Sultanpur Lodhi : ਸੰਤ ਸੀਚੇਵਾਲ ਦੇ ਯਤਨਾਂ ਸਦਕਾ ਇੱਕ ਹੋਰ ਪੰਜਾਬਣ ਦੀ ਖਾੜੀ ਮੁਲਕ ’ਚੋਂ ਹੋਈ ਘਰ ਵਾਪਸੀ 

By : BALJINDERK

Published : Jul 28, 2024, 2:45 pm IST
Updated : Jul 28, 2024, 2:50 pm IST
SHARE ARTICLE
ਸੰਤ ਸੀਚੇਵਾਲ ਜਾਣਕਾਰੀ ਦਿੰਦੇ ਹੋਏ
ਸੰਤ ਸੀਚੇਵਾਲ ਜਾਣਕਾਰੀ ਦਿੰਦੇ ਹੋਏ

Sultanpur Lodhi : ਰਿਸ਼ਤੇਦਾਰ ਨੇ ਝਾਂਸਾ ਦੇ ਕੇ ਬੁਲਾ ਲਿਆ ਸੀ ਉਮਾਨ, 4 ਮਹੀਨੇ ਤੱਕ ਹੋਈ ਤਸ਼ੱਦਦ ਦਾ ਸ਼ਿਕਾਰ

Sultanpur Lodhi : ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਦੇ ਯਤਨਾਂ ਸਦਕਾ ਇੱਕ ਹੋਰ ਪੰਜਾਬਣ ਦੀ ਖਾੜੀ ਮੁਲਕ ਤੋਂ ਭਾਰਤ ਵਾਪਸ ਲਿਆਂਦਾ ਗਿਆ। ਪੰਜਾਬ ਦੀ ਰਹਿਣ ਵਾਲੀ ਇਹ ਪੀੜਤ ਲੜਕੀ ਸਤੰਬਰ 2023 ਨੂੰ ਮਸਕਟ ਓਮਾਨ ਗਈ ਸੀ। ਜਿੱਥੇ ਉਸਨੂੰ 100 ਰਿਆਲ (ਭਾਰਤੀ ਕਰੰਸੀ ਲਗਭਗ 21 ਹਜ਼ਾਰ ਰੁਪੈ) ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ। ਉੱਥੇ ਏਅਰਪੋਰਟ ’ਤੇ ਉਤਰਦਿਆਂ ਹੀ ਇੱਕ ਵਿਅਕਤੀ ਉਸਨੂੰ ਲੈਣ ਆਇਆ। ਉਸਨੇ ਸਭ ਤੋਂ ਪਹਿਲਾਂ ਪਾਸਪੋਰਟ ’ਤੇ ਮੋਬਾਇਲ ਖੋਹ ਲਏ ਗਏ। ਏਅਰਪੋਰਟ ਤੋਂ 3 ਘੰਟੇ ਦੇ ਸਫ਼ਰ ਬਾਅਦ ਇੱਕ ਦਫ਼ਤਰ ਚ ਲਿਜਾ ਕਿ ਉਥੇ ਰੱਖਿਆ ਗਿਆ। 

ਇਹ ਵੀ ਪੜੋ:Paris Olympics 2024 : ਮਨੂ ਭਾਕਰ ਪੈਰਿਸ ਓਲੰਪਿਕ ’ਚ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਲਈ ਕੀਤਾ ਕੁਆਲੀਫਾਈ 

ਪੀੜਤਾ ਨੇ ਦੱਸਿਆ ਕਿ ਉਸੇ ਦਿਨ ਕਿਸੇ ਦੇ ਘਰ ਕੰਮ ’ਤੇ ਵੀ ਲਗਵਾ ਦਿੱਤਾ ਗਿਆ। ਇੱਕ ਮਹੀਨੇ ਬਾਅਦ ਲੜਕੀ ਨੂੰ ਇਹ ਅਹਿਸਾਸ ਹੋ ਗਿਆ ਉਹ ਉੱਥੇ ਇੱਥੇ ਆ ਕੇ ਫਸ ਗਈ ਹੈ ਤੇ ਉਸਨੂੰ ਜਿਹੜੀ ਕੁੜੀ ਨੇ ਭੇਜਿਆ ਸੀ। ਉਸਨੇ 1 ਹਜ਼ਾਰ ਰਿਆਲ (ਲਗਭਗ 2 ਲੱਖ ਤੋਂ ਵੱਧ ਦੀ ਰਕਮ ਵਿੱਚ) ਉਸਨੂੰ ਵੇਚ ਦਿੱਤਾ। ਉੱਥੇ ਕੰਮ ਕਰਦਿਆਂ ਇਸ ਪੀੜਤ ਲੜਕੀ ਦੇ ਹੱਥ ’ਚ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਸੀ ਪਰ ਫਿਰ ਵੀ ਉਸ ਨਾਲ ਮਾਰ ਕੁੱਟ ਕਰਕੇ ਜ਼ਬਰਨ ਕੰਮ ਕਰਵਾਇਆ ਜਾ ਰਿਹਾ ਸੀ ਤੇ ਇਲਾਜ਼ ਤੱਕ ਨਹੀ ਸੀ ਕਰਵਾਇਆ ਜਾ ਰਿਹਾ ਸੀ।

ਇਹ ਵੀ ਪੜੋ: Kolkata News : ਬੰਗਾਲ ਦੇ ਇਸ ਰੇਸਤਰਾਂ ’ਚ ਰੋਬੋਟ ਪਰੋਸਦਾ ਹੈ ਖਾਣਾ, ਜਾਣੋ ਕੀ-ਕੀ ਹਨ ਖਾਸੀਅਤ  

ਪੀੜਤ ਲੜਕੀ ਨੇ ਜਦੋਂ ਉੱਥੇ ਵਾਪਿਸ ਆਉਣ ਦੀ ਗੱਲ ਕੀਤੀ ਤਾਂ ਪਹਿਲਾਂ ਉਸ ਕੋਲੋਂ 60 ਹਜ਼ਾਰ ਰੁਪੈ ਮੰਗੇ ਤੇ ਬਾਅਦ ’ਚ ਇਹ ਰਕਮ ਵਧਾ ਕਿ 100 ਰਿਆਲ ਕਰ ਦਿੱਤੀ ਗਈ। ਜਿਹੜੀ ਕਿ ਭਾਰਤੀ ਕਰੰਸੀ ਮੁਤਾਬਿਕ 2 ਲੱਖ ਸੀ। ਪਰਿਵਾਰ ਇੰਨੇ ਪੈਸੇ ਦੇਣ ਤੋਂ ਅਸਮਰੱਥ ਸੀ ਪਰ ਟਰੈਵਲ ਏਜੰਟਾਂ ਨੇ ਦਬਾਅ ਪਾਉਣ ਜਾਰੀ ਰੱਖਿਆ। 

ਇਹ ਵੀ ਪੜੋ: Mumbai Building Collapses : ਮੁੰਬਈ 'ਚ ਚਾਰ ਮੰਜ਼ਿਲਾ ਇਮਾਰਤ ਡਿੱਗੀ, ਤਿੰਨ ਦੀ ਮੌਤ, ਦੋ ਜ਼ਖ਼ਮੀ

ਕਾਫੀ ਮਸ਼ਕਤਾਂ ਨੂੰ ਝੱਲਣ ਤੋਂ ਬਾਅਦ ਇਹ ਪੀੜਤ ਲੜਕੀ ਓਮਾਨ ਵਿਚਲੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਵਾਪਿਸ ਤਾਂ ਆ ਗਈ। ਪਰ ਸਹਿਮੇ ਤੇ ਡਰੇ ਹੋਏ ਪਰਿਵਾਰ ਨੇ ਟਰੈਵਲ ਏਜੰਟ ਨੂੰ 2 ਲੱਖ ਤੋਂ ਵੱਧ ਦੀ ਰਕਮ ਦੇ ਦਿੱਤੀ। ਕਿਉਂਕਿ ਉਸ ਵੱਲੋਂ ਪਰਿਵਾਰ ਨੂੰ ਇਸ ਹੱਦ ਤੱਕ ਡਰਾ ਤੇ ਧਮਕਾ ਦਿੱਤਾ ਗਿਆ ਸੀ ਕਿ ਜੇਕਰ ਉਹ ਇਸ ਬਾਰੇ ਕਿਸੇ ਨੂੰ ਵੀ ਹੋਰ ਦੱਸੇਗਾ ਤਾਂ ਉਸਦੀ ਪਤਨੀ ਮਾਰ ਦਿੱਤਾ ਜਾਵੇਗਾ। 

ਇਹ ਵੀ ਪੜੋ:Gurdaspur News : ਪੁਲਿਸ ਨੇ ਢਾਬਾ ਮਾਲਕ ਨੂੰ 2 ਕਿਲੋ ਭੁੱਕੀ ਅਤੇ ਡਰੱਗ ਮਨੀ ਸਮੇਤ ਕੀਤਾ ਕਾਬੂ 

ਪੀੜਤ ਲੜਕੀ ਦਾ ਪਰਿਵਾਰ 7 ਮਈ ਨੂੰ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ ਨਹੀਂ ਤਾਂ ਨਰਕ ਭਰੀ ਜ਼ਿੰਦਗੀ 'ਚੋਂ ਨਿਕਲਣਾ ਅਸੰਭਵ ਸੀ। 
ਦੱਸ ਦੇਈਏ ਕਿ ਇਸਦੇ ਨਾਲ ਹੀ ਇੱਕ ਹੋਰ ਪੀੜਤ ਲੜਕੀ ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। 4 ਜੁਲਾਈ 2024 ਨੂੰ ਵਾਪਿਸ ਆ ਗਈ ਹੈ ਜੋ ਪਿਛਲੇ 7 ਮਹੀਨਿਆਂ ਤੋਂ ਮਕਸਟ ਓਮਾਨ ਵਿਚ ਫਸੀ ਹੋਈ ਸੀ। 

(For more news apart from Thanks to the efforts of Sant Seechewal, another Punjaban returned home from the Gulf country News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement