ਜਿਨ੍ਹਾਂ ਲੋਕਾਂ ਵਿਚ ਕੋਵਿਡ -19 ਦੇ ਲੱਛਣ ਨਹੀਂ, ਉਨ੍ਹਾਂ ਦੀ ਜਾਂਚ ਵੀ ਜ਼ਰੂਰੀ : ਡਬਲਿਊ.ਐਚ.ਓ
Published : Aug 28, 2020, 11:30 pm IST
Updated : Aug 28, 2020, 11:30 pm IST
SHARE ARTICLE
image
image

ਜਿਨ੍ਹਾਂ ਲੋਕਾਂ ਵਿਚ ਕੋਵਿਡ -19 ਦੇ ਲੱਛਣ ਨਹੀਂ, ਉਨ੍ਹਾਂ ਦੀ ਜਾਂਚ ਵੀ ਜ਼ਰੂਰੀ : ਡਬਲਿਊ.ਐਚ.ਓ

ਜਿਨ੍ਹਾਂ 'ਚ ਕੋਰੋਨਾ ਦੇ ਲੱਛਣ ਨਹੀਂ ਉਨ੍ਹਾਂ ਲਈ ਲਾਜ਼ਮੀ ਨਹੀਂ ਕੋਵਿਡ ਟੈਸਟ : ਅਮਰੀਕਾ

ਜੀਨੇਵਾ, 28 ਅਗੱਸਤ : ਵਿਸ਼ਵ ਸਿਹਤ ਸੰਗਠਨ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਦੇ ਕੇਸਾਂ ਦਾ ਪਤਾ ਲਗਾਉਣ ਲਈ ਲੋਕਾਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਜਾਂਚ ਵੀ ਕਰਨੀ ਚਾਹੀਦੀ ਹੈ ਜਿਨ੍ਹਾਂ 'ਚ ਲਾਗ ਦੇ ਲੱਛਣ ਨਹੀਂ ਹੁੰਦੇ। ਇਹ ਰੁਖ਼ ਅਮਰੀਕਾ ਦੀ ਅਪਣੀ ਨੀਤੀ 'ਚ ਹਾਲ ਹੀ ਵਿਚ ਹੋਏ ਬਦਲਾਵਾਂ ਦੇ ਉਲਟ ਹੈ। ਇਸ ਤੋਂ ਪਹਿਲਾਂ, ਅਮਰੀਕੀ ਸਿਹਤ ਏਜੰਸੀ ਨੇ ਅਪਣੀ ਨੀਤੀ ਨੂੰ ਬਦਲਦਿਆਂ ਕਿਹਾ ਸੀ ਕਿ ਉਹ ਲੋਕ ਜੋ ਪੀੜਤ ਲੋਕਾਂ ਦੇ ਸੰਪਰਕ 'ਚ ਆਉਂਦੇ ਹਨ ਜਿਨ੍ਹਾਂ 'ਚ ਲਾਗ ਦੇ ਲੱਛਣ ਨਹੀਂ ਹੁੰਦੇ, ਉਨ੍ਹਾਂ ਦੀ ਜਾਂਚ ਕਰਨ ਦੀ ਜ਼ਰੂਰਤ ਨਹੀਂ ਹੈ। ਕੋਵਿਡ -19 ਲਈ ਡਬਲਿਊ.ਐਚ.ਓ ਦੀ ਤਕਨਾਲੋਜੀ ਦੀ ਮੁਖੀ ਮਾਰੀਆ ਵੈਨ ਕੇਰਖੋਵੇ ਨੇ ਇਕ ਪ੍ਰੱੈਸ ਕਾਨਫ਼ਰੰਸ 'ਚ ਕਿਹਾ ਕਿ “ਜਾਂਚ ਨੂੰ ਵਧਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਜਾਂਚ ਵੀ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ 'ਚ ਲਾਗ ਦੇ ਲੱਛਣ ਜਾਂ ਤਾਂ ਹਲਕੇ ਹੁੰਦੇ ਹਨ ਜਾਂ ਮੌਜੂਦ ਨਹੀਂ ਹੁੰਦੇ।''
ਕੇਰਖੋਵ ਨੇ ਕਿਹਾ, “ਇਹ ਬਹੁਤ ਮਹੱਤਵਪੂਰਨ ਹੈ ਕਿ ਜਾਂਚ ਨੂੰ ਇਕ ਮੌਕੇ ਵਜੋਂ ਲਿਆ ਜਾਵੇ ਤਾਂ ਜੋ ਪੀੜਤ ਲੋਕਾਂ ਨੂੰ ਅਲੱਗ ਕੀਤਾ ਜਾ ਸਕੇ, ਉਹਨਾਂ ਦੇ ਸੰਪਰਕ ਲੱਭੇ ਜਾ ਸਕਣ। ਲਾਗ ਦੇ ਸੰਪਰਕ ਨੂੰ ਤੋੜਨ ਦੀ ਇਹ ਮੁਢਲੀ ਜ਼ਰੂਰਤ ਹੈ।'' ਉਨ੍ਹਾਂ ਕਿਹਾ ਕਿ ਇਹ ਚਿੰਤਾ ਦੀ ਗੱਲ ਹੈ ਕਿ ਲੋਕ ਹੁਣ ਸਮਾਜਕ ਦੂਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨਹੀਂ ਕਰ ਰਹੇ। ਕੇਰਖੋਵ ਅਨੁਸਾimageimageਰ, ਮਾਸਕ ਪਹਿਨਣ ਤੋਂ ਬਾਅਦ ਵੀ ਘੱਟੋ ਘੱਟ ਇਕ ਮੀਟਰ ਦੀ ਦੂਰੀ ਬਣਾਈ ਰਖਣਾ ਜ਼ਰੂਰੀ ਹੈ।

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement