
ਕੋਵਿਡ-19 : ਇਕ ਦਿਨ 'ਚ ਰੀਕਾਰਡ 75760 ਨਵੇਂ ਮਾਮਲੇ, 1023 ਮੌਤਾਂ
.ਕੋਰੋਨਾ ਵਾਇਰਸ ਦੇ ਕੁਲ ਮਰੀਜ਼ਾਂ ਦੀ ਗਿਣਤੀ 33 ਲੱਖ ਦੇ ਪਾਰ
ਨਵੀਂ ਦਿੱਲੀ, 27 ਅਗੱਸਤ : ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ ਰੀਕਾਰਡ 75000 ਤੋਂ ਵੱਧ ਨਵੇਂ ਮਰੀਜ਼ ਮਿਲੇ ਹਨ ਜਿਸ ਨਾਲ ਦੇਸ਼ ਵਿਚ ਕੁਲ ਪੀੜਤਾਂ ਦੀ ਗਿਣਤੀ 33 ਲੱਖ ਦੇ ਪਾਰ ਚਲੀ ਗਈ ਹੈ ਜਦਕਿ ਹੁਣ ਤਕ ਇਸ ਖ਼ਤਰਨਾਕ ਬੀਮਾਰੀ ਨੂੰ ਮਾਤ ਦੇਣ ਵਾਲੇ ਲੋਕਾਂ ਦੀ ਗਿਣਤੀ 25 ਲੱਖ ਪਾਰ ਕਰ ਚੁਕੀ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਰੀਕਾਰਡ 75760 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਪੀੜਤਾਂ ਦੀ ਕੁਲ ਗਿਣਤੀ ਵੱਧ ਕੇ 3310234 ਹੋ ਗਈ। ਇਸ ਸਮੇਂ ਦੌਰਾਨ 1023 ਮਰੀਜ਼ਾਂ ਦੀ ਜਾਨ ਗਈ ਅਤੇ ਮ੍ਰਿਤਕਾਂ ਦੀ ਗਿਣਤੀ ਵੱਧ ਕੇ 60472 ਹੋਗ ਈ। ਦੇਸ਼ ਵਿਚ ਹੁਣ ਤਕ 2523771 ਮਰੀਜ਼ ਸਿਹਤਯਾਬ ਹੋ ਚੁਕੇ ਹਨ ਅਤੇ ਠੀਕ ਹੋਣ ਦੀ ਦਰ 76.24 ਫ਼ੀ ਸਦੀ ਦਰਜ ਕੀਤੀ ਗਈ। ਕੋਵਿਡ ਰੋਗੀਆਂ ਦੀ ਮੌਤ ਦਰ ਵੀ ਘੱਟ ਕੇ 1.83 ਫ਼ੀ ਸਦੀ ਹੋ ਗਈ।
ਦੇਸ਼ ਵਿਚ ਇਸ ਵੇਲੇ 725991 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜੋ ਹੁਣ ਤਕ ਦੇ ਕੁਲ ਮਾਮਲਿਆਂ ਦਾ 21.93 ਫ਼ੀ ਸਦੀ ਹੈ। ਭਾਰਤ ਵਿਚ ਸੱਤ ਅਗੱਸਤ ਨੂੰ ਪੀੜਤ ਲੋਕਾਂ ਦੀ ਗਿਣਤੀ 20 ਲੱਖ ਦੇ ਪਾਰ ਹੋਈ ਸੀ ਅਤੇ 23 ਅਗੱਸਤ ਨੂੰ ਇਹ ਗਿਣਤੀ 30 ਲੱਖ ਦੇ ਪਾਰ ਹੋ ਗਈ।
ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ 26 ਅਗੱਸਤ ਤਕ ਦੇਸ਼ ਵਿਚ 38576510 ਨਮੂਨਿਆਂ ਦੀ ਜਾਂਚ ਹੋਈ ਹੈ ਜਿਨ੍ਹਾਂ ਵਿਚੋਂ 924998 ਨਮੂਨਿਆਂ ਦੀ ਜਾਂਚ ਬੁਧਵਾਰ ਨੂੰ ਹੋਈ। ਪਿਛਲੇ 24 ਘੰਟਿਆਂ ਵਿਚ ਕੁਲ 1023 ਮੌਤਾਂ ਵਿਚੋਂ ਸੱਭ ਤੋਂ ਵੱਧ 295 ਮਹਾਰਾਸ਼ਟਰ ਵਿਚ, ਕਰਨਾਟਕ ਵਿਚ 133, ਤਾਮਿਲਨਾਡੂ ਵਿਚ 118, ਯੂਪੀ ਵਿਚ 90, ਆਂਧਰਾ ਪ੍ਰਦੇਸ਼ ਵਿਚ 81, ਪਛਮੀ ਬੰਗਾਲ ਵਿਚ 55, ਪੰਜਾਬ ਵਿਚ 41, ਜੰਮੂ ਕਸ਼ਮੀਰ ਵਿਚ 19, ਮੱਧ ਪ੍ਰਦੇਸ਼, ਦਿੱਲੀ ਅਤੇ ਗੁਜਰਾਤ ਵਿਚ 17-17, ਝਾਰਖੰਡ ਵਿਚ 15, ਆਸਾਮ ਵਿਚ 14, ਉੜੀਸਾ ਅਤੇ ਕੇਰਲਾ ਵਿਚ 13-13, ਰਾਜਸਥਾਨ ਵਿਚ 12, ਬਿਹਾਰ ਅਤੇ ਹਰਿਆਣਾ ਵਿਚ 11-11 ਮਰੀਜ਼ਾਂ ਦੀ ਮੌਤ ਹੋਈ।
ਛੱਤੀਸਗੜ੍ਹ ਵਿਚ 10, ਪੁਡੂਚੇਰੀ ਅਤੇ ਤੇਲੰਗਾਨਾ ਵਿਚ ਅੱਠ-ਅੱਠ, ਉਤਰਾਖੰਡ ਵਿਚ ਛੇ, ਅੰਡਮਾਨ ਨਿਕੋਬਾਰ ਵਿਚ ਚਾਰ, ਤ੍ਰਿਪੁਰਾ ਅਤੇ ਹਿਮਾਚਲ ਵਿਚ ਦੋ ਦੋ ਜਦਕਿ ਚੰਡੀਗੜ੍ਹ, ਲਦਾਖ਼ ਅਤੇ ਮਣੀਪੁਰ ਵਿਚ ਇਕ ਇਕ ਵਿਅਕਤੀ ਦੀ ਮੌਤ ਹੋਈ ਹੈ। ਹੁਣ ਤਕ ਕੁਲ 60472 ਲੋਕਾਂ ਦੀ ਮੌਤ ਹੋ ਚੁਕੀ ਹੈ ਜਿਨ੍ਹਾਂ ਵਿਚੋਂ ਸੱਭ ਤੋਂ ਵੱਧ 23089 ਲੋਕਾਂ ਦੀ ਮੌਤ ਮਹਾਰਾਸ਼ਟਰ ਵਿਚ ਹੋਈ। ਤਾਮਿਲਨਾਡੂ ਵਿਚ 6839, ਕਰਨਾਟਕ ਵਿਚ 5091, ਦਿੱਲੀ ਵਿਚ 4347, ਆਂਧਰਾ ਪ੍ਰਦੇਸ਼ ਵਿਚ 3541, ਯੂਪੀ ਵਿਚ 3149, ਪਛਮੀ ਬੰਗਾਲ ਵਿਚ 2964, ਗੁਜਰਾਤ ਵਿਚ 2945 ਅਤੇ ਮੱਧ ਪ੍ਰਦੇਸ਼ ਵਿਚ 1282 ਮਰੀਜ਼ਾਂ ਦੀ ਮੌਤ ਹੋਈ। (ਏਜੰਸੀ)