
ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕਰਕੇ ਮਾਮਲੇ ਦੀ ਸ਼ੁਰੂ ਕੀਤੀ ਜਾਂਚ
ਅਬੋਹਰ: ਅਬੋਹਰ ਦੇ ਸਰਕਾਰੀ ਹਸਪਤਾਲ 'ਚ ਵੀਰਵਾਰ ਰਾਤ ਨੂੰ ਔਰਤ ਅਤੇ ਮਰਦ ਮਰੀਜ਼ ਦੇ ਤੌਰ 'ਤੇ ਦਾਖ਼ਲ ਹੋਏ ਅਤੇ ਹੋਰ ਮਰੀਜ਼ਾਂ ਦੇ 2700 ਰੁਪਏ ਚੋਰੀ ਕਰਕੇ ਫ਼ਰਾਰ ਹੋ ਗਏ। ਘਟਨਾ ਦਾ ਪਤਾ ਲੱਗਣ 'ਤੇ ਮਰੀਜ਼ਾਂ ਨੇ ਮਾਮਲੇ ਦੀ ਸ਼ਿਕਾਇਤ ਸਟਾਫ਼ ਅਤੇ ਪੁਲਿਸ ਨੂੰ ਕੀਤੀ।
ਇਹ ਵੀ ਪੜ੍ਹੋ: ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ 'ਚੋਂ ਮੋਬਾਇਲ, ਸਿਮ ਹੋਇਆ ਬਰਾਮਦ
ਕਰਮਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਉਸ ਦੀ ਲੜਕੀ ਨੂੰ ਟਾਈਫਾਈਡ ਸੀ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੇ ਨਾਲ ਬੈੱਡ 'ਤੇ ਇਕ ਔਰਤ ਅਤੇ ਇਕ ਆਦਮੀ ਮਰੀਜ਼ ਬਣ ਕੇ ਆਏ ਅਤੇ ਬੈੱਡ 'ਤੇ ਬੈਠ ਕੇ ਵਾਰਡ ਦੀ ਸਾਰੀ ਗਤੀਵਿਧੀ ਦੇਖਦੇ ਰਹੇ।
ਇਹ ਵੀ ਪੜ੍ਹੋ: ਵਿਆਹੁਤਾ ਮਾਮਲਿਆਂ ਨੂੰ ਜੰਗੀ ਪੱਧਰ ’ਤੇ ਨਿਪਟਾਇਆ ਜਾਵੇ: ਕਰਨਾਟਕ ਹਾਈ ਕੋਰਟ
ਰਾਤ 12 ਵਜੇ ਦੇ ਕਰੀਬ ਜਦੋਂ ਉਹ ਸੌਂ ਗਏ ਤਾਂ ਉਨ੍ਹਾਂ ਨੇ ਉਸ ਕੋਲੋਂ 2500 ਰੁਪਏ ਚੋਰੀ ਕਰ ਲਏ। ਇਸ ਦੇ ਨਾਲ ਹੀ ਉਕਤ ਚੋਰਾਂ ਨੇ ਘੁਬਾਇਆ ਦੀ ਰਹਿਣ ਵਾਲੀ ਸੁਮਨਜੀਤ ਕੌਰ ਕੋਲੋਂ 200 ਰੁਪਏ ਵੀ ਚੋਰੀ ਕਰ ਲਏ। ਸਵੇਰੇ ਘਟਨਾ ਦਾ ਪਤਾ ਲੱਗਣ 'ਤੇ ਉਨ੍ਹਾਂ 112 ਹੈਲਪਲਾਈਨ ਨੰਬਰ 'ਤੇ ਸੂਚਨਾ ਦਿਤੀ। ਜਿਸ ਤੋਂ ਬਾਅਦ ਏ.ਐਸ.ਆਈ ਪੱਪੂ ਸਿੰਘ ਮੌਕੇ 'ਤੇ ਪਹੁੰਚੇ। ਉਨ੍ਹਾਂ ਦਸਿਆ ਕਿ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਹਸਪਤਾਲ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕੀਤੀ ਜਾ ਰਹੀ ਹੈ।