
ਇਸ਼ਕ 'ਚ ਅੰਨ੍ਹੀ ਧੀ ਨੇ ਅਪਣੇ ਪਿਉ ਦਾ ਕਰਵਾਇਆ ਆਸ਼ਕ ਤੋਂ ਕਤਲ
ਪੁਲਿਸ ਵਲੋਂ ਧੀ ਸਮੇਤ ਚਾਰ ਵਿਅਕਤੀ ਗ੍ਰਿਫ਼ਤਾਰ
ਜਗਰਾਉਂ, 28 ਅਗੱਸਤ (ਪਰਮਜੀਤ ਸਿੰਘ ਗਰੇਵਾਲ): ਅੱਜ-ਕਲ ਰਿਸ਼ਤੇ ਤਾਰ-ਤਾਰ ਹੁੰਦੇ ਆ ਜਾ ਰਹੇ। ਇਕ ਧੀ ਨੇ ਇਸ਼ਕ 'ਚ ਅੰਨ੍ਹੀ ਹੋ ਕੇ ਅਪਣੇ ਹੀ ਆਸ਼ਕ ਤੋਂ ਪਿਉ ਦਾ ਕਤਲ ਕਰਵਾ ਦਿਤਾ ਗਿਆ, ਕਿਉਂਕਿ ਉਸ ਦਾ ਪਿਉ ਉਸ ਨੂੰ ਆਸ਼ਕ ਤੋਂ ਮਿਲਣ ਨੂੰ ਰੋਕਦਾ ਸੀ ਜਿਸ ਕਰ ਕੇ ਉਸ ਨੇ ਅਜਿਹਾ ਕੀਤਾ।
ਬੀਤੇ ਦਿਨੀਂ ਪਿੰਡ ਸਲੇਮਪੁਰਾ ਵਿਖੇ ਵਾਪਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਵਿਵੇਕਸ਼ੀਲ ਸੋਨੀ ਨੇ ਦਸਿਆ ਕਿ ਪਿੰਡ ਸਲੇਮਪੁਰਾ ਦੇ ਹਰਬੰਸ ਸਿੰਘ ਦੇ ਭਰਾ ਕੁਲਵੰਤ ਸਿੰਘ ਦੀ ਲਾਸ਼ ਬੁਲੇਟ ਮੋਟਰਸਾਈਕਲ ਉਪਰ ਬੈਠੇ ਦੀ ਲੁਟਕੀ ਹੋਈ ਮਿਲੀ ਸੀ, ਜਿਸ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰ ਨਾਲ ਸੱਟਾਂ ਮਾਰ ਕੇ ਕਤਲ ਕਰ ਦਿਤਾ ਸੀ ਜਿਸ ਸਬੰਧੀ ਥਾਣਾ ਸਿੱਧਵਾਂ ਬੇਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ।
ਮੁਕੱਦਮੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵਲੋਂ ਉਕਤ ਮੁਕੱਦਮੇ 'ਚ ਬਲਜਿੰਦਰ ਸਿੰਘ, ਕੁਲਦੀਪ ਸਿੰਘ, ਮਨਪ੍ਰੀਤ ਕੌਰ ਅਤੇ ਸੁਮੰਤ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਢਲੀ ਪੁਛ ਗਿੱਛ ਦੌਰਾਨ ਬਲਜਿੰਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਕੁਲਵੰਤ ਸਿੰਘ ਦੀ ਲੜਕੀ ਮਨਪ੍ਰੀਤ ਕੌਰ ਨਾਲ ਉਸ ਦੇ ਸਬੰਧ ਸਨ ਜਿਸ ਬਾਰੇ ਉਸ ਦੇ ਪਿਤਾ ਕੁਲਵੰਤ ਸਿੰਘ ਨੂੰ ਪਤਾ ਸੀ, ਜੋ ਉਸ ਨੂੰ ਰੋਕਦਾ ਸੀ। ਉਕਤ ਸਾਰੇ ਵਿਅਕਤੀਆਂ ਨੇ ਯੋਜਨਾ ਬਣਾ ਕੇ ਕੁਲਵੰਤ ਸਿੰਘ ਦਾ ਕਤਲ ਕਰ ਦਿਤਾ। ਉਕਤਾਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨimage੍ਹਾਂ ਨੂੰ ਅਦਾਲਤ 'ਚ ਪੇਸ਼ ਅਦਾਲਤ ਕਰ ਕੇ ਰਿਮਾਂਡ ਹਾਸਲ ਕਰ ਕੇ ਪੁਛ ਗਿੱਛ ਕੀਤੀ ਜਾਵੇਗੀ।