MP ਪ੍ਰਨੀਤ ਕੌਰ ਨੇ PM ਮੋਦੀ ਨੂੰ ਪੱਤਰ ਲਿਖ ਕੇ ਕੀਤੀ ਪੰਜਾਬ 'ਚ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਦੀ ਮੰਗ  

By : KOMALJEET

Published : Jul 28, 2023, 1:53 pm IST
Updated : Jul 28, 2023, 1:53 pm IST
SHARE ARTICLE
MP Preneet Kaur
MP Preneet Kaur

ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਲੋਕਾਂ ਲਈ ਇੱਕ ਵਿਸ਼ੇਸ਼ ਸਹਾਇਤਾ ਪੈਕੇਜ ਦੀ ਮੰਗ ਕੀਤੀ

ਪਟਿਆਲਾ/ਦਿੱਲੀ : ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਦੇ ਹੜਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਲੋਕਾਂ ਲਈ ਰਾਹਤ ਦੀ ਮੰਗ ਕੀਤੀ।

letterletter

ਪ੍ਰਧਾਨ ਮੰਤਰੀ ਨੂੰ ਲਿਖੀ ਆਪਣੀ ਚਿੱਠੀ ਵਿਚ ਸੰਸਦ ਮੈਂਬਰ ਪਟਿਆਲਾ ਨੇ ਲਿਖਿਆ, "ਜਿਵੇਂ ਕਿ ਤੁਸੀਂ ਜਾਣਦੇ ਹੋ, ਲਗਾਤਾਰ ਆਏ ਹੜ੍ਹਾਂ ਨੇ ਪੰਜਾਬ ਦੇ 19 ਜ਼ਿਲ੍ਹਿਆਂ ਵਿਚ ਤਬਾਹੀ ਮਚਾਈ ਹੈ, ਜਿਸ ਵਿਚ ਮੇਰਾ ਹਲਕਾ ਪਟਿਆਲਾ ਵੀ ਸ਼ਾਮਲ ਹੈ, ਜੋ ਕਿ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ। ਲਗਭਗ 500 ਪਿੰਡ ਤਬਾਹ ਹੋ ਗਏ ਹਨ ਅਤੇ 1.25 ਲੱਖ ਏਕੜ ਖੇਤਾਂ ਦੀਆਂ ਜ਼ਮੀਨਾਂ ਅਜੇ ਵੀ ਡੂੰਘੇ ਪਾਣੀਆਂ ਦੀ ਮਾਰ ਹੇਠ ਹਨ। ਪਟਿਆਲਾ ਸ਼ਹਿਰ, ਕਈ ਕਸਬੇ ਅਤੇ ਹਲਕੇ ਦੀ ਵੱਡੀ ਗਿਣਤੀ ਬਸਤੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।"

ਫਸਲਾਂ ਦੇ ਨੁਕਸਾਨ ਦਾ ਵਰਣਨ ਕਰਦੇ ਹੋਏ ਉਨ੍ਹਾਂ ਨੇ ਅੱਗੇ ਲਿਖਿਆ, “ਸਾਉਣੀ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ, ਘੱਗਰ ਨਦੀ ਦੁਆਰਾ ਲਿਆਂਦੀ ਗਈ ਤਿੰਨ ਫੁੱਟ ਤੋਂ ਵੱਧ ਰੇਤ ਅਤੇ ਗਾਦ ਸਾਰੇ ਖੇਤਾਂ ਵਿਚ ਜਮ੍ਹਾ ਹੋ ਗਈ ਹੈ, ਜਿਸ ਨਾਲ ਝੋਨੇ ਅਤੇ ਹੋਰ ਫਸਲਾਂ ਦੀ ਦੁਬਾਰਾ ਬਿਜਾਈ ਦੇ ਬਹੁਤ ਘੱਟ ਮੌਕੇ ਬਚੇ ਹਨ ਅਤੇ ਜ਼ਮੀਨਾਂ 'ਤੇ ਮੁੜ ਦਾਅਵਾ ਕਰਨਾ ਤੁਰੰਤ ਸੰਭਵ ਨਹੀਂ ਹੈ। ਇਸ ਲਈ ਬਹੁਤ ਮਿਹਨਤ ਅਤੇ ਫੰਡਾਂ ਦੀ ਵੀ ਲੋੜ ਹੈ। ਘਰਾਂ ਅਤੇ ਪਸ਼ੂਆਂ ਦੇ ਨੁਕਸਾਨ ਨੇ ਇਨ੍ਹਾਂ ਲੋਕਾਂ ਦੀ ਨਿਰਾਸ਼ਾ ਨੂੰ ਹੋਰ ਵਧਾ ਦਿਤਾ ਹੈ।"

ਇਹ ਵੀ ਪੜ੍ਹੋ: ਬਗ਼ੈਰ ਲਾਇਸੈਂਸ ਚਲ ਰਹੇ 3 ਇਮੀਗ੍ਰੇਸ਼ਨ ਸੈਂਟਰਾਂ ਦੇ ਮਾਲਕਾਂ ਵਿਰੁਧ ਮਾਮਲਾ ਦਰਜ 

ਪੰਜਾਬ ਲਈ ਇਕ ਵਾਰ ਦੀ ਵਿਸ਼ੇਸ਼ ਸਹਾਇਤਾ ਪੈਕੇਜ ਦੀ ਬੇਨਤੀ ਕਰਦੇ ਹੋਏ ਉਨ੍ਹਾਂ ਕਿਹਾ, ''ਜਿਥੇ ਮੈਂ ਆਫ਼ਤ ਨਾਲ ਨਜਿੱਠਣ ਲਈ ਵੱਖ-ਵੱਖ ਉਪਾਅ ਕਰਨ ਲਈ ਪੰਜਾਬ ਰਾਜ ਨੂੰ 218.40 ਕਰੋੜ ਰੁਪਏ ਭੇਜਣ ਲਈ ਤੁਹਾਡਾ ਅਤੇ ਕੇਂਦਰ ਸਰਕਾਰ ਦਾ ਧਨਵਾਦ ਕਰਨਾ ਚਾਹਾਂਗੀ, ਮੈਂ ਇਸ ਲਈ ਸੁਝਾਅ ਵੀ ਦੇਣਾ ਚਾਹਾਂਗੀ,  ਕਿ ਕਿਸਾਨਾਂ ਨੂੰ ਇਕ ਵਿਸ਼ੇਸ਼ ਯਕਮੁਸ਼ਤ ਸਹਾਇਤਾ ਸਿੱਧੀ ਦਿਤੀ ਜਾਵੇ ਜੋ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਰਾਹੀਂ ਜਾਰੀ ਕੀਤੀ ਜਾ ਸਕਦੀ ਹੈ।"

ਪ੍ਰਧਾਨ ਮੰਤਰੀ ਨੂੰ ਖੇਤ ਮਜ਼ਦੂਰਾਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਤਬਕੇ ਨਾਲ ਸਬੰਧਤ ਲੋਕਾਂ ਲਈ ਪੈਕੇਜ ਦੀ ਅਪੀਲ ਕਰਦਿਆਂ ਉਨ੍ਹਾਂ ਨੇ ਲਿਖਿਆ, “ਖੇਤ ਮਜ਼ਦੂਰਾਂ ਅਤੇ ਆਬਾਦੀ ਦੇ ਹੋਰ ਕਮਜ਼ੋਰ ਵਰਗਾਂ ਲਈ ਵੀ ਇਸੇ ਤਰ੍ਹਾਂ ਦੀ ਵਿਵਸਥਾ 'ਤੇ ਵਿਚਾਰ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੇ ਅਪਣਾ ਘਰ ਅਤੇ ਘਰ ਅੰਦਰ ਆਉਂਦਾ ਸਾਰਾ ਸਮਾਨ ਪੂਰੀ ਤਰ੍ਹਾਂ ਗੁਆ ਦਿਤਾ ਹੈ।"

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement