ ਵੀ ਪੜ੍ਹੋ: ਗਿਆਸਪੁਰਾ ’ਚ ਮੁੜ ਤੋਂ ਹੋਈ ਗੈਸ ਲੀਕ, ਇਕ ਔਰਤ ਹੋਈ ਬੇਹੋਸ਼