
ਕੋਵਿਡ ਟੀਕੇ ਲਈ ਸਰਕਾਰ ਦੀ ਕੋਈ ਤਿਆਰੀ ਨਾ ਹੋਣਾ ਖ਼ਤਰਨਾਕ : ਰਾਹੁਲ
ਨਵੀਂ ਦਿੱਲੀ, 27 ਅਗੱਸਤ : ਕਾਂਗਰਸ ਦੇ ਸਾਬਕਾ ਪ੍ਰਧਾਲ ਰਾਹੁਲ ਗਾਂਧੀ ਨੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਟੀਕੇ ਤਕ ਪਹੁੰਚ ਲਈ ਢੁਕਵੀਂ ਅਤੇ ਠੋਸ ਰਣਨੀਤੀ ਦੇ ਕੋਈ ਸੰਕੇਤ ਨਾ ਮਿਲਣ ਅਤੇ ਸਰਕਾਰ ਦੁਆਰਾ ਤਿਆਰੀ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਜਿਹਾ ਹੋਣਾ ਖ਼ਤਰਨਾਕ ਹੈ। ਉਨ੍ਹਾਂ ਟਵਿਟਰ 'ਤੇ ਕਿਹਾ, 'ਕੋਵਿਡ ਦੇ ਟੀਕੇ ਤਕ ਪਹੁੰਚ ਦੀ ਢੁਕਵੀਂ ਰਣਨੀਤੀ ਹੁਣ ਤਕ ਬਣ ਜਾਣੀ ਚਾਹੀਦੀ ਸੀ ਪਰ ਹੁਣ ਤਕ ਇਸ ਦੇ ਕੋਈ ਸੰਕੇਤ ਨਹੀਂ ਮਿਲੇ। ਭਾਰਤ ਸਰਕਾਰ ਦੀ ਕੋਈ ਤਿਆਰੀ ਨਾ ਹੋਣਾ ਖ਼ਤਰਨਾਕ ਹੈ। ਕੁੱਝ ਦਿਨ ਪਹਿਲਾਂ ਕਾਂਗਰਸ ਆਗੂ ਨੇ ਕਿਹਾ ਸੀ ਕਿ ਸਰਕਾਰ ਨੂੰ ਕੋਰੋਨਾ ਵਾਇਰਸ ਦੇ ਟੀਕੇ ਦੀ ਵਰਤੋਂ, ਇਸ ਦੀ ਵੰਡ ਦੇ ਪ੍ਰਬੰਧ 'ਤੇ ਹੁਣੇ ਤੋਂ ਕੰਮ ਕਰਨਾ ਚਾਹੀਦਾ ਹੈ। (ਏਜੰਸੀ)
image